ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ ਤੇ ਮਨੀਸ਼ ਸਿੰਗਲਾ ਨੇ ਸਾਵਨ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ’ਚ ਬੱਚਿਆਂ ਨੂੰ ਸਨਮਾਨਿਤ ਕੀਤਾ
ਸਿਰਸਾ, 26 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਾਵਨ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਬਹੁਤ ਧੂਮਧਾਮ ਤੇ ਖੁਸ਼ੀ ਨਾਲ ਸਮਾਪਤ ਹੋਇਆ। ਇਸ ਸਮਾਗਮ ਵਿੱਚ ਓਡੀਸ਼ਾ ਦੇ ਸਾਬਕਾ ਰਾਜਪਾਲ ਪ੍ਰੋ.
ਸਿਰਸਾ, 26 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਾਵਨ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਬਹੁਤ ਧੂਮਧਾਮ ਤੇ ਖੁਸ਼ੀ ਨਾਲ ਸਮਾਪਤ ਹੋਇਆ। ਇਸ ਸਮਾਗਮ ਵਿੱਚ ਓਡੀਸ਼ਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ ਤੇ ਉਨ੍ਹਾਂ ਦੇ ਪੁੱਤਰ ਮਨੀਸ਼ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਉਦਘਾਟਨ ਪ੍ਰੋ. ਗਣੇਸ਼ੀ ਲਾਲ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਬੱਚਿਆਂ ਨੇ ਇਸ ਸਾਲਾਨਾ ਸਮਾਗਮ ਵਿੱਚ ਆਪਣੇ ਵੱਖ-ਵੱਖ ਪ੍ਰਦਰਸ਼ਨਾਂ ਨਾਲ ਸਾਰਿਆਂ ਨੂੰ ਮੋਹਿਤ ਕੀਤਾ। ਇਸ ਮੌਕੇ ਪ੍ਰੋ. ਗਣੇਸ਼ੀ ਲਾਲ ਨੇ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਤੇ ਉੱਤਮਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ। ਪ੍ਰੋ. ਗਣੇਸ਼ੀ ਲਾਲ ਨੇ ਕਿਹਾ ਕਿ ਇੱਕ ਮਾਂ ਨਾ ਸਿਰਫ਼ ਜਨਮ ਦੇਣ ਵਾਲੀ ਹੈ, ਸਗੋਂ ਬ੍ਰਹਿਮੰਡ ਦੀ ਸਭ ਤੋਂ ਵੱਡੀ ਸਿਰਜਣਹਾਰ ਵੀ ਹੈ। ਸਭ ਤੋਂ ਪ੍ਰਤੀਕੂਲ ਤੇ ਮੁਸ਼ਕਲ ਹਾਲਾਤਾਂ ਵਿੱਚ ਵੀ ਇੱਕ ਮਾਂ ਵਿੱਚ ਨਵੀਆਂ ਰਚਨਾਵਾਂ ਸਿਰਜਣ ਦੀ ਹਿੰਮਤ ਤੇ ਤਾਕਤ ਹੁੰਦੀ ਹੈ। ਇਸ ਲਈ ਮਾਂ ਦਾ ਸਥਾਨ ਅਤੇ ਉਸਦੀ ਪੂਜਾ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਹੈ। ਪ੍ਰੋ. ਗਣੇਸ਼ੀ ਲਾਲ ਨੇ ਸਕੂਲ ਦੇ ਸਫਲ ਸੰਗਠਨ ਲਈ ਮੈਨੇਜਿੰਗ ਡਾਇਰੈਕਟਰ ਇੰਦਰਾ ਖੁਰਾਨਾ, ਡਾਇਰੈਕਟਰ ਅਨੁਰਾਗ ਖੁਰਾਨਾ, ਡਾਇਰੈਕਟਰ ਹਰਸ਼ ਖੁਰਾਨਾ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਗਿੱਲ ਨੂੰ ਵਧਾਈ ਦਿੱਤੀ। ਇਸ ਮੌਕੇ ਬ੍ਰਹਮਾਕੁਮਾਰੀ ਬਿੰਦੂ, ਯੋਗੇਸ਼ ਗਰਗ, ਸ਼੍ਰੀ ਅਗਰਵਾਲ ਸਭਾ ਸਿਰਸਾ ਦੇ ਪ੍ਰਧਾਨ ਜੇ.ਪੀ. ਗੁਪਤਾ, ਮਨੀਸ਼ ਜਿੰਦਲ, ਡਾ. ਸੰਜੀਵ ਅਗਰਵਾਲ, ਲਲਿਤ ਮਿੱਤਲ, ਵਿਕਰਮ ਬੱਤਰਾ, ਕ੍ਰਿਸ਼ਨਾ ਗੁੰਬਰ, ਨਿੱਜੀ ਸਕੱਤਰ ਹਰਪਿੰਦਰ ਸ਼ਰਮਾ, ਨਿੱਜੀ ਸਕੱਤਰ ਯੋਗੇਸ਼ ਬਿਜਾਰਨੀਆ ਸਮੇਤ ਸਿਰਸਾ ਸ਼ਹਿਰ ਦੇ ਕਈ ਪਤਵੰਤੇ ਅਤੇ ਮਾਪੇ ਮੌਜੂਦ ਸਨ।