11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਫੂਡ ਸੇਫ਼ਟੀ ਵਿਭਾਗ ਮਿਲਾਵਟੀ ਚੀਜ਼ਾਂ ਪ੍ਰਤੀ ਕਰੇਗਾ ਕਾਰਵਾਈ

ਨਵੀਂ ਦਿੱਲੀ, 10 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਤਿਉਹਾਰਾਂ ਦੇ ਇਸ ਮੌਸਮ ਵਿਚ ਮਿਲਾਵਟੀ ਮਠਿਆਈ, ਖੋਆ, ਦੁੱਧ ਅਤੇ ਤੇਲ ਵੇਚਣ ਵਾਲਿਆਂ ’ਤੇ ਨਕੇਲ ਕੱਸਣ ਲਈ ਫੂਡ ਸੇਫ਼ਟੀ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ।

Ad Position 21
No active advertisement
ਅਜੀਤ ਡੈਸਕ 11-10-2026
ਨਵੀਂ ਦਿੱਲੀ, 10 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਤਿਉਹਾਰਾਂ ਦੇ ਇਸ ਮੌਸਮ ਵਿਚ ਮਿਲਾਵਟੀ ਮਠਿਆਈ, ਖੋਆ, ਦੁੱਧ ਅਤੇ ਤੇਲ ਵੇਚਣ ਵਾਲਿਆਂ ’ਤੇ ਨਕੇਲ ਕੱਸਣ ਲਈ ਫੂਡ ਸੇਫ਼ਟੀ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ। ਇਨ੍ਹਾਂ ਚੀਜ਼ਾਂ ਦੇ ਸੈਂਪਲ ਦੀ ਜਾਂਚ ਕਰਨ ਲਈ ਵਿਭਾਗ ਨੇ ਸਰਕਾਰ ਅਤੇ ਪ੍ਰਾਈਵੇਟ ਲੈਬ ਦਾ ਪ੍ਰਬੰਧ ਕਰ ਲਿਆ ਹੈ। ਲੈਬ ਨੂੰ ਸੈਂਪਲ ਮਿਲਣ ਦੇ 2 ਤੋਂ 5 ਦਿਨਾਂ ਤੱਕ ਇਸ ਦੀ ਜਾਂਚ ਰਿਪੋਰਟ ਹਰ ਹਾਲਤ ਵਿਚ ਦੇਣੀ ਹੋਵੇਗੀ ਅਤੇ ਗੰਭੀਰ ਮਾਮਲਿਆਂ ਪ੍ਰਤੀ 24 ਤੋਂ 48 ਘੰਟਿਆਂ ਵਿਚ ਰਿਪੋਰਟ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਫੂਡ ਸੇਫ਼ਟੀ ਵਿਭਾਗ ਤਿਉਹਾਰਾਂ ਦੌਰਾਨ ਆਪਣੀ ਮੁਹਿੰਮ ਚਲਾ ਕੇ ਅਚਾਨਕ ਛਾਪੇਮਾਰੀ ਨਿਯਮਤ ਨਿਗਰਾਨੀ ਅਤੇ ਲੋਕਾਂ ਦੀਆਂ ਕੀਤੀਆਂ ਗਈਆਂ ਸ਼ਿਕਾਇਤਾਂ ਪ੍ਰਤੀ ਆਪਣੀ ਕਾਰਵਾਈ ਕਰਦਾ ਹੈ। ਵਰਨਣਯੋਗ ਹੈ ਕਿ ਤਿਉਹਾਰਾਂ ਦੌਰਾਨ ਦਿੱਲੀ ਵਿਚ ਹਲਵਾਈਆਂ ਦੀਆਂ ਦੁਕਾਨਾਂ ’ਤੇ ਕਾਫੀ ਗਿਣਤੀ ਵਿਚ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਜਦਕਿ ਖੋਆ, ਦੁੱਧ ਤੇ ਹੋਰ ਸਾਮਾਨ ਇੰਨੀ ਗਿਣਤੀ ਵਿਚ ਮੌਜੂਦ ਨਾ ਹੋਣ ’ਤੇ ਦੁਕਾਨਦਾਰ ਨਕਲੀ ਸਾਮਾਨ ਦੀ ਵਰਤੋਂ ਕਰਦੇ ਹਨ। ਇਸੇ ਕਰਕੇ ਪਿਛਲੇ 1-2 ਸਾਲਾਂ ਤੋਂ ਮਿਠਾਈ ਦੀ ਖਰੀਦਦਾਰੀ ’ਤੇ ਕਾਫ਼ੀ ਅਸਰ ਪਿਆ ਹੈ ਅਤੇ ਲੋਕ ਮਠਿਆਈ ਦੀ ਥਾਂ ’ਤੇ ਹੋਰ ਸਾਮਾਨ ਖਰੀਦਣ ਨੂੰ ਪਹਿਲ ਦੇ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਪੁਲਿਸ ਵਲੋਂ ਫੜੇ ਗਏ ਚੋਰ ਤੇ ਜ਼ਬਤ ਕੀਤੇ ਵਾਹਨ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਚੋਰ ਫੜੇ
Ad Position 24