ਪੁਲਿਸ ਨੇ ਕਾਬੂ ਕੀਤੇ ਤਿੰਨ ਜੂਏਬਾਜ਼
ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹੇ ਦੇ ਥਾਣਾ ਵੈਲਕਮ ਦੀ ਪੁਲਿਸ ਨੇ ਤਿੰਨ ਜੁਆਰੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 1750 ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ ਹੈ।
ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹੇ ਦੇ ਥਾਣਾ ਵੈਲਕਮ ਦੀ ਪੁਲਿਸ ਨੇ ਤਿੰਨ ਜੁਆਰੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 1750 ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ ਹੈ। ਇਨ੍ਹਾਂ ਦੇ ਨਾਂਅ ਨਾਸਿਰ (32) ਨਿਵਾਸੀ ਜਨਤਾ ਕਾਲੋਨੀ ਵੈਲਕਮ ਦਿੱਲੀ, ਅਜਗਰ (32) ਮਜ਼ਦੂਰ ਕਾਲੋਨੀ ਵੈਲਕਮ ਦਿੱਲੀ ਅਤੇ ਅੱਲਾਰੱਖਾ (36) ਮਜ਼ਦੂਰ ਕਾਲੋਨੀ ਵੈਲਕਮ ਦਿੱਲੀ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਫੜੇ ਗਏ ਵਿਅਕਤੀਆਂ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ। ਪੁਲਿਸ ਦੀ ਟੀਮ ਜਦੋਂ ਵੈਲਕਮ ਇਲਾਕੇ ਦੀ ਜਨਤਾ ਕਾਲੋਨੀ ਦੀ ਗਲੀ ਨੰਬਰ 19 ਵਿਚ ਗਸ਼ਤ ਕਰ ਰਹੀ ਸੀ ਤਾਂ ਉਸ ਨੇ ਦੇਖਿਆ ਇਕ ਘਰ ਦੇ ਸਾਹਮਣੇ ਬਣੇ ਚਬੂਤਰੇ ’ਚ ਤਿੰਨ ਵਿਅਕਤੀ ਤਾਸ਼ ਦੇ ਨਾਲ ਜੂਆ ਖੇਲ ਰਹੇ ਹਨ। ਪੁਲਿਸ ਨੇ ਤੁਰੰਤ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਵੈਲਕਮ ਵਿਖੇ ਜੂਆ ਐਕਟ ਦੀ ਧਾਰਾ ਅਧੀਨ ਐਫ.ਆਈ.ਆਰ. ਦਰਜ ਕੀਤੀ ਹੈ ਅਤੇ ਨਾਲ ਹੀ ਹੋਰ ਜਾਂਚ ਕਰਨ ਵਿਚ ਜੁਟੀ ਹੈ।