ਰੇਲਵੇ ਪੁਲਿਸ ਨੇ ਫੜੇ ਚਾਰ ਜੂਏਬਾਜ਼
ਨਵੀਂ ਦਿੱਲੀ, 9 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਰੇਲਵੇ ਪੁਲਿਸ ਦੇ ਥਾਣਾ ਓ.
ਨਵੀਂ ਦਿੱਲੀ, 9 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਰੇਲਵੇ ਪੁਲਿਸ ਦੇ ਥਾਣਾ ਓ. ਡੀ. ਆਰ. ਐਸ. ਦੀ ਟੀਮ ਨੇ ਜੂਆ ਐਕਟ ਅਧੀਨ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕੋਲੋਂ 2,40,500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਅਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇਸ ਮਾਮਲੇ ਪ੍ਰਤੀ ਇਕ ਗੁਪਤ ਸੂਚਨਾ ਮਿਲੀ ਕਿ ਆਟੋ ਰਿਕਸ਼ਾ ਦੀ ਪਾਰਕਿੰਗ (ਨਜ਼ਦੀਕ ਓ. ਡੀ. ਆਰ. ਐਸ.) ਵਿਚ ਜੂਆ ਖੇਡਿਆ ਜਾ ਰਿਹਾ ਹੈ, ਜਿਸ ਵਿਚ ਚਾਰ ਲੋਕ ਸ਼ਾਮਿਲ ਹਨ। ਇਨ੍ਹਾਂ ਮੁਲਜ਼ਮਾਂ ਦੇ ਨਾਂਅ ਸ਼ਹਿਜਾਦ (31) ਨਿਵਾਸੀ ਗੀਤਾ ਕਾਲੋਨੀ ਦਿੱਲੀ, ਸ਼ਾਨੂੰ (30) ਨਿਵਾਸੀ ਸ਼ਾਸਤਰੀ ਪਾਰਕ ਦਿੱਲੀ, ਬਾਲ ਕਿਸ਼ਨ (68) ਨਿਵਾਸੀ ਵੈਸਟ ਵਿਨੋਦ ਨਗਰ ਦਿੱਲੀ ਅਤੇ ਰਮੇਸ਼ ਕੁਮਾਰ (54) ਨਿਵਾਸੀ ਨੰਦ ਨਗਰ ਦਿੱਲੀ ਹਨ। ਇਨ੍ਹਾਂ ਦੇ ਵਿਚੋਂ ਸ਼ਹਿਜਾਦ ਪਹਿਲਾਂ ਵੀ ਥਾਣਾ ਲਾਹੌਰੀ ਗੇਟ ਦਿੱਲੀ ਦੇ ਇਕ ਮਾਮਲੇ ਵਿਚ ਸ਼ਾਮਿਲ ਰਿਹਾ ਹੈ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ।