11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪ੍ਰਮੁੱਖ ਬਾਜ਼ਾਰ ਬੰਦ ਹੋਣ ’ਤੇ ਵਪਾਰੀਆਂ ਦੇ ਕਰੋੜਾਂ ਰੁਪਏ ਦਾ ਹੋਇਆ ਨੁਕਸਾਨ

ਨਵੀਂ ਦਿੱਲੀ, 10 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਮੁੱਖ ਬਾਜ਼ਾਰ-ਸਦਰ ਬਾਜ਼ਾਰ, ਚਾਂਦਨੀ ਚੌਕ, ਚਾਵੜੀ ਬਾਜ਼ਾਰ, ਕਨਾਟ ਪਲੇਸ, ਕਰੋਲ ਬਾਗ, ਲਾਜਪਤ ਰਾਏ ਮਾਰਕੀਟ ਤੇ ਭਾਗੀਰਥ ਪੈਲੇਸ ਜਿਹੇ ਵੱਡੇ ਬਾਜ਼ਾਰਾਂ ਨੂੰ ਇੱਥੋਂ ਦੇ ਦੁਕਾਨਦਾਰਾਂ ਨੇ ਬੰਦ ਰੱਖਿਆ ਹੈ।

Ad Position 21
No active advertisement
ਅਜੀਤ ਡੈਸਕ 11-10-2026
ਨਵੀਂ ਦਿੱਲੀ, 10 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਮੁੱਖ ਬਾਜ਼ਾਰ-ਸਦਰ ਬਾਜ਼ਾਰ, ਚਾਂਦਨੀ ਚੌਕ, ਚਾਵੜੀ ਬਾਜ਼ਾਰ, ਕਨਾਟ ਪਲੇਸ, ਕਰੋਲ ਬਾਗ, ਲਾਜਪਤ ਰਾਏ ਮਾਰਕੀਟ ਤੇ ਭਾਗੀਰਥ ਪੈਲੇਸ ਜਿਹੇ ਵੱਡੇ ਬਾਜ਼ਾਰਾਂ ਨੂੰ ਇੱਥੋਂ ਦੇ ਦੁਕਾਨਦਾਰਾਂ ਨੇ ਬੰਦ ਰੱਖਿਆ ਹੈ। ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਸੀ.ਜੇ.ਪੀ. ਅਤੇ ਹੋਰ ਰਾਜਨੀਤਕ ਪਾਰਟੀਆਂ ਅੱਜ ਵਿਰੋਧ ਕਰ ਰਹੀਆਂ ਹਨ ਅਤੇ ਵਪਾਰੀਆਂ ਦਾ ਬਾਜ਼ਾਰ ਬੰਦ ਹੋਣ ’ਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਹੋਰਨਾਂ ਬਾਜ਼ਾਰ ਦਾ ਕੰਮ ਬੰਦ ਨਾ ਦੇ ਬਰਾਬਰ ਰਿਹਾ ਹੈ। ਦਿੱਲੀ ਵਿਚ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ ਪਰ ਪ੍ਰਦਰਸ਼ਨ ਕਾਰਨ ਲੋਕਾਂ ਨੇ ਆਪਣਾ ਆਉਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਹੈ। ਲੋਕਾਂ ਨੂੰ ਪਤਾ ਹੈ ਕਿ ਜ਼ਿਆਦਾ ਕਰਕੇ ਮੈਟਰੋ ਸਟੇਸ਼ਨ ਬੰਦ ਹਨ। ਬੱਸਾਂ ਦੀ ਗਿਣਤੀ ਘੱਟ ਵੀ ਹੈ ਅਤੇ ਇਨ੍ਹਾਂ ਦੇ ਛੋਟੇ ਰੂਟ ਬਣਾਏ ਹੋਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪੈਟਰੋਲ ਪੰਪਾਂ, ਰੇਸਤਰਾਂ, ਸਿਨੇਮਾ ਹਾਲ, ਸੈਲੂਨ ਦੇ ਵੀ ਕੋਈ ਲੋਕ ਨਜ਼ਰ ਨਹੀਂ ਆ ਰਹੇ। ਵਰਨਣਯੋਗ ਹੈ ਕਿ ਦਿੱਲੀ ਦੇ ਲੋਕ ਰੋਜ਼ਾਨਾ ਦੇ ਲੱਗੇ ਬੈਰੀਕੇਡ, ਰਸਤੇ ਬੰਦ ਹੋਣ ’ਤੇ ਦੁਖੀ ਹੋ ਚੁੱਕੇ ਹਨ। ਲੋਕਾਂ ਨੂੰ ਆਪਣੀਆਂ ਡਿਊਟੀਆਂ ’ਤੇ ਕੰਮ ਧੰਦੇ ’ਤੇ ਜਾਣ ਲਈ ਦਿੱਕਤ ਹੋ ਰਹੀ ਹੈ। ਪੁਲਿਸ ਨੇ ਜੋ ਥਾਂ-ਥਾਂ ’ਤੇ ਬੈਰੀਕੇਡ ਲਗਾਏ ਹੋਏ ਹਨ, ਉਹ ਕਿਸੇ ਵੀ ਗੱਡੀ ਨੂੰ ਅੱਗੇ ਜਾਣ ਨਹੀਂ ਦਿੰਦਾ, ਅਜਿਹੇ ਹਾਲਾਤ ਵਿਚ ਲੋਕ ਕੀ ਕਰਨ ?
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਝਪਟਮਾਰਾਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਬ੍ਰਿਗੇਡੀਅਰ ਰੋਹਿਤ ਸਹਿਗਲ ਦੇ ਦੌਰੇ ਨਾਲ ਕਪਾਲ ਮੋਚਨ ਵਿਖੇ ਜਾਰੀ ਐਨ. ਸੀ. ਸੀ. ਸਿਖਲਾਈ ਕੈਂਪ ਸਮਾਪਤ
Ad Position 24