15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੁਲਿਸ ਨੇ 24 ਘੰਟਿਆਂ ਅੰਦਰ ਝਪਟਮਾਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 14 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹਾ ਥਾਣਾ ਨਾਂਗਲੋਈ ਦੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਇਕ ਝਪਟਮਾਰੀ ਦਾ ਮਾਮਲਾ ਹੱਲ ਕਰ ਲਿਆ।

Ad Position 21
No active advertisement
ਅਜੀਤ ਡੈਸਕ 15-10-2026
ਨਵੀਂ ਦਿੱਲੀ, 14 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹਾ ਥਾਣਾ ਨਾਂਗਲੋਈ ਦੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਇਕ ਝਪਟਮਾਰੀ ਦਾ ਮਾਮਲਾ ਹੱਲ ਕਰ ਲਿਆ। ਪੁਲਿਸ ਨੇ ਝਪਟਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਝਪਟਿਆ ਮੋਬਾਈਲ ਬਰਾਮਦ ਕਰ ਲਿਆ। ਇਸ ਝਪਟਮਾਰ ਦਾ ਨਾਂਅ ਅਮਰਜੀਤ ਕੁਮਾਰ (18) ਹੈ ਅਤੇ ਇਹ ਨਾਂਗਲੋਈ ਇਲਾਕੇ ਦਾ ਵਸਨੀਕ ਹੈ। ਇਸ ਮਾਮਲੇ ਦੇ ਬਾਰੇ ਸ਼ਿਕਾਇਤ ਕਰਨ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ ਅਤੇ ਉਹ ਕਿਸੇ ਨਾਲ ਮੋਬਾਈਲ ’ਤੇ ਗੱਲਬਾਤ ਕਰ ਰਿਹਾ ਸੀ। ਉਸੇ ਸਮੇਂ ਇਕ ਲੜਕਾ ਉਸ ਦੇ ਨਜ਼ਦੀਕ ਆਇਆ ਅਤੇ ਉਹ ਮੋਬਾਈਲ ਝਪਟ ਕੇ ਲੈ ਗਿਆ। ਉਹ ਲੜਕਾ ਉਸੇ ਸਮੇਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਅਤੇ ਨਾਲ ਹੀ ਘਟਨਾ ਵਾਲੀ ਥਾਂ ਦੇ ਆਸ-ਪਾਸ ਸੀ.ਸੀ.ਟੀ.ਵੀ. ਦੀ ਫੁਟੇਜ ਵੇਖੀ ਅਤੇ ਨਾਲ ਹੀ ਤਕਨੀਕੀ ਜਾਣਕਾਰੀ ਤੇ ਖੁਫੀਆ ਜਾਣਕਾਰੀ ਲੈ ਕੇ ਅਖ਼ੀਰ ਝਪਟਮਾਰ ਨੂੰ ਕਾਬੂ ਕਰ ਲਿਆ ਤੇ ਝਪਟਿਆ ਹੋਇਆ ਮੋਬਾਈਲ ਬਰਾਮਦ ਕਰ ਲਿਆ। ਪੁਲਿਸ ਇਸ ਤੋਂ ਹੋਰ ਜਾਣਕਾਰੀ ਲੈ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਂ ਤੇ ਬੱਚੇ ਦੀ ਸਿਹਤ ਨਾਲ ਜੁੜੇ ਪਹਿਲੂਆਂ ’ਤੇ ਹੋਈ ਚਰਚਾ ਅਗਲੀ ਖ਼ਬਰ ਪੰਜਾਬੀ ਬਾਗ ਦੇ ਇਕ ਘਰ ਵਿਚ ਬਿਜਲੀ ਦੇ ਮੀਟਰਾਂ ਨੂੰ ਲੱਗੀ ਅੱਗ
Ad Position 24