13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਉਪ ਰਾਜਪਾਲ ਸੰਧੂ ਵਲੋਂ ਭੀਕਾਜੀ ਕਾਮਾ ਪਲੇਸ ਵਿਖੇ ਨਵੀਂ ਬਹੁ - ਪੱਧਰੀ ਪਾਰਕਿੰਗ ਦਾ ਉਦਘਾਟਨ

ਨਵੀਂ ਦਿੱਲੀ,13 ਨਵੰਬਰ(ਜਗਤਾਰ ਸਿੰਘ)-ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਦੱਖਣੀ ਦਿੱਲੀ ਦੇ ਭੀਕਾਜੀ ਕਾਮਾ ਪਲੇਸ ਵਿਖੇ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵੱਲੋਂ ਬਣਾਈ ਗਈ ਨਵੀਂ ਬਹੁ-ਪੱਧਰੀ ਪਾਰਕਿੰਗ ਦਾ ਉਦਘਾਟਨ ਕੀਤਾ। ਇਸ ਪਾਰਕਿੰਗ ਵਿਚ 432 ਚਾਰ-ਪਹੀਆ ਵਾਹਨ ਅਤੇ 193 ਦੋ-ਪਹੀਆ ਵਾਹਨਾਂ ਦੇ ਖੜਨ ਦੀ ਸਹੂਲਤ ਹੋਵੇਗੀ।

Ad Position 21
No active advertisement
ਅਜੀਤ ਡੈਸਕ 14-11-2026
ਨਵੀਂ ਦਿੱਲੀ,13 ਨਵੰਬਰ(ਜਗਤਾਰ ਸਿੰਘ)-ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਦੱਖਣੀ ਦਿੱਲੀ ਦੇ ਭੀਕਾਜੀ ਕਾਮਾ ਪਲੇਸ ਵਿਖੇ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵੱਲੋਂ ਬਣਾਈ ਗਈ ਨਵੀਂ ਬਹੁ-ਪੱਧਰੀ ਪਾਰਕਿੰਗ ਦਾ ਉਦਘਾਟਨ ਕੀਤਾ। ਇਸ ਪਾਰਕਿੰਗ ਵਿਚ 432 ਚਾਰ-ਪਹੀਆ ਵਾਹਨ ਅਤੇ 193 ਦੋ-ਪਹੀਆ ਵਾਹਨਾਂ ਦੇ ਖੜਨ ਦੀ ਸਹੂਲਤ ਹੋਵੇਗੀ।ਇਸ ਵਿਚ ਦਿਵਿਆਂਗਜਨਾਂ ਲਈ 20 ਕਾਰਾਂ ਅਤੇ 10 ਬਾਈਕਾਂ ਲਈ ਵਿਸ਼ੇਸ਼ ਥਾਂ ਰਾਖਵੀਂ ਰੱਖੀ ਗਈ ਹੈ।ਦਿੱਲੀ ਵਿਕਾਸ ਅਥਾਰਿਟੀ ਵੱਲੋਂ ਇਸ ਪਾਰਕਿੰਗ ਨੂੰ ਲਗਭਗ 40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਇਮਾਰਤ ਵਿਚ ਇੱਕ ਬੇਸਮੈਂਟ, ਗਰਾਊਂਡ ਫਲੋਰ, ਦੋ ਉੱਪਰਲੀਆਂ ਮੰਜ਼ਿਲਾਂ ਅਤੇ ਛੱਤ (ਟੈਰੇਸ) ‘ਤੇ ਪਾਰਕਿੰਗ ਦਾ ਪ੍ਰਬੰਧ ਹੈ। ਪਾਰਕਿੰਗ ਵਿੱਚ ਫਾਸਟੈਗ ਆਧਾਰਿਤ ਐਂਟਰੀ, ਇੱਕੋ ਸਮੇਂ 18 ਕਾਰਾਂ ਲਈ ਇਲੈਕਟ੍ਰਿਕ ਵਾਹਨ ਚਾਰਜਿੰਗ ਪੁਆਇੰਟ, ਸੀਸੀਟੀਵੀ ਨਿਗਰਾਨੀ, ਸਮਾਰਟ ਪਾਰਕਿੰਗ ਗਾਈਡੈਂਸ ਸਿਸਟਮ, ਡਰਾਈਵ ਰਾਂ ਲਈ ਵੇਟਿੰਗ ਰੂਮ ਅਤੇ ਹਰ ਮੰਜ਼ਿਲ ਤੱਕ ਜਾਣ ਲਈ ਲਿਫ਼ਟ ਦੀ ਸਹੂਲਤ ਦਿੱਤੀ ਗਈ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਦੱਖਣੀ ਦਿੱਲੀ ਦੇ ਇਸ ਰੁਝੇਵੇਂ ਭਰੇ ਵਪਾਰਕ ਕੇਂਦਰ ਵਿੱਚ ਸੜਕ ਕਿਨਾਰੇ ਹੁੰਦੀ ਨਾਜਾਇਜ਼ ਪਾਰਕਿੰਗ ਅਤੇ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।ਇਸ ਸਮਾਗਮ ਦੌਰਾਨ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬਾਂਸੁਰੀ ਸਵਰਾਜ ਅਤੇ ਆਰ.ਕੇ. ਪੁਰਮ ਦੇ ਵਿਧਾਇਕ ਅਨਿਲ ਸ਼ਰਮਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਛਾਪਾ ਮਾਰ ਕੇ 10.300 ਕਿੱਲੋ ਗਾਂਜਾ ਫੜਿਆ ਅਗਲੀ ਖ਼ਬਰ ਸਿਰਸਾ ਨੇ ਕੇਜਰੀਵਾਲ ਅਤੇ ਆਪ ’ਤੇ ਲਾਏ ਗੰਭੀਰ ਦੋਸ਼
Ad Position 24