10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਭਾਰਤ - ਜਾਪਾਨ ਦੋਸਤੀ ਸਿਰਫ਼ 75 ਨਹੀਂ , ਸਗੋਂ ਸਦੀਆਂ ਪੁਰਾਣੀ ਹੈ - ਬਨਵਾਰੀ ਲਾਲ ਪੁਰੋਹਿਤ

ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਭਾਰਤੀ ਵਿੱਦਿਆ ਭਵਨ ਦੇ ਮੁਨਸ਼ੀ ਮੈਮੋਰੀਅਲ ਹਾਲ ਵਿਖੇ ਭਾਰਤ - ਜਪਾਨ ਦੁਵੱਲੇ ਸੰਬੰਧਾਂ ਦੇ 75 ਸਾਲਾਂ ਦੇ ਜਸ਼ਨ ਤੋਂ ਪਹਿਲਾਂ ਕਰਵਾਏ ਸਮਾਗਮ ਮੌਕੇ ਭਾਰਤੀ ਵਿੱਦਿਆ ਭਵਨ ਦੇ ਪ੍ਰਧਾਨ ਅਤੇ ਪੰਜਾਬ, ਤਾਮਿਲਨਾਡੂ, ਮੇਘਾਲਿਆ ਤੇ ਅਸਾਮ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਭਾਰਤ - ਜਪਾਨ ਦੋਸਤੀ ਸਿਰਫ਼ 75 ਸਾਲ ਪੁਰਾਣੀ ਨਹੀਂ, ਸਗੋਂ ਸਦੀਆਂ ਪੁਰਾਣੀ ਹੈ।

Ad Position 21
No active advertisement
ਅਜੀਤ ਡੈਸਕ 10-10-2026
ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਭਾਰਤੀ ਵਿੱਦਿਆ ਭਵਨ ਦੇ ਮੁਨਸ਼ੀ ਮੈਮੋਰੀਅਲ ਹਾਲ ਵਿਖੇ ਭਾਰਤ - ਜਪਾਨ ਦੁਵੱਲੇ ਸੰਬੰਧਾਂ ਦੇ 75 ਸਾਲਾਂ ਦੇ ਜਸ਼ਨ ਤੋਂ ਪਹਿਲਾਂ ਕਰਵਾਏ ਸਮਾਗਮ ਮੌਕੇ ਭਾਰਤੀ ਵਿੱਦਿਆ ਭਵਨ ਦੇ ਪ੍ਰਧਾਨ ਅਤੇ ਪੰਜਾਬ, ਤਾਮਿਲਨਾਡੂ, ਮੇਘਾਲਿਆ ਤੇ ਅਸਾਮ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਭਾਰਤ - ਜਪਾਨ ਦੋਸਤੀ ਸਿਰਫ਼ 75 ਸਾਲ ਪੁਰਾਣੀ ਨਹੀਂ, ਸਗੋਂ ਸਦੀਆਂ ਪੁਰਾਣੀ ਹੈ। ਉਨ੍ਹਾਂ ਇਸ ਮੌਕੇ ਭਾਰਤੀ ਵਿੱਦਿਆ ਭਵਨ ਅਤੇ ਦੇਸ਼ ਭਰ ਵਿਚ ਇਸ ਦੀਆਂ ਸਾਰੀਆਂ ਸ਼ਾਖਾਵਾਂ ਅਤੇ ਮੈਂਬਰਾਂ ਵਲੋਂ ਸੀਨੀਅਰ ਜਪਾਨੀ ਡਿਪਲੋਮੈਟ ਅਤੇ ਜਪਾਨ ਦੇ ਸਵਰਗੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਪਤਨੀ ਅਕੀ ਆਬੇ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸ੍ਰੀ ਪੁਰੋਹਿਤ ਸ਼ਿੰਜੋ ਆਬੋ ਵਲੋਂ ਕੀਤੇ ਗਏ ਅਹਿਮ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਦਗੀ ਜਪਾਨੀ ਲੋਕਾਂ ਦਾ ਇਕ ਅਹਿਮ ਗੁਣ ਹੈ, ਜੋ ਉਨ੍ਹਾਂ ਦੀ ਤਰੱਕੀ ਦਾ ਕਾਰਨ ਬਣਿਆ। ਇਸ ਮੌਕੇ ਆਬੇ - ਨਿਪੋਨ ਕੈਗੀ ਦੇ ਚੇਅਰਮੈਨ ਅਤੇ ਸਵਰਗੀ ਪ੍ਰਧਾਨ ਮੰਤਰੀ ਆਬੇ ਦੇ ਸਲਾਹਕਾਰ ਡਾ. ਟੋਮੋਹਿਕੋ ਤਾਨਿਗੁਚੀ, ਬੀ.ਵੀ.ਬੀ. ਦੇ ਦਿੱਲੀ ਕੇਂਦਰ ਦੇ ਚੇਅਰਮੈਨ ਪਦਮਸ੍ਰੀ ਪੁਰਸਕਾਰ ਜੇਤੂ ਸੀ.ਐਸ. ਵੈਦਿਆਨਾਥਨ, ਪ੍ਰੋਗਰਾਮ ਦੇ ਕਨਵੀਨਰ ਪ੍ਰੋ. ਸ਼ਸ਼ੀਬਾਲਾ, ਦਿੱਲੀ ਕੇਂਦਰ ਦੇ ਸੰਯੁਕਤ ਨਿਰਦੇਸ਼ਕ ਪੀ.ਆਰ. ਕੌਸ਼ਿਕ ਅਤੇ ਵਿੱਦਿਆ ਭਵਨ ਦੇ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜ਼ਬਤ ਕੀਤੇ 10,300 ਨਾਜਾਇਜ਼ ਸ਼ਰਾਬ ਦੇ ਪਊਏ ਅਗਲੀ ਖ਼ਬਰ ਖੋਜ-ਕਰਤਾ ਵਿਨੋਦ ਕੁਮਾਰ ਸਿੰਘ ਵਲੋਂ ਰਾਮ ਸਿੰਘ ‘ਬੰਬੇ’ ਦਾ ਸਨਮਾਨ
Ad Position 24