15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅੱਜ ਦੇ ਬੱਚਿਆਂ ਕੋਲ ਸਮਾਂ ਨਹੀਂ ਕਿ ਉਹ ਬਜ਼ੁਰਗਾਂ ਦੇ ਕੋਲ ਬਹਿ ਸਕਣ-ਪੰਮਾ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ-ਰੇਣੂ ਲੂਥਰਾ

ਨਵੀਂ ਦਿੱਲੀ, 14 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿਚ ਦਿੱਲੀ ਦੇ ਪੀਰਾਂਗੜੀ ਸਥਿਤ ਸੇਵਾ ਧਾਮ ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨੂੰ ਧਾਰਮਿਕ ਪੁਸਤਕਾਂ ਵੰਡੀਆਂ ਗਈਆਂ ਅਤੇ ਹੋਰ ਸਾਮਾਨ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 15-10-2026
ਨਵੀਂ ਦਿੱਲੀ, 14 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿਚ ਦਿੱਲੀ ਦੇ ਪੀਰਾਂਗੜੀ ਸਥਿਤ ਸੇਵਾ ਧਾਮ ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨੂੰ ਧਾਰਮਿਕ ਪੁਸਤਕਾਂ ਵੰਡੀਆਂ ਗਈਆਂ ਅਤੇ ਹੋਰ ਸਾਮਾਨ ਦਿੱਤਾ ਗਿਆ। ਪੰਮਾ ਅਤੇ ਉਨ੍ਹਾਂ ਦੀ ਟੀਮ ਨੇ ਬਜ਼ੁਰਗਾਂ ਦੇ ਨਾਲ ਆਪਣਾ ਸਮਾਂ ਬਿਤਾਇਆ। ਸ. ਪੰਮਾ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਬਜ਼ੁਰਗਾਂ ਨੇ ਆਪਣਾ ਜ਼ਿਆਦਾ ਜੀਵਨ ਆਪਣੇ ਬੱਚਿਆਂ ਦੇ ਨਾਲ ਬਿਤਾਇਆ ਅਤੇ ਉਨ੍ਹਾਂ ਨੂੰ ਪੜ੍ਹਾਇਆ-ਲਿਖਾਇਆ ਅਤੇ ਵਿਆਹ ਵੀ ਕੀਤੇ ਪਰ ਬੁਢਾਪੇ ਵੇਲੇ ਇਨ੍ਹਾਂ ਨੂੰ ਇਸ ਆਸ਼ਰਮ ਦੇ ਵਿਚ ਰਹਿ ਕੇ ਜੀਵਨ ਬਿਤਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਸਮਾਂ ਨਹੀਂ ਕਿ ਉਹ ਬਜ਼ੁਰਗਾਂ ਦੇ ਕੋਲ ਬਹਿ ਸਕਣ, ਜਦਕਿ ਬੁਢਾਪੇ ਦੇ ਵਿਚ ਬਜ਼ੁਰਗਾਂ ਨੂੰ ਪਿਆਰ, ਸਨਮਾਨ ਤੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਇਸ ਮੌਕੇ ਇਸ ਆਸ਼ਰਮ ਦੀ ਸੰਚਾਲਿਕਾ ਰੇਣੂ ਲੂਥਰਾ, ਵਿਕਰਾਮ ਮੋਹਨ, ਭਾਵਨਾ ਧਵਨ, ਕਸ਼ਮੀਰ ਕੌਰ ਬਿੰਦਰਾ, ਵਰਿੰਦਰ ਆਰੀਆ, ਕੁਲਦੀਪ ਸਿੰਘ ਮਰਵਾਹ ਅਤੇ ਹੋਰ ਮੈਂਬਰ ਹਾਜ਼ਰ ਸਨ। ਰੇਣੂ ਲੂਥਰਾ ਨੇ ਕਿਹਾ ਕਿ ਮਾਂ ਬਾਪ ਕਦੇ ਵੀ ਕਿਸੇ ’ਤੇ ਬੋਝ ਹੀਂ ਹੁੰਦੇ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸਾਨੂੰ ਸੰਭਾਲਿਆ ਅਤੇ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਹਨ ਤਾਂ ਸਾਨੂੰ ਵੀ ਉਨ੍ਹਾਂ ਨੂੰ ਸੰਭਾਲਣਾ ਚਾਹੀਦਾ ਹੈ । ਅਖੀਰ ਵਿਚ ਸਾਰੇ ਬਜ਼ੁਰਗਾਂ ਨੂੰ ਲੰਗਰ ਵੀ ਵੰਡਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 2.837 ਕਿਲੋਗ੍ਰਾਮ ਅਫ਼ੀਮ ਫੜੀ ਅਗਲੀ ਖ਼ਬਰ ਮਾਂ ਤੇ ਬੱਚੇ ਦੀ ਸਿਹਤ ਨਾਲ ਜੁੜੇ ਪਹਿਲੂਆਂ ’ਤੇ ਹੋਈ ਚਰਚਾ
Ad Position 24