20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪੁਲਿਸ ਨੇ ਨਕਲੀ ਈਨੋ ਤੇ ਫੈਵੀਕਵਿਕ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫ਼ਾਸ਼

ਨਵੀਂ ਦਿੱਲੀ, 20 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਨਕਲੀ ਈਨੋ ਅਤੇ ਫੈਵੀਕਵਿਕ ਬਣਾਉਣ ਵਾਲੀ ਇਕ ਇਕਾਈ (ਫੈਕਟਰੀ) ਦਾ ਪਰਦਾਫ਼ਾਸ਼ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 21-10-2026
ਨਵੀਂ ਦਿੱਲੀ, 20 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਨਕਲੀ ਈਨੋ ਅਤੇ ਫੈਵੀਕਵਿਕ ਬਣਾਉਣ ਵਾਲੀ ਇਕ ਇਕਾਈ (ਫੈਕਟਰੀ) ਦਾ ਪਰਦਾਫ਼ਾਸ਼ ਕੀਤਾ ਹੈ। ਇਸ ਫੈਕਟਰੀ ਵਿਚੋਂ ਸਿਟਰਿਕ ਐਸਿਡ ਦੇ 6 ਥੈਲੇ (25 ਕਿੱਲੋ ਦਾ ਇਕ) (ਜਿਸ ਨਾਲ 40 ਹਜ਼ਾਰ ਦੇ ਕਰੀਬ ਸੈਸ਼ੇ ਤਿਆਰ ਕੀਤੇ ਜਾ ਸਕਦੇ ਹਨ) ਪੈਕਿੰਗ ਸਮੱਗਰੀ ਦੇ ਰੋਲਾਂ ਵਿਚ 100 ਕਿੱਲੋ ਈਨੋ ਪੈਕਿੰਗ ਰੋਲ, 3 ਲੱਖ ਤੋਂ ਵੱਧ ਈਨੋ ਸਟੀਕਰ, ਈਨੋ ਦੇ ਪੈਕਿੰਗ ਵਾਲੇ ਡੱਬੇ, ਕੱਚਾ ਮਾਲ, ਮਸ਼ੀਨਰੀ, ਖੁੱਲ੍ਹੇ ਤੇ ਭਰੇ ਹੋਏ ਸੈਸ਼ੇ ਦੇ ਪੈਕੇਟ, ਨਕਲੀ ਫੈਵੀਕਵਿਕ ਦੀ ਸਮੱਗਰੀ, ਔਜ਼ਾਰ, ਸੀਲ ਤੇ ਪੈਕਿੰਗ ਕਰਨ ਵਾਲੀ ਮਸ਼ੀਨ, ਹੀਟ ਸੀਲਿੰਗ ਗੰਨਾਂ ਆਦਿ ਪੁਲਿਸ ਨੇ ਕਬਜ਼ੇ ’ਚ ਲਏ ਹਨ। ਇਸ ਮਾਮਲੇ ਵਿਚ ਪੁਲਿਸ ਨੇ ਨਵੀਨ ਸਿੰਗਲ (51 ਸਾਲ) ਨਿਵਾਸੀ ਜੈ ਪ੍ਰਕਾਸ਼ ਨਗਰ ਦਿੱਲੀ ਅਤੇ ਬਲਰਾਜ ਬਾਂਸਲ (45) ਨਿਵਾਸੀ ਵੈਸਟ ਘੋਂਡਾ ਦਿੱਲੀ ਨੂੰ ਕਾਬੂ ਕੀਤਾ ਹੈ। ਬਲਰਾਜ ਬਾਂਸਲ ਪਹਿਲਾਂ ਵੀ ਇਕ ਮਾਮਲੇ ਵਿਚ ਸ਼ਾਮਿਲ ਰਿਹਾ ਹੈ। ਨਵੀਨ ਸਿੰਗਲ ਪਹਿਲਾਂ ਦੋ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਇਹ ਫੈਕਟਰੀ ਦੇ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ ਅਤੇ ਪੁਲਿਸ ਨੇ ਛਾਪਾ ਮਾਰ ਕੇ ਦੋਵੇਂ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਅਪਰਾਧ ਸ਼ਾਖਾ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਪੀ ਰਾਈਟ ਐਕਟ ਦੀ ਧਾਰਾ ਅਧੀਨ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਮੁਲਜ਼ਮਾਂ ਨੇ ਘੋਂਡਾ ਵਿਖੇ ਗੁਦਾਮ ਬਣਾਇਆ ਹੋਇਆ ਸੀ ਅਤੇ ਨਾਗਲੋਈ ਇਲਾਕੇ ਵਿਚ ਫੈਕਟਰੀ ਚਲਾਈ ਹੋਈ ਸੀ।
Ad Position 22
No active advertisement
ਪਿਛਲੀ ਖ਼ਬਰ ਅਰਜੁਨ ਮਾਜਰਾ ਕਮਿਊਨਿਟੀ ਹਾਲ ’ਚ ਜਨਤਕ ਦਰਬਾਰ ਅੱਜ ਅਗਲੀ ਖ਼ਬਰ 21-10-2026
Ad Position 24