ਦੀਵਾਲੀ ਦੇ ਮੌਕੇ ਵਿਭਾਗ ਨੂੰ 214 ਕਾਲਾਂ ਅੱਗ ਲੱਗਣ ਦੀਆਂ ਪੁੱਜੀਆਂ
ਨਵੀਂ ਦਿੱਲੀ, 9 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਦੀਵਾਲੀ ਦੇ ਦਿਨ ਲੋਕਾਂ ਨੇ ਜਸ਼ਨ ਵੀ ਮਨਾਇਆ, ਪ੍ਰੰਤੂ ਪਟਾਕਿਆਂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਅੱਗ ਬੁਝਾਓ ਵਿਭਾਗ ਅਤੇ ਹਸਪਤਾਲਾਂ ਦੀਆਂ ਮੁਸ਼ਕਿਲਾਂ ਨੂੰ ਵੀ ਵਧਾਇਆ।
ਨਵੀਂ ਦਿੱਲੀ, 9 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਦੀਵਾਲੀ ਦੇ ਦਿਨ ਲੋਕਾਂ ਨੇ ਜਸ਼ਨ ਵੀ ਮਨਾਇਆ, ਪ੍ਰੰਤੂ ਪਟਾਕਿਆਂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਅੱਗ ਬੁਝਾਓ ਵਿਭਾਗ ਅਤੇ ਹਸਪਤਾਲਾਂ ਦੀਆਂ ਮੁਸ਼ਕਿਲਾਂ ਨੂੰ ਵੀ ਵਧਾਇਆ। ਦਿੱਲੀ ਅੱਗ ਬੁਝਾਊ ਵਿਭਾਗ ਨੂੰ ਇਸ ਦਿਨ ਅੱਗ ਦੇ ਨਾਲ ਜੁੜੀਆਂ 214 ਕਾਲਾਂ ਮਿਲੀਆਂ। ਪਟਾਕਿਆਂ ਅਤੇ ਹੋਰ ਕਾਰਨਾਂ ਕਾਰਨ ਝੁਲਸੇ 42 ਮਰੀਜ਼ ਏਮਸ ਹਸਪਤਾਲ ਵਿਚ ਪੁੱਜੇ, ਜਿਨ੍ਹਾਂਦੇ ਵਿਚ 11 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਿੱਲੀ ਅੱਗ ਬੁਝਾਊ ਦੇ ਮੁਖੀ ਏ. ਕੇ. ਮਲਿਕ ਦਾ ਕਹਿਣਾ ਹੈ ਕਿ ਦੀਵਾਲੀ ਦੇ ਮੌਕੇ ’ਤੇ ਅੱਗ ਲੱਗਣ ’ਤੇ ਝੁਲਸਣ ਦੀਆਂ ਅਨੇਕਾਂ ਸ਼ਿਕਾਇਤਾਂ ਆਈਆਂ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਅਜਿਹੇ ਹੀ ਮਾਮਲੇ ਦੇ ਵਿਚ 23੍1 ਕਾਲਾਂ ਆਈਆਂ ਸਨ ਅਤੇ ਅਜਿਹੇ ਮਾਮਲੇ ਵਿਚ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਵੀ ਜ਼ਖ਼ਮੀ ਹੋਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਫੀ ਕਾਲਾਂ ਅੱਧੀ ਰਾਤ ਤੋਂ ਬਾਅਦ ਵੀ ਵਿਭਾਗ ਦੇ ਕੋਲ ਆਈਆਂ ਅਤੇ ਉਨ੍ਹਾਂ ਪ੍ਰਤੀ ਕਾਰਵਾਈ ਕੀਤੀ ਗਈ।