ਮੋਟਰਸਾਈਕਲ ਅਤੇ ਨੀਲ ਗਾਂ ਦੀ ਟੱਕਰ-ਨੀਲ ਗਾਂ ਦੀ ਮੌਤ, ਚਾਲਕ ਜ਼ਖ਼ਮੀ
ਬੱਲੂਆਣਾ, 2 ਨਵੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਸੀਤੋ ਗੁੰਨ੍ਹੋਂ ਤੋਂ ਲਗਭਗ 15 ਕਿੱਲੋਮੀਟਰ ਦੂਰ ਲੰਬੀ ਹਲਕੇ ਦੇ ਪਿੰਡ ਭੀਟੀ ਵਾਲਾ ਕੋਲ ਡਬਵਾਲੀ ਅਬੋਹਰ ਨੈਸ਼ਨਲ ਹਾਈਵੇ ਸੜਕ ’ਤੇ ਇਕ ਮੋਟਰਸਾਈਕਲ ਅਤੇ ਨੀਲ ਗਾਂ ਦੀ ਟੱਕਰ ਹੋ ਗਈ। ਜਿਸ ਨਾਲ ਮੋਟਰਸਾਈਕਲ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਗਰਭਵਤੀ ਨੀਲ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਬੱਲੂਆਣਾ, 2 ਨਵੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਸੀਤੋ ਗੁੰਨ੍ਹੋਂ ਤੋਂ ਲਗਭਗ 15 ਕਿੱਲੋਮੀਟਰ ਦੂਰ ਲੰਬੀ ਹਲਕੇ ਦੇ ਪਿੰਡ ਭੀਟੀ ਵਾਲਾ ਕੋਲ ਡਬਵਾਲੀ ਅਬੋਹਰ ਨੈਸ਼ਨਲ ਹਾਈਵੇ ਸੜਕ ’ਤੇ ਇਕ ਮੋਟਰਸਾਈਕਲ ਅਤੇ ਨੀਲ ਗਾਂ ਦੀ ਟੱਕਰ ਹੋ ਗਈ। ਜਿਸ ਨਾਲ ਮੋਟਰਸਾਈਕਲ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਗਰਭਵਤੀ ਨੀਲ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਗੁਰਜੀਵਨ ਸਿੰਘ ਭੀਟੀ ਵਾਲਾ ਨੇ ਅਜੀਤ ਟੀਮ ਨੂੰ ਦਿੱਤੀ ਉਸੇ ਸਮੇਂ ਇਹ ਸੂਚਨਾ ਬਿਸ਼ਨੋਈ ਸਮਾਜ ਅਤੇ ਡੇਰਾ ਪ੍ਰੇਮੀਆਂ ਨੂੰ ਦਿੱਤੀ ਗਈ। ਪਿੰਡ ਹਿੰਮਤਪੁਰਾ ਦੇ ਸਰਪੰਚ ਸੁਸ਼ੀਲ ਕੁਮਾਰ ਕੜਵਾਸਰਾ ਜੋ ਬਿਸ਼ਨੋਈ ਸਮਾਜ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਇਹ ਸੂਚਨਾ ਜੰਗਲੀ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ। ਜਿਸ ’ਤੇ ਅਮਲ ਕਰਦਿਆਂ ਵਿਭਾਗ ਦੀ ਕਰਮਚਾਰੀ ਕੁਲਵਿੰਦਰ ਕੌਰ ਮੌਕੇ ’ਤੇ ਪੁੱਜ ਗਈ ਅਤੇ ਉਸ ਨੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ।