ਪੁਲਿਸ ਨੇ ਦੋ ਝਪਟਮਾਰ ਕੀਤੇ ਗ੍ਰਿਫ਼ਤਾਰ
ਨਵੀਂ ਦਿੱਲੀ, 20 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਵੈਸਟ ਜ਼ਿਲ੍ਹੇ ਦੇ ਥਾਣਾ ਮਾਦੀਪੁਰ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਵਿਨੈ (20) ਨਿਵਾਸੀ ਟੈਗੋਰ ਗਾਰਡਨ ਦਿੱਲੀ ਅਤੇ ਵਿਸ਼ਾਲ (26) ਨਿਵਾਸੀ ਟੈਗੋਰ ਗਾਰਡਨ ਦਿੱਲੀ ਹਨ।
ਪ
ਪੁਲਿਸ ਦੁਆਰਾ ਫੜੇ ਗਏ ਦੋ ਝਪਟਮਾਰ।
21-10-2026
ਨਵੀਂ ਦਿੱਲੀ, 20 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਵੈਸਟ ਜ਼ਿਲ੍ਹੇ ਦੇ ਥਾਣਾ ਮਾਦੀਪੁਰ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਵਿਨੈ (20) ਨਿਵਾਸੀ ਟੈਗੋਰ ਗਾਰਡਨ ਦਿੱਲੀ ਅਤੇ ਵਿਸ਼ਾਲ (26) ਨਿਵਾਸੀ ਟੈਗੋਰ ਗਾਰਡਨ ਦਿੱਲੀ ਹਨ। ਇਨ੍ਹਾਂ ਕੋਲੋਂ ਪੁਲਿਸ ਨੇ ਚਾਰ ਝਪਟੇ ਹੋਏ ਮੋਬਾਈਲ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ ਜੋ ਇਹ ਵਾਰਦਾਤ ਵਿਚ ਵਰਤਦੇ ਸਨ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਦੋ ਮਾਮਲੇ ਸੁਲਝੇ ਹਨ। ਇਸ ਮਾਮਲੇ ਪ੍ਰਤੀ ਇਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਪੰਜਾਬੀ ਬਾਗ ਖੜ੍ਹੀ ਸੀ ਅਤੇ ਬੁੱਕ ਕੀਤੀ ਗੱਡੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਥੋੜ੍ਹੀ ਦੇਰ ਬਾਅਦ ਦੋ ਲੜਕੇ ਮੋਟਰਸਾਈਕਲ ’ਤੇ ਆਏ ਅਤੇ ਉਸ ਦੇ ਹੱਥ ਵਿਚ ਫੜੇ ਦੋ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਪ੍ਰਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ ਆਪਣੀ ਟੀਮ ਦੇ ਨਾਲ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦਾ ਵਿਸ਼ਲੇਸ਼ਣ ਕਰਦੇ ਹੋਏ ਉਨ੍ਹਾਂ ਨੂੰ ਇਹ ਝਪਟਮਾਰ ਮੋਟਰਸਾਈਕਲ ’ਤੇ ਵਿਖਾਈ ਦਿੱਤੇ ਅਤੇ ਇਸ ਦੀ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ’ਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਨੇ ਔਰਤ ਤੋਂ ਖੋਹੇ ਮੋਬਾਈਲਾਂ ਤੋਂ ਇਲਾਵਾ ਹੋਰ ਝਪਟੇ ਦੋ ਫੋਨ ਵੀ ਬਰਾਮਦ ਕਰ ਲਏ ਹਨ।