11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਟੋਹਾਣਾ ਵਿਚ ਨਾਜਾਇਜ਼ ਦੇਸੀ ਕੱਟੇ ਸਮੇਤ ਨੌਜਵਾਨ ਕਾਬੂ

ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਪੁਲਿਸ ਦੀ ਅਪਰਾਧ ਜਾਂਚ ਸ਼ਾਖਾ ਨੇ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ . 315 ਬੋਰ ਦੇ ਨਾਜਾਇਜ਼ ਦੇਸੀ ਕੱਟੇ ਸਮੇਤ ਕਾਬੂ ਕੀਤਾ ਹੈ।

Ad Position 21
No active advertisement
ਟੋਹਾਣਾ ਪੁਲਿਸ ਦੀ ਅਪਰਾਧ ਜਾਂਚ ਸ਼ਾਖਾ ਵਲੋਂ ਕੀਬੂ ਕੀਤਾ ਨੌਜਵਾਨ ਪੁਲਿਸ ਹਿਰਾਸਤ ’ਚ। ਤਸਵੀਰ : ਮਨਜੀਤ ਸਿੰਘ ਟੋਹਾਣਾ 11-10-2026

ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਪੁਲਿਸ ਦੀ ਅਪਰਾਧ ਜਾਂਚ ਸ਼ਾਖਾ ਨੇ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ .315 ਬੋਰ ਦੇ ਨਾਜਾਇਜ਼ ਦੇਸੀ ਕੱਟੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਨ ਸਿੰਘ ਪੁੱਤਰ ਰਿਸ਼ੀਪਾਲ ਵਾਸੀ ਪਿੰਡ ਰਾਮਪੁਰਾ ਗੁਜਰਾਂ, ਤਹਿਸੀਲ ਮੂਨਕ, ਜ਼ਿਲ੍ਹਾ ਸੰਗਰੂਰ (ਪੰਜਾਬ) ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਪਰਾਧ ਜਾਂਚ ਸ਼ਾਖਾ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਅਜੈ ਕੁਮਾਰ ਨੇ ਦੱਸਿਆ ਕਿ ਪੁਲਿਸ ਸੁਪਰਡੈਂਟ ਸ੍ਰੀਮਤੀ ਨਿਕਿਤਾ ਖੱਟਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ 9 ਅਕਤੂਬਰ ਨੂੰ ਈ.ਏ.ਐੱਸ.ਆਈ. ਜੈਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨਵੇਂ ਬਾਈਪਾਸ ’ਤੇ ਡਾਂਗਰਾ ਰੋਡ ਚੌਕ ਨੇੜੇ ਗਸ਼ਤ ਕਰ ਰਹੀ ਸੀ ਤੇ ਅਪਰਾਧਾਂ ਦੀ ਰੋਕਥਾਮ ਲਈ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪੰਜਾਬ ਦਾ ਰਹਿਣ ਵਾਲਾ ਇਕ ਨੌਜਵਾਨ ਨਾਜਾਇਜ਼ ਹਥਿਆਰ ਲੈ ਕੇ ਨਵੇਂ ਬੱਸ ਅੱਡੇ ਨੇੜੇ ਨਹਿਰ ਦੇ ਪੁਲ ’ਤੇ ਖੜ੍ਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੱਸੇ ਗਏ ਸਥਾਨ ’ਤੇ ਪਹੁੰਚ ਕੇ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਕਰਨ ਸਿੰਘ ਵਜੋਂ ਹੋਈ। ਪੁਲਿਸ ਵੱਲੋਂ ਨਿਯਮਾਂ ਅਨੁਸਾਰ ਤਲਾਸ਼ੀ ਲੈਣ ’ਤੇ ਮੁਲਜ਼ਮ ਵੱਲੋਂ ਪਹਿਨੀ ਹੋਈ ਲੋਅਰ ਵਿੱਚੋਂ .315 ਬੋਰ ਦਾ ਇਕ ਨਾਜਾਇਜ਼ ਦੇਸੀ ਕੱਟਾ ਬਰਾਮਦ ਹੋਇਆ। ਪੁਲਿਸ ਨੇ ਹਥਿਆਰ ਨੂੰ ਕਬਜ਼ੇ ਵਿੱਚ ਲੈ ਕੇ ਨਿਯਮਾਂ ਅਨੁਸਾਰ ਸੀਲ ਕਰ ਦਿੱਤਾ। ਇੰਸਪੈਕਟਰ ਅਜੈ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸ਼ਹਿਰ ਟੋਹਾਣਾ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਟੇਬਲ ਟੈਨਿਸ ’ਚ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਦੀ ਟੀਮ ਬਣੀ ਚੈਂਪੀਅਨ ਅਗਲੀ ਖ਼ਬਰ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਇਨੈਲੋ ਆਗੂ ਕਰਨ ਕੁਨਾਲ ਸਿੰਘ ਵੱਲੋਂ ਟੋਹਾਣਾ-ਕੁਲਾਂ ਸੜਕ ’ਤੇ ਰੋਸ ਪ੍ਰਗਟਾਵਾ
Ad Position 24