22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਤਿੰਨ ਦਿਨਾ ਹੜਤਾਲ ਸ਼ੁਰੂ

ਨਰਾਇਣਗੜ੍ਹ, 22 ਅਕਤੂਬਰ (ਪੀ ਸਿੰਘ)-ਨਾਰਾਇਣਗੜ੍ਹ ਵਿਚ ਹਰਿਆਣਾ ਬਿਜਲੀ ਕਰਮਚਾਰੀ ਅਤੇ ਇੰਜੀਨੀਅਰ ਸਾਂਝੇ ਸੰਘਰਸ਼ ਮੋਰਚੇ ਦੇ ਬੈਨਰ ਹੇਠ ਸਬ ਯੂਨਿਟ ਨਾਰਾਇਣਗੜ੍ਹ ਦੇ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀ.

Ad Position 21
No active advertisement
ਅਜੀਤ ਡੈਸਕ 23-10-2026
ਨਰਾਇਣਗੜ੍ਹ, 22 ਅਕਤੂਬਰ (ਪੀ ਸਿੰਘ)-ਨਾਰਾਇਣਗੜ੍ਹ ਵਿਚ ਹਰਿਆਣਾ ਬਿਜਲੀ ਕਰਮਚਾਰੀ ਅਤੇ ਇੰਜੀਨੀਅਰ ਸਾਂਝੇ ਸੰਘਰਸ਼ ਮੋਰਚੇ ਦੇ ਬੈਨਰ ਹੇਠ ਸਬ ਯੂਨਿਟ ਨਾਰਾਇਣਗੜ੍ਹ ਦੇ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀ. ਆਈ. ਟੀ. ਯੂ. ਨੇ ਵੀ ਇਸ ਹੜਤਾਲ ਦਾ ਸਮਰਥਨ ਕੀਤਾ। ਕਰਮਚਾਰੀਆਂ ਨੇ ਬਿਜਲੀ ਦੇ ਨਿੱਜੀਕਰਨ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ। ਇਸ ਮੌਕੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਗੁਰੂਗ੍ਰਾਮ ਅਤੇ ਨੂਹ ਜ਼ਿਲ੍ਹਿਆਂ ਵਿਚ ਇਕ ਨਿੱਜੀ ਕੰਪਨੀ ਨੂੰ ਬਿਜਲੀ ਵੰਡ ਲਈ ਲਾਇਸੰਸ ਦੇਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਹ ਤਿੰਨ ਦਿਨਾਂ ਦੀ ਹੜਤਾਲ ਹੈ, ਜੇਕਰ ਇਹ ਫੈਸਲਾ ਤਿੰਨ ਦਿਨਾਂ ਦੇ ਅੰਦਰ ਵਾਪਸ ਨਹੀਂ ਲਿਆ ਗਿਆ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਜਾਵੇਗੀ। ਯੂਨੀਅਨ ਆਗੂ ਅਰੁਣ ਕੁਮਾਰ ਤੇ ਯੂਨੀਅਨ ਆਗੂ ਰਾਜੇਸ਼ ਕੁਮਾਰ ਨੇ ਕਿਹਾ ਕਿ ਇਸ ਹੜਤਾਲ ਵਿਚ ਕਰਮਚਾਰੀਆਂ ਦੀਆਂ ਕੋਈ ਨਿੱਜੀ ਮੰਗਾਂ ਨਹੀਂ ਹਨ ਪਰ ਉਹ ਬਿਜਲੀ ਵਿਭਾਗ ਨੂੰ ਨਿੱਜੀਕਰਨ ਤੋਂ ਰੋਕਣ ਲਈ ਹੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬੋਰਡ ਦਾ ਨਿੱਜੀਕਰਨ ਕੀਤਾ ਜਾਂਦਾ ਹੈ ਤਾਂ ਕਿਸਾਨ ਸਬਸਿਡੀਆਂ ਅਤੇ ਹੋਰ ਲਾਭਾਂ ਤੋਂ ਵਾਂਝੇ ਹੋ ਜਾਣਗੇ ਤੇ ਨਿੱਜੀਕਰਨ ਨਾਲ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ ਜਿਸ ਦਾ ਪ੍ਰਭਾਵ ਹਰ ਕਿਸੇ ‘ਤੇ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਰਾਜਪਾਲ ਦੇ ਪ੍ਰੋਗਰਾਮ ਨੂੰ ਲੈ ਕੇ ਸੱਦਾ ਦੇਣ ਲਈ ਪਿੰਡ-ਤੋਂ-ਪਿੰਡ ਮੁਹਿੰਮ... ਅਗਲੀ ਖ਼ਬਰ ਨਿਗਮ ਕਰਮਚਾਰੀਆਂ ਦੀ ਹੜਤਾਲ ਕਾਰਨ ਬਿਜਲੀ ਸਪਲਾਈ ਰਹੀ ਠੱਪ
Ad Position 24