08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪੁਲਿਸ ਨੇ ਬਜ਼ੁਰਗਾਂ ਅਤੇ ਦ੍ਰਿਸ਼ਟੀਹੀਣ ਵਿਅਕਤੀਆਂ ਨਾਲ ਮਨਾਈ ਦੀਵਾਲੀ

ਨਵੀਂ ਦਿੱਲੀ, 9 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਸੰਸਥਾਵਾਂ ਵਿਚ ਬਜ਼ੁਰਗਾਂ ਅਤੇ ਨਜ਼ਰ ਤੋਂ ਵਾਂਝੇ (ਦ੍ਰਿਸ਼ਟੀਹੀਣ) ਵਿਅਕਤੀਆਂ ਨਾਲ ਦੀਵਾਲੀ ਮਿਲਣ ਸਮਾਰੋਹ ਮਨਾਇਆ।

Ad Position 21
No active advertisement
ਅਜੀਤ ਡੈਸਕ 10-11-2026
ਨਵੀਂ ਦਿੱਲੀ, 9 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਸੰਸਥਾਵਾਂ ਵਿਚ ਬਜ਼ੁਰਗਾਂ ਅਤੇ ਨਜ਼ਰ ਤੋਂ ਵਾਂਝੇ (ਦ੍ਰਿਸ਼ਟੀਹੀਣ) ਵਿਅਕਤੀਆਂ ਨਾਲ ਦੀਵਾਲੀ ਮਿਲਣ ਸਮਾਰੋਹ ਮਨਾਇਆ। ਇਸ ਸਮਾਰੋਹ ਵਿਚ ਰੋਹਿਣੀ ਜ਼ਿਲ੍ਹੇ ਦੇ ਬਿਰਧ ਆਸ਼ਰਮਾਂ ਅਤੇ ਭਲਾਈ ਸੰਸਥਾਵਾਂ ਦੇ ਬਜ਼ੁਰਗਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਸਸ਼ਾਂਕ ਜੈਸਵਾਲ ਡੀ.ਸੀ.ਪੀ. ਰੋਹਿਣੀ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਪੁਲਿਸ ਕਰਮਚਾਰੀਆਂ ਨੇ ਬਜ਼ੁਰਗਾਂ ਅਤੇ ਦ੍ਰਿਸ਼ਟੀਹੀਣ ਵਿਅਕਤੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਹੋਰਨਾਂ ਪੁਲਿਸ ਥਾਣਿਆਂ ਵਿਚ ਵੀ ਅਜਿਹੇ ਸਮਾਰੋਹ ਮਨਾਏ ਗਏ। ਪੁਲਿਸ ਅਧਿਕਾਰੀਆਂ ਨੇ ਬਜ਼ੁਰਗਾਂ ਅਤੇ ਦ੍ਰਿਸ਼ਟੀਹੀਣ ਵਿਅਕਤੀਆਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਇਸ ਸਮਾਰੋਹ ਦਾ ਵਿਸ਼ੇਸ਼ ਤੌਰ ’ਤੇ ਉਦੇਸ਼ ਖੁਸ਼ੀਆਂ, ਨਿੱਘ ਅਤੇ ਆਪਸੀ ਸਾਂਝ ਦੀ ਭਾਵਨਾ ਫੈਲਾਉਣ ਨਾਲ ਬਜ਼ੁਰਗਾਂ ਅਤੇ ਦ੍ਰਿਸ਼ਟੀਹੀਣ ਵਿਅਕਤੀਆਂ ਨੂੰ ਅਜਿਹੇ ਸ਼ੁੱਭ ਦਿਨਾਂ ਮੌਕੇ ਸ਼ਾਮਿਲ ਕਰਨਾ ਸੀ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥਣਾਂ ਨੂੰ ਪਲੇਸਮੈਂਟ ਦੀ ਤਿਆਰੀ ਲਈ ਸਿਖਲਾਈ ਦਿੱਤੀ ਅਗਲੀ ਖ਼ਬਰ ਸਦਰ ਬਾਜ਼ਾਰ ਦੇ ਮਜ਼ਦੂਰਾਂ ਅਤੇ ਲੇਬਰ ਨਾਲ ਮਨਾਈ ਦੀਵਾਲੀ
Ad Position 24