ਭਾਜਪਾ ਅਰਬਨ ਮੰਡਲ ਦੀ ਸੰਗਠਨਾਤਮਿਕ ਮੀਟਿੰਗ ਹੋਈ
ਕਰਨਾਲ, 6 ਅਕਤੂਬਰ (ਗੁਰਮੀਤ ਸਿੰਘ ਸੱਗੂ)- ਭਾਜਪਾ ਦਫ਼ਤਰ ‘ਕਰਨ ਕਮਲ’ ਕਰਨਾਲ ਵਿਖੇ ਅੱਜ ਅਰਬਨ ਮੰਡਲ ਦੀ ਮਾਸਿਕ ਸੰਗਠਨਾਤਮਕ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਅਰਬਨ ਮੰਡਲ ਪ੍ਰਧਾਨ ਗੌਰਵ ਖੁਰਾਨਾ ਨੇ ਕੀਤੀ, ਜਦਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ ਮੁੱਖ ਤੌਰ ’ਤੇ ਹਾਜ਼ਰ ਰਹੇ ਅਤੇ ਵਰਕਰਾਂ ਨੂੰ ਸੰਗਠਨਾਤਮਕ ਗਤੀਵਿਧੀਆਂ ਸੰਬੰਧੀ ਮਾਰਗਦਰਸ਼ਨ ਦਿੱਤਾ।
ਕਰਨਾਲ, 6 ਅਕਤੂਬਰ (ਗੁਰਮੀਤ ਸਿੰਘ ਸੱਗੂ)- ਭਾਜਪਾ ਦਫ਼ਤਰ ‘ਕਰਨ ਕਮਲ’ ਕਰਨਾਲ ਵਿਖੇ ਅੱਜ ਅਰਬਨ ਮੰਡਲ ਦੀ ਮਾਸਿਕ ਸੰਗਠਨਾਤਮਕ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਅਰਬਨ ਮੰਡਲ ਪ੍ਰਧਾਨ ਗੌਰਵ ਖੁਰਾਨਾ ਨੇ ਕੀਤੀ, ਜਦਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ ਮੁੱਖ ਤੌਰ ’ਤੇ ਹਾਜ਼ਰ ਰਹੇ ਅਤੇ ਵਰਕਰਾਂ ਨੂੰ ਸੰਗਠਨਾਤਮਕ ਗਤੀਵਿਧੀਆਂ ਸੰਬੰਧੀ ਮਾਰਗਦਰਸ਼ਨ ਦਿੱਤਾ। ਮੀਟਿੰਗ ਦੌਰਾਨ ਸੰਗਠਨਾਤਮਕ ਮਾਮਲਿਆਂ ਅਤੇ 7 ਅਕਤੂਬਰ ਨੂੰ ਹੋਣ ਵਾਲੀ ‘ਸੇਵਾ ਸੰਕਲਪ ਜੋਤੀ ਪਦ ਯਾਤਰਾ’ ਦੀਆਂ ਤਿਆਰੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਾਰੇ ਵਰਕਰਾਂ ਨੂੰ ਪਦ ਯਾਤਰਾ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ ਅਤੇ ਅਰਬਨ ਮੰਡਲ ਪ੍ਰਧਾਨ ਗੌਰਵ ਖੁਰਾਨਾ ਨੇ ਰਾਜੇਸ਼ ਦੀਵਾਨ ਨੂੰ ਅਰਬਨ ਮੰਡਲ ਦਾ ਉਪ ਪ੍ਰਧਾਨ ਨਿਯੁਕਤ ਕੀਤਾ। ਮੀਟਿੰਗ ਵਿਚ ਮੰਡਲ ਪ੍ਰਭਾਰੀ ਮਦਨ ਗੁੱਜਰ, ਸਾਬਕਾ ਚੇਅਰਪਰਸਨ ਮੇਘਾ ਭੰਡਾਰੀ, ਕੌਂਸਲਰ ਸੰਕਲਪ ਭੰਡਾਰੀ, ਕੌਂਸਲਰ ਸੰਜੀਵ ਮਹਿਤਾ, ਮੰਡਲ ਉਪ ਪ੍ਰਧਾਨ ਸੁਨੀਲ ਗੋਇਲ ਤੇ ਅਲਕਾ ਚੌਧਰੀ, ਮੰਡਲ ਮਹਾਮੰਤਰੀ ਰਾਜੇਸ਼ ਗੋਇਲ ਤੇ ਸੰਜੀਵ ਬਜਾਜ, ਜ਼ਿਲ੍ਹਾ ਮੀਡੀਆ ਸਹਿ-ਪ੍ਰਮੁੱਖ ਰਮੇਸ਼ ਗਿੱਲ, ਜ਼ਿਲ੍ਹਾ ਸੰਯੋਜਕ ਸੁਰੇਸ਼ ਜਾਗਲਾਨ, ਮੰਡਲ ਮੀਡੀਆ ਸਹਿ-ਪ੍ਰਮੁੱਖ ਦਲ ਸਿੰਘ ਰਾਣਾ, ਸਕੱਤਰ ਵਾਰਿਸ਼ਾ ਕੰਬੋਜ, ਮੁਨੀਸ਼ ਭਨਖੋਰ, ਰਾਮ ਕਿਸ਼ਨ ਮੰਡਲ, ਸ਼ਕਤੀ ਕੇਂਦਰ ਪ੍ਰਮੁੱਖ ਯੋਗੇਸ਼ ਸਚਦੇਵਾ, ਰਾਜੇਸ਼ ਵੋਹਰਾ, ਰਵੀ ਵਤਸ, ਅਰੁਣ ਗਾਂਧੀ, ਕ੍ਰਿਸ਼ਨ ਜਾਗਲਾਨ, ਗੁਲਸ਼ਨ ਸ਼ਰਮਾ, ਅਰਬਨ ਮੰਡਲ ਯੁਵਾ ਮੋਰਚਾ ਪ੍ਰਧਾਨ ਰਵੀ ਸ਼ਰਮਾ ਸਮੇਤ ਪਾਰਟੀ ਦੇ ਸੀਨੀਅਰ ਵਰਕਰ ਹਾਜ਼ਰ ਸਨ।