ਮਿਲਾਵਟੀ ਖਾਧ ਪਦਾਰਥਾਂ ਵਿਰੁੱਧ ਵਿਭਾਗ ਕਰ ਰਿਹੈ ਛਾਪੇਮਾਰੀ
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਨਕਲੀ ਤੇ ਮਿਲਾਵਟੀ ਖਾਧ ਪਦਾਰਥਾਂ ਵਿਰੁੱਧ ਖਾਧ ਸੁਰੱਖਿਆ ਵਿਭਾਗ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ ਅਤੇ ਨਾਲ ਹੀ ਸੈਂਪਲ ਵੀ ਲਏ ਜਾ ਰਹੇ ਹਨ ਪਰ ਫਿਰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਨਕਲੀ ਤੇ ਮਿਲਾਵਟੀ ਖਾਧ ਪਦਾਰਥਾਂ ਵਿਰੁੱਧ ਖਾਧ ਸੁਰੱਖਿਆ ਵਿਭਾਗ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ ਅਤੇ ਨਾਲ ਹੀ ਸੈਂਪਲ ਵੀ ਲਏ ਜਾ ਰਹੇ ਹਨ ਪਰ ਫਿਰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਦੀਵਾਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਵਿਸ਼ੇਸ਼ ਕਰਕੇ ਹਲਵਾਈਆਂ ਨੇ ਵੱਡੀ ਮਾਤਰਾ ਵਿਚ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਬਣਾਉਣ ਦੀ ਤਿਆਰੀ ਕੀਤੀ ਹੋਈ ਹੈ ਪਰ ਪੂਰੀ ਸਮੱਗਰੀ ਨਾ ਮਿਲਣ ’ਤੇ ਮਠਿਆਈਆਂ ਵਿਚ ਮਿਲਾਵਟ ਦੀਆਂ ਹਰ ਸਾਲ ਸ਼ਿਕਾਇਤਾਂ ਮਿਲਦੀਆਂ ਹਨ। ਇਸ ਸਾਲ ਸਤੰਬਰ ਮਹੀਨੇ ਵਿਚ ਕਾਫ਼ੀ ਮਾਤਰਾ ਵਿਚ ਨਕਲੀ ਖੋਆ, ਪਨੀਰ ਵੀ ਨਸ਼ਟ ਕੀਤਾ ਗਿਆ ਸੀ ਅਤੇ ਮੋਰੀ ਗੇਟ ਖੋਇਆ ਮੰਡੀ ਦੇ 30 ਨਮੂਨਿਆਂ ਵਿਚੋਂ 22 ਨਮੂਨੇ ਗ਼ਲਤ ਪਾਏ ਗਏ। ਘਿਓ ਦੇ 59 ਨਮੂਨਿਆਂ ਵਿਚੋਂ ਕੁਝ ਨਮੂਨੇ ਗ਼ਲਤ ਨਿਕਲੇ। ਖਾਧ ਸੁਰੱਖਿਆ ਵਿਭਾਗ ਨੇ ਕਈ ਥਾਵਾਂ ’ਤੇ ਕੀੜੇ-ਮਕੌੜੇ, ਗੰਦਗੀ ਵੀ ਵੇਖੀ ਹੈ। ਮਠਿਆਈਆਂ ਵਿਚ ਮਿਲਾਵਟ ਦੇ ਕਾਰਨ ਲੋਕਾਂ ਦਾ ਮਠਿਆਈ ਵੱਲ ਰੁਝਾਨ ਪਹਿਲਾਂ ਨਾਲੋਂ ਘਟਿਆ ਹੈ ਅਤੇ ਲੋਕ ਦੀਵਾਲੀ ਮੌਕੇ ਮਠਿਆਈਆਂ ਦੀ ਥਾਂ ਹੋਰ ਤੋਹਫ਼ੇ ਦਿੰਦੇ ਹਨ।