18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵਿਸ਼ਵ ਭੋਜਨ ਦਿਵਸ ’ਤੇ ਜਾਗਰੂਕਤਾ ਸਮਾਰੋਹ ਕਰਵਾਇਆ

ਕਾਲਾਂਵਾਲੀ/ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਸਰਕਾਰੀ ਇੰਜੀਨੀਅਰਿੰਗ ਤੇ ਤਕਨਾਲੋਜੀ ਸੰਸਥਾ ਪੰਨੀਵਾਲਾ ਮੋਟਾ ਵਿਖੇ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਪੌਸ਼ਟਿਕ ਭੋਜਨ, ਭੋਜਨ ਸੁਰੱਖਿਆ, ਸੰਤੁਲਿਤ ਖੁਰਾਕ ਤੇ ਭੋਜਨ ਦੀ ਬਰਬਾਦੀ ਨੂੰ ਰੋਕਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਭੋਜਨ ਦਿਵਸ ਦਾ ਸੰਦੇਸ਼ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 18-10-2026
ਕਾਲਾਂਵਾਲੀ/ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਸਰਕਾਰੀ ਇੰਜੀਨੀਅਰਿੰਗ ਤੇ ਤਕਨਾਲੋਜੀ ਸੰਸਥਾ ਪੰਨੀਵਾਲਾ ਮੋਟਾ ਵਿਖੇ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਪੌਸ਼ਟਿਕ ਭੋਜਨ, ਭੋਜਨ ਸੁਰੱਖਿਆ, ਸੰਤੁਲਿਤ ਖੁਰਾਕ ਤੇ ਭੋਜਨ ਦੀ ਬਰਬਾਦੀ ਨੂੰ ਰੋਕਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਭੋਜਨ ਦਿਵਸ ਦਾ ਸੰਦੇਸ਼ ਦਿੱਤਾ ਗਿਆ। ਸੰਸਥਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਇਸ ਦਿਨ ਦੀ ਮਹੱਤਤਾ ਨੂੰ ਸਰਲ ਤਰੀਕੇ ਨਾਲ ਉਜਾਗਰ ਕੀਤਾ ਅਤੇ ਇਸਦੇ ਮਹੱਤਵਪੂਰਨ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਪ੍ਰਣ ਲਿਆ। ਇਸ ਦੌਰਾਨ ਸੰਸਥਾ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਜਗਦੀਸ਼ ਕੁਮਾਰ ਨੇ ਵੀ ਵਿਸ਼ਵ ਭੋਜਨ ਦਿਵਸ ਦੇ ਮੌਕੇ ਕਿਹਾ ਕਿ ਭੋਜਨ ਦੀ ਬਰਬਾਦੀ ਨੂੰ ਰੋਕਣਾ, ਪੌਸ਼ਟਿਕ ਭੋਜਨ ਅਪਣਾਉਣਾ, ਸਫਾਈ ਬਣਾਈ ਰੱਖਣਾ ਤੇ ਭੋਜਨ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਲੋੜ ਹੈ। ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ ਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਖੁਰਾਕ ਵਿਭਾਗ ਦੀ ਮੁਖੀ ਡਾ. ਰਜਨੀ ਕੰਬੋਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਭੋਜਨ ਦਿਵਸ ਸਾਨੂੰ ਇਹ ਪ੍ਰਣ ਕਰਨ ਦਾ ਮੌਕਾ ਦਿੰਦਾ ਹੈ ਕਿ ਕੋਈ ਵੀ ਭੁੱਖਾ ਨਹੀਂ ਰਹਿਣਾ ਚਾਹੀਦਾ ਤੇ ਹਰ ਕਿਸੇ ਕੋਲ ਪੌਸ਼ਟਿਕ ਤੇ ਸੁਰੱਖਿਅਤ ਭੋਜਨ ਦੀ ਪਹੁੰਚ ਹੋਣੀ ਚਾਹੀਦੀ ਹੈ। ਡਾ. ਸੁਧੀਰ ਡਾਗਰ, ਡਾ. ਰੁਬਰਿੰਦਰ ਸਿੰਘ, ਡਾ. ਵਿਕਾਸ ਗੁਪਤਾ, ਸ਼ਰੂਤੀ ਆਰੀਆ, ਅਸ਼ੋਕ ਗਰਗ, ਹਰੀਸ਼ ਕੁਮਾਰ, ਕਮਲਦੀਪ, ਦੇਵੇਂਦਰ ਪਾਲ, ਪੂਨਮ, ਰਿੰਕੂ ਗੁਪਤਾ, ਸੁਮਨ, ਵਿਕਰਮ, ਸ਼ੰਕਰ ਲਾਲ ਤੇ ਹੋਰ ਸਟਾਫ ਮੈਂਬਰ ਇਸ ਮੌਕੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਵਿੱਚ ਅਣ-ਐਲਾਨੀ ਐਮਰਜੈਂਸੀ: ਅਭੈ ਚੌਟਾਲਾ ਚੌਟਾਲਾ ਨੇ ਜਾਟ ਭਾਈਚਾਰੇ ਦੇ 154 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾ... ਅਗਲੀ ਖ਼ਬਰ ਮੁਕੰਦ ਨੈਸ਼ਨਲ ਕਾਲਜ ਵਿਖੇ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ
Ad Position 24