ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲਾਂ ਸਮੇਤ ਮੁੱਖ ਤਸਕਰ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਕਾਲਾਂਵਾਲੀ/ਸਿਰਸਾ, 26 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੀ. ਆਈ.
ਕਾਲਾਂਵਾਲੀ/ਸਿਰਸਾ, 26 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੀ.ਆਈ.ਏ. ਸਟਾਫ ਕਾਲਾਂਵਾਲੀ ਨੇ ਮੁੱਖ ਤਸਕਰ ਇੱਕ ਔਰਤ ਸਮੇਤ ਦੋ ਮੁਲਜ਼ਮਾਂ ਨੂੰ 45 ਪਾਬੰਦੀਸ਼ੁਦਾ ਅਤੇ 600 ਓਪੀਔਡ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਗਸ਼ਤ ਦੌਰਾਨ ਏ.ਐਸ.ਆਈ. ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਨੇ ਪਿੰਡ ਤਾਰੂਆਣਾ ਤੋਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਕਾਬੂ ਕੀਤਾ। ਨਸ਼ੀਲੇ ਪਦਾਰਥ ਰੱਖਣ ਦੇ ਸ਼ੱਕ ’ਤੇ ਕੀਤੀ ਗਈ ਨਿਯਮਤ ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ 45 ਪਾਬੰਦੀਸ਼ੁਦਾ ਅਲਪ੍ਰਾਜ਼ੋਲਮ ਗੋਲੀਆਂ ਤੇ 600 ਕੈਪਸੂਲ ਪ੍ਰੇਗਾਬਾਲਿਨ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਨਾ ਸਿੰਘ ਵਿਰੁੱਧ ਕਾਲਾਂਵਾਲੀ ਥਾਣੇ ਵਿਖੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਮੁਲਜ਼ਮ ਸੋਨਾ ਸਿੰਘ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਪ੍ਰਾਪਤ ਜਾਣਕਾਰੀ ਨੇ ਮਾਮਲੇ ਨੂੰ ਜੋੜਿਆ ਤੇ ਮੁੱਖ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸੋਨਾ ਸਿੰਘ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ’ਤੇ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਚਾਰ ਕੇਸ ਦਰਜ ਹਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਦੋ ਮਾਮਲੇ ਕਾਲਾਂਵਾਲੀ ਥਾਣੇ ਵਿਖੇ, ਇੱਕ ਭਗਤਾ ਭਾਈ ਥਾਣਾ ਵਿਖੇ ਦਰਜ ਹਨ ਤੇ ਇੱਕ ਕਾਲਾਂਵਾਲੀ ਥਾਣਾ ਦੀ ਚੌਂਕੀ ਵਿੱਚ ਦਰਜ ਹੈ।