24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

2 ਲੱਖ ਦੀ ਠੱਗੀ ਮਾਰਨ ਵਾਲਾ ਦੋਸ਼ੀ ਪੁਲਿਸ ਨੇ ਕੀਤਾ ਕਾਬੂ

ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਾਈਬਰ ਥਾਣਾ ਸ਼ਾਹਦਰਾ ਨੇ 2 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Ad Position 21
No active advertisement
ਅਜੀਤ ਡੈਸਕ 24-10-2026
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਾਈਬਰ ਥਾਣਾ ਸ਼ਾਹਦਰਾ ਨੇ 2 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਹ ਮਾਮਲਾ ਨੀਰਜ ਕੁਮਾਰ ਜੈਨ ਦੀ ਕੀਤੀ ਸ਼ਿਕਾਇਤ ’ਤੇ ਦਰਜ ਕੀਤਾ ਸੀ, ਜਿਸ ਵਿਚ ਉਸ ਨੇ ਦੱਸਿਆ ਕਿ ਪਵਨ ਕੁਮਾਰ ਡੁਗਰ ਨੇ ਆਪਣੇ-ਆਪ ਨੂੰ ਰੈਡੀਮੇਡ ਕੱਪੜਿਆਂ ਅਤੇ ਸਿਲਾਈ ਮਸ਼ੀਨ ਦੇ ਸਾਮਾਨ ਦਾ ਸਪਲਾਇਰ ਦੱਸਿਆ ਅਤੇ ਉਸ ਨੂੰ ਭਰੋਸਾ ਦਿਵਾ ਕੇ ਕਿਵੇਂ ਨਾ ਕਿਵੇਂ ਨੀਰਜ ਕੁਮਾਰ ਜੈਨ ਤੋਂ ਆਰਡਰ ਲੈ ਲਿਆ। ਕੁਝ ਦਿਨਾਂ ਬਾਅਦ ਪਵਨ ਕੁਮਾਰ ਨੇ ਟਰਾਂਸਪੋਰਟ ਨਾਲ ਸੰਬੰਧਿਤ ਪੇਪਰ ਨੀਰਜ ਕੁਮਾਰ ਜੈਨ ਨਾਲ ਸਾਂਝੇ ਕੀਤੇ, ਜਿਸ ’ਤੇ ਨੀਰਜ ਨੇ ਵਿਸ਼ਵਾਸ ਕਰਦਿਆਂ 2 ਲੱਖ ਰੁਪਏ ਦੀ ਰਕਮ ਪਵਨ ਕੁਮਾਰ ਦੇ ਖ਼ਾਤੇ ਵਿਚ ਟਰਾਂਸਫਰ ਕਰ ਦਿੱਤੀ। ਨੀਰਜ ਸਾਮਾਨ ਨਾ ਮਿਲਣ ’ਤੇ ਵਾਰ-ਵਾਰ ਪਵਨ ਨਾਲ ਸੰਪਰਕ ਕਰਦਾ ਰਿਹਾ, ਪਰ ਉਸ ਨੇ ਸਾਮਾਨ ਨਾ ਭੇਜਿਆ। ਨੀਰਜ ਨੇ ਇਸ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਤਕਨੀਕੀ ਜਾਂਚ ਦੀ ਮਦਦ ਨਾਲ ਬਦਰਪੁਰ ਤੋਂ ਦੋਸ਼ੀ ਨੂੰ ਕਾਬੂ ਕਰ ਲਿਆ। ਪੁਲਿਸ ਪਵਨ ਕੁਮਾਰ ਤੋਂ ਇਸ ਮਾਮਲੇ ਪ੍ਰਤੀ ਪੁਲਿਸ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ 49ਵਾਂ ਯੁਵਕ ਮੇਲਾ ਸ਼ੁਰੂ ਅਗਲੀ ਖ਼ਬਰ ਮਿਲਾਵਟੀ ਖਾਧ ਪਦਾਰਥਾਂ ਵਿਰੁੱਧ ਵਿਭਾਗ ਕਰ ਰਿਹੈ ਛਾਪੇਮਾਰੀ
Ad Position 24