ਵਿਦਿਆਰਥੀਆਂ ਨੂੰ ਸਟਾਰਟਅੱਪਸ, ਕਾਰੋਬਾਰੀ ਮਾਡਲਾਂ ਅਤੇ ਨਿਵੇਸ਼ਾਂ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ
ਯਮੁਨਾਨਗਰ, 18 ਨਵੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.
ਯਮੁਨਾਨਗਰ, 18 ਨਵੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਕਾਲਜ ਫਾਰ ਗਰਲਜ਼ ਨੇ ਹਰਿਆਣਾ ਸਰਕਾਰ ਦੀ ਪਹਿਲ ‘ਸਟਾਰਟਅੱਪ ਹਰਿਆਣਾ ਸੇਵਾ ਸੰਕਲਪ’ ਤਹਿਤ 16 ਤੋਂ 18 ਨਵੰਬਰ ਤੱਕ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਵਿਚਾਰ-ਵਟਾਂਦਰਾ ਅਤੇ ਮਾਸਟਰ ਕਲਾਸ ਦਾ ਪ੍ਰੋਗਰਾਮ ਕੀਤਾ। ਕਾਲਜ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ, ਕੈਂਪਸ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਅਤੇ ਸਟਾਰਟਅੱਪ ਐਕਸਲੇਟਰ ਚੈਂਬਰ ਆਫ਼ ਕਾਮਰਸ ਦੇ ਸਾਂਝੇ ਪ੍ਰਬੰਧ ਹੇਠ ਕਰਵਾਏ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਨਵੀਨਤਾ, ਉੱਦਮਤਾ ਅਤੇ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ, ਸਟਾਰਟਅੱਪ ਐਕਸਲੇਟਰ ਚੈਂਬਰ ਆਫ਼ ਕਾਮਰਸ ਦੀ ਪ੍ਰਾਜੈਕਟ ਮੈਨੇਜਰ ਮਨੀਸ਼ਾ, ਪ੍ਰਾਜੈਕਟ ਕੋਆਰਡੀਨੇਟਰ ਦਿਵਿਆ ਅਤੇ ਸਹਾਇਕ ਪ੍ਰਵੀਨ ਨੇ ਕੀਤੀ। ਇਸ ਮੌਕੇ ਡਾ. ਸੁਨੀਤਾ ਕੌਸ਼ਿਕ, ਡਾ. ਰੀਤਾ ਸਿੰਘ ਅਤੇ ਡਾ. ਮੀਨਾਕਸ਼ੀ ਸੈਣੀ ਪ੍ਰੋਗਰਾਮ ਕਨਵੀਨਰ ਸਨ। ਵਿਵੇਕ ਅਤੇ ਮਮਤਾ ਥਾਪਰ ਪ੍ਰੋਗਰਾਮ ਸਹਿ-ਕਨਵੀਨਰ ਸਨ। ਇਸ ਮੌਕੇ ਆਈਡੀਆਥੌਨ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਕਾਰੋਬਾਰ ਅਤੇ ਸਟਾਰਟਅੱਪ ਵਿਚਾਰ ਜੱਜਾਂ ਦੇ ਪੈਨਲ ਸਾਹਮਣੇ ਪੇਸ਼ ਕੀਤੇ। ਇਸ ਦੌਰਾਨ ਜਿਊਰੀ ਵਿਚ ਟਰੱਕ ਸੁਵਿਧਾ ਦੇ ਸੰਸਥਾਪਕ ਅਮਿਤ ਪੁਨੈਨੀ, ਅੰਮ੍ਰਿਤਾਂਸ਼ ਸਲਿਊਸ਼ਨਜ਼ ਦੇ ਸੰਸਥਾਪਕ ਬੀ. ਆਰ. ਗੁਪਤਾ ਅਤੇ ਪੀਜ਼ਾ ਗੈਲਰੀ ਦੇ ਸੰਸਥਾਪਕ ਸੰਦੀਪ ਜਾਂਗੜਾ ਸ਼ਾਮਿਲ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਚਾਰਾਂ ਦਾ ਮੁਲਾਂਕਣ ਕੀਤਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਸੁਝਾਅ ਪੇਸ਼ ਕੀਤੇ। ਇਸ ਮੌਕੇ ਆਰ. ਏ. ਵੀ. ਟੈਕ ਸਲਿਊਸ਼ਨਜ਼ ਦੇ ਸੰਸਥਾਪਕ ਰਜਤ ਵਸ਼ਿਸ਼ਟ ਨੇ ਵਿਕਲਪਕ ਕਾਰੋਬਾਰੀ ਮਾਡਲਾਂ, ਮਾਰਕੀਟ ਸੰਭਾਵਨਾ, ਮੁਕਾਬਲੇ ਅਤੇ ਸੰਸਥਾਪਕ ਸਪੱਸ਼ਟਤਾ ‘ਤੇ ਤਿੰਨ ਸਿਖਲਾਈ ਸੈਸ਼ਨ ਕਰਵਾਏ। ਮੁਕੁਲ ਗੁਪਤਾ ਨੇ ਵਿੱਤੀ ਪ੍ਰਬੰਧਨ, ਕਾਰੋਬਾਰੀ ਮੁਲਾਂਕਣ ਅਤੇ ਬੁੱਕਕੀਪਿੰਗ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਪ੍ਰਾਜੈਕਟ ਮੈਨੇਜਰ ਮਨੀਸ਼ਾ ਨੇ ਵਿਦਿਆਰਥੀਆਂ ਨੂੰ ਪਿੱਚ ਰਾਈਟਿੰਗ ਅਤੇ ਨਿਵੇਸ਼ਕ ਲੈਂਸ ਵਰਗੇ ਵਿਸ਼ਿਆਂ ‘ਤੇ ਨਿਵੇਸ਼ਕਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੇ ਗੁਰ ਸਿਖਾਏ। ਇਸ ਤਰਾਂ ਤੀਜੇ ਦਿਨ ਬੀ. ਐਨ. ਆਈ. ਤੋਂ ਅਮਿਤ ਬਾਂਸਲ ਨੇ ਕਾਰੋਬਾਰੀ ਨੈੱਟਵਰਕਿੰਗ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਇਸ ਮੌਕੇ ਐਮ. ਐਸ. ਐਮ. ਈ. ਯਮੁਨਾਨਗਰ ਦੇ ਉਦਯੋਗਿਕ ਵਿਸਥਾਰ ਅਧਿਕਾਰੀ ਰੋਹਿਤ ਟਿੰਡਲ ਨੇ ਉਦਯੋਗਾਂ ਅਤੇ ਉੱਦਮ ਵਿਕਾਸ ਨਾਲ ਸੰਬੰਧਿਤ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਬਣਨ, ਆਪਣੇ ਵਿਚਾਰਾਂ ਨੂੰ ਕਾ ਰੋਬਾਰਾਂ ਵਿਚ ਬਦਲਣ ਅਤੇ ਸਵੈ-ਨਿਰਭਰਤਾ ਵੱਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਪਰਮੇਸ਼ ਕੁਮਾਰ, ਡਾ. ਸ਼ਿਖਾ ਸੱਭਰਵਾਲਾ, ਜਸਮੀਤ, ਸ਼ੈਲੀ, ਵੈਸ਼ਾਲੀ ਅਤੇ ਈਸ਼ੀ ਨੇ ਸਫਲ ਪ੍ਰੋਗਰਾਮ ਦੇ ਵਿਚ ਯੋਗਦਾਨ ਪਾਇਆ।