ਯਾਦਗਾਰ ਦੀ ਉਸਾਰੀ ਵਾਸਤੇ ਮੰਗ ਪੱਤਰ ਦੇਣ ਲਈ ਪੀ.ਐਮ. ਦਫ਼ਤਰ ਨਹੀਂ ਜਾਣ ਦਿੱਤਾ ਗਿਆ -ਭੋਗਲ
ਨਵੀਂ ਦਿੱਲੀ, 2 ਨਵੰਬਰ (ਜਗਤਾਰ ਸਿੰਘ)-ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ-1984 ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕਰਕੇ 1984 ਸਿੱਖ ਕਤਲੇਆਮ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਮੁਖੀ ਜਥੇਦਾਰ ਕੁਲਦੀਪ ਸਿੰਘ ਭੋਗਲ ,ਜਗਜੀਤ ਸਿੰਘ ਬਿੰਦਰਾ,ਜਤਿੰਦਰ ਸਿੰਘ ਸਾਹਨੀ ਤੇ ਪੀੜਤ ਪਰਿਵਾਰ ਵੀ ਸ਼ਾਮਲ ਸਨ।
ਸ
ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ’ਚ ਹਾਜ਼ਰ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ,ਜਗਜੀਤ ਸਿੰਘ ਬਿੰਦਰਾ, ਜਤਿੰਦਰ ਸਿੰਘ ਸਾਹਨੀ ਤੇ ਹੋਰ। -ਅਜੀਤ ਤਸਵੀਰ
03-11-2026
ਨਵੀਂ ਦਿੱਲੀ, 2 ਨਵੰਬਰ (ਜਗਤਾਰ ਸਿੰਘ)-ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ-1984 ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕਰਕੇ 1984 ਸਿੱਖ ਕਤਲੇਆਮ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਮੁਖੀ ਜਥੇਦਾਰ ਕੁਲਦੀਪ ਸਿੰਘ ਭੋਗਲ ,ਜਗਜੀਤ ਸਿੰਘ ਬਿੰਦਰਾ,ਜਤਿੰਦਰ ਸਿੰਘ ਸਾਹਨੀ ਤੇ ਪੀੜਤ ਪਰਿਵਾਰ ਵੀ ਸ਼ਾਮਲ ਸਨ। ਭੋਗਲ ਨੇ ਦੱਸਿਆ ਕਿ ਕਾਂਗਰਸੀ ਸਰਕਾਰ ਸਮੇਂ ਹੋਇਆ ਸਿੱਖ ਕਤਲੇਆਮ ਦਾ ਇਨਸਾਫ਼ 42 ਸਾਲ ਬੀਤਣ ਦੇ ਬਾਅਦ ਵੀ ਨਹੀਂ ਮਿਲ ਸਕਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸੰਸਥਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵਿਚ ਇੱਕ ਮੰਗ ਪੱਤਰ ਵੀ ਦੇਣਾ ਸੀ,ਜਿਸ ਵਿਚ ਸਿੱਖ ਕਤਲੇਆਮ ਦੀ ਯਾਦਗਾਰ ਦਿੱਲੀ ਵਿਚ ਕਿਸੇ ਢੁਕਵੀਂ ਥਾਂ ’ਤੇ ਬਣਾਉਣ ਦੀ ਮੰਗ ਕੀਤੀ ਗਈ ਹੈ। ਭੋਗਲ ਨੇ ਦੱਸਿਆ ਕਿ ਇਸ ਬਾਬਤ ਪੁਲਿਸ ਨੂੰ ਬਕਾਇਦਾ ਚਿੱਠੀ ਰਾਹੀਂ ਜਾਣਕਾਰੀ ਦੇ ਦਿੱਤੀ ਗਈ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਸਾਡੀ ਸੰਸਥਾ ਦੇ ਨੁਮਾਇੰਦਿਆਂ ਨੂੰ ਪੀਐਮ ਦਫ਼ਤਰ ਵਿਚ ਮੰਗ ਪੱਤਰ ਦੇਣ ਵਾਸਤੇ ਨਹੀਂ ਜਾਣ ਦਿੱਤਾ ਗਿਆ। ਇਸ ਨਾਲ ਪੀੜਤਾਂ ’ਚ ਕਾਫ਼ੀ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੀਡੀਆ ਰਾਹੀਂ ਪੀਐਮ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਰਾਜਧਾਨੀ ਵਿਚ ਕਿਸੀ ਢੁਕਵੀਂ ਥਾਂ ਸਿੱਖ ਕਤਲੇਆਮ ਦੀ ਯਾਦਗਾਰ ਸਰਕਾਰੀ ਪੱਧਰ ’ਤੇ ਬਣਾਈ ਜਾਵੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਜ਼ੁਲਮਾਂ ਨੂੰ ਮਹਿਸੂਸ ਕਰ ਸਕੇ।