12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅੰਤਰਰਾਸ਼ਟਰੀ ਮੇਲੇ ’ਚ ਸੱਭਿਆਚਾਰਕ ਪ੍ਰੋਗਰਾਮਾਂ ਦੀ ਹੋਵੇਗੀ ਪੇਸ਼ਕਾਰੀ

ਨਵੀਂ ਦਿੱਲੀ, 11 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 13 ਨਵੰਬਰ ਤੋਂ ਅੰਤਰਰਾਸ਼ਟਰੀ ਵਪਾਰ ਮੇਲਾ ਸ਼ੁਰੂ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 12-11-2026
ਨਵੀਂ ਦਿੱਲੀ, 11 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 13 ਨਵੰਬਰ ਤੋਂ ਅੰਤਰਰਾਸ਼ਟਰੀ ਵਪਾਰ ਮੇਲਾ ਸ਼ੁਰੂ ਹੋ ਰਿਹਾ ਹੈ। ਇਸ ਵਾਰ ਇਸ ਮੇਲੇ ਵਿਚ ਦਰਸ਼ਕਾਂ ਨੂੰ ਖਰੀਦਦਾਰੀ ਦੇ ਨਾਲ-ਨਾਲ ਸੰਗੀਤ ਅਤੇ ਨ੍ਰਿਤ ਦਾ ਆਕਰਸ਼ਿਤ ਪ੍ਰੋਗਰਾਮ ਵੀ ਵੇਖਣ ਨੂੰ ਮਿਲੇਗਾ। 13 ਨਵੰਬਰ ਨੂੰ ਪਦਮਸ੍ਰੀ ਮਾਧਵੀ ਮੁਦਗਲ ਅਤੇ ਸਮੂਹ ਦੀ ਉਡੀਸੀ ਨ੍ਰਿਤ ਦੀ ਪੇਸ਼ਕਾਰੀ ਹੋਵੇਗੀ, 14 ਨਵੰਬਰ ਨੂੰ ਕੁਚਿਪੁੜੀ ਨ੍ਰਿਤ, 15 ਨਵੰਬਰ ਨੂੰ ਕਰਨਾਟਕ ਸੰਗੀਤ ਦੀ ਪੇਸ਼ਕਾਰੀ ਹੋਵੇਗੀ ਜਿਸ ਵਿਚ ਯੂਸੁਫ ਖਾਨ ਨਿਜ਼ਾਮੀ ਦੀ ਕਵਾਲੀ ਅਤੇ ਆਸ਼ੂਤੋਸ਼, ਸ੍ਰੀਵਾਸਤਵ ਦੀ ਗ਼ਜ਼ਲ ਤੇ ਭਜਨ ਦੀ ਪੇਸ਼ਕਾਰੀ ਹੋਵੇਗੀ, 18 ਨਵੰਬਰ ਨੂੰ ਮੰਗਨਿਆਰ ਸੇਡਕਸ਼ਨ ਦੀ ਰਾਜਸਥਾਨੀ ਲੋਕ, ਸੰਗੀਤ ਪੇਸ਼ਕਾਰੀ ਹੋਵੇਗੀ, 20 ਨਵੰਬਰ ਨੂੰ ਗਾਇਕ ਮਿਸਟਰ ਕਾਕਾ ਕਿੰਗ, 21 ਨਵੰਬਰ ਨੂੰ ਨਿਜ਼ਾਮੀ ਬੰਧੂਆਂ ਦੀ ਕਵਾਲੀ ਸੁਨਣ ਨੂੰ ਮਿਲੇਗੀ ਅਤੇ ਨਾਲ ਹੀ ਉਸਤਾਦ ਅਮਜਦ ਅਲੀ ਖ਼ਾਨ ਸੂਫੀ ਤੇ ਗ਼ਜ਼ਲ ਦੀ ਪੇਸ਼ਕਾਰੀ ਕਰਨਗੇ ਅਤੇ 22 ਨਵੰਬਰ ਨੂੰ ਹਰੀਹਰਨ ਅਤੇ ਪ੍ਰਿਥਵੀ ਗਬਰਵ ਦੀ ਪੇਸ਼ਕਾਰੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਖੇਡ ਸਹੂਲਤਾਂ ਦਾ ਵਿਸਥਾਰ ਰਤੀਆ ਦੇ ਨਸ਼ਾ ਮੁਕਤ ਯਤਨਾਂ ਨੂੰ ਨਵੀਂ ਗਤੀ ਦੇਵੇਗਾ - ਸ਼ਰਮਾ ਚੰਦ ਲਾਲੀ ਰਤੀਆ ’ਚ ਆਧੁਨਿਕ ਬ... ਅਗਲੀ ਖ਼ਬਰ 1.80 ਲੱਖ ਰੁਪਏ ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਹੁਣ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਮਿਲੇਗਾ: ਵ...
Ad Position 24