11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਫ਼ਿਰੋਜ਼ਪੁਰ ਪੁਲਿਸ ਨੇ ਕਾਸੋ ਆਪ੍ਰੇਸ਼ਨ ਤਹਿਤ ਜ਼ਿਲ੍ਹੇ ਭਰ ’ਚ ਚਲਾਈ ਤਲਾਸ਼ੀ ਮੁਹਿੰਮ ਪੁਲਿਸ ਨੇ ਕਾਬੂ ਕੀਤੇ 5 ਜੂਏਬਾਜ਼

ਨਵੀਂ ਦਿੱਲੀ, 11 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਵੈਲਕਮ ਦੀ ਪੁਲਿਸ ਨੇ ਪੰਜ ਜੁਆਰੀਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੇ ਕੋਲੋਂ 56,140 ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 12-11-2026
ਨਵੀਂ ਦਿੱਲੀ, 11 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਵੈਲਕਮ ਦੀ ਪੁਲਿਸ ਨੇ ਪੰਜ ਜੁਆਰੀਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੇ ਕੋਲੋਂ 56,140 ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ ਹੈ। ਇਸ ਮਾਮਲੇ ਦੇ ਬਾਰੇ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਇਕ ਟੀਮ ਬਣਾ ਕੇ ਦੱਸੀ ਗਈ ਥਾਂ ’ਤੇ ਛਾਪਾ ਮਾਰ ਕੇ ਇਨ੍ਹਾਂ ਨੂੰ ਕਾਬੂ ਕੀਤਾ। ਇਹ ਲੋਕ ਉਸ ਸਮੇਂ ਜੂਆ ਖੇਡ ਰਹੇ ਸਨ। ਪੁਲਿਸ ਨੇ ਦਿੱਲੀ ਜੂਆ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੇ ਵਿਚੋਂ ਦੋ ਮੁਲਜ਼ਮ ਪਹਿਲਾਂ ਵੀ ਜੂਆ ਖੇਡਣ ਦੇ ਮਾਮਲੇ ਵਿਚ ਪੁਲਿਸ ਨੇ ਫੜੇ ਸਨ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰਨ ਵਿਚ ਜੁਟੀ ਹੋਈ ਹੈ। ਇਨ੍ਹਾਂ ਜੂਏਬਾਜ਼ਾਂ ਦੇ ਨਾਂਅ ਜਮੀਲ (39) ਨਿਵਾਸੀ ਵੈੱਲਕਮ ਦਿੱਲੀ, ਸੁਮਿਤ ਕੁਮਾਰ ਉਰਫ਼ ਖਾਰੇ (30) ਨਿਵਾਸੀ ਸੀਲਮਪੁਰ ਦਿੱਲੀ, ਸਾਗਰ (28), ਨਿਵਾਸੀ ਵੈਲਕਮ ਦਿੱਲੀ, ਨਿਤਿਨ (30) ਨਿਵਾਸੀ ਵੈਲਕਮ ਦਿੱਲੀ ਅਤੇ ਪਵਨ ਕੁਮਾਰ (40) ਨਿਵਾਸੀ ਵੈਲਕਮ ਦਿੱਲੀ ਹਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਲੁੱਟ-ਖਸੁੱਟ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫ਼ਾਸ਼ ਅਗਲੀ ਖ਼ਬਰ ਦਿੱਲੀ ਦੀ ਵਾਯੂ ਗੁਣਵੱਤਾ ’ਚ ਥੋੜ੍ਹਾ ਸੁਧਾਰ ਪ੍ਰਦੂਸ਼ਣ ਦਾ ਪੱਧਰ ਖ਼ਰਾਬ ਸ਼੍ਰੇਣੀ ਵਿਚ
Ad Position 24