ਟੋਹਾਣਾ ਵਿੱਚ ਬਰਾਲਾ ਨੇ ਝਾੜੂ ਲਗਾ ਕੇ ਸਫ਼ਾਈ ਦਾ ਸੁਨੇਹਾ ਦਿੱਤਾ
ਟੋਹਾਣਾ, 2 ਅਕਤੂਬਰ (ਮਨਜੀਤ ਸਿੰਘ)- ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ‘ਸੇਵਾ ਸੰਕਲਪ ਅਭਿਆਨ’ ਤਹਿਤ ਟੋਹਾਣਾ ਵਿੱਚ ਸਫਾਈ ਮੁਹਿੰਮ ਚਲਾਈ ਗਈ। ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਨਗਰ ਕੌਂਸਲ ਦੇ ਚੇਅਰਮੈਨ ਨਰੇਸ਼ ਬਾਂਸਲ, ਮੰਡਲ ਪ੍ਰਧਾਨ ਰਮਨ ਮੜੀਆ ਤੇ ਪਾਰਟੀ ਵਰਕਰਾਂ ਨਾਲ ਮੁਹਿੰਮ ਵਿੱਚ ਸ਼ਮੂਲੀਅਤ ਕਰਦਿਆਂ ਖੁਦ ਝਾੜੂ ਲਗਾ ਕੇ ਸਫਾਈ ਦਾ ਸੁਨੇਹਾ ਦਿੱਤਾ।
ਟੋਹਾਣਾ, 2 ਅਕਤੂਬਰ (ਮਨਜੀਤ ਸਿੰਘ)- ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ‘ਸੇਵਾ ਸੰਕਲਪ ਅਭਿਆਨ’ ਤਹਿਤ ਟੋਹਾਣਾ ਵਿੱਚ ਸਫਾਈ ਮੁਹਿੰਮ ਚਲਾਈ ਗਈ। ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਨਗਰ ਕੌਂਸਲ ਦੇ ਚੇਅਰਮੈਨ ਨਰੇਸ਼ ਬਾਂਸਲ, ਮੰਡਲ ਪ੍ਰਧਾਨ ਰਮਨ ਮੜੀਆ ਤੇ ਪਾਰਟੀ ਵਰਕਰਾਂ ਨਾਲ ਮੁਹਿੰਮ ਵਿੱਚ ਸ਼ਮੂਲੀਅਤ ਕਰਦਿਆਂ ਖੁਦ ਝਾੜੂ ਲਗਾ ਕੇ ਸਫਾਈ ਦਾ ਸੁਨੇਹਾ ਦਿੱਤਾ। ਮੁਹਿੰਮ ਦੀ ਸ਼ੁਰੂਆਤ ਨਗਰ ਕੌਂਸਲ ਦਫ਼ਤਰ ਵਿਖੇ ਮਹਾਤਮਾ ਗਾਂਧੀ, ਲਾਲ ਬਹਾਦਰ ਸ਼ਾਸਤਰੀ ਤੇ ਭਾਰਤ ਮਾਤਾ ਦੀਆਂ ਤਸਵੀਰਾਂ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਕੀਤੀ ਗਈ। ਇਸ ਮਗਰੋਂ ਸਫਾਈ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸੁਭਾਸ਼ ਬਰਾਲਾ ਨੇ ਕਿਹਾ ਕਿ ਸਫਾਈ ਸਿਰਫ਼ ਕਿਸੇ ਇੱਕ ਦਿਨ ਚਲਾਈ ਜਾਣ ਵਾਲੀ ਮੁਹਿੰਮ ਨਹੀਂ, ਸਗੋਂ ਹਰ ਨਾਗਰਿਕ ਦੀ ਰੋਜ਼ਾਨਾ ਦੀ ਜ਼ਿੰਮੇਵਾਰੀ ਹੈ। ਸੁਭਾਸ਼ ਬਰਾਲਾ ਨੇ ਮੁੱਖ ਬਾਜ਼ਾਰ ਤੇ ਸਬਜ਼ੀ ਮੰਡੀ ਦਾ ਦੌਰਾ ਕਰਕੇ ਦੁਕਾਨਦਾਰਾਂ ਅਤੇ ਫਲ-ਸਬਜ਼ੀ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਦੁਕਾਨਦਾਰਾਂ ਨੂੰ ਹਰੇ ਅਤੇ ਨੀਲੇ ਕੂੜੇਦਾਨ ਵੰਡੇ ਗਏ ਤੇ ਕੂੜਾ ਸੜਕਾਂ ’ਤੇ ਸੁੱਟਣ ਦੀ ਬਜਾਏ ਕੂੜੇਦਾਨਾਂ ਵਿੱਚ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਰਵਿੰਦਰ ਮਹਿਤਾ, ਵੇਦ ਜਾਂਗੜਾ, ਕ੍ਰਿਸ਼ਨਾ ਸੈਣੀ, ਬੀਰੂ ਅਗਰਵਾਲ, ਜਗਮੇਲ ਕਟਾਰੀਆ, ਬਲਵਿੰਦਰ ਸੈਣੀ, ਦੀਪਕ ਖੋਬੜਾ, ਰਿੰਕੂ ਗਰਗ, ਜਿਲੇ ਸਿੰਘ ਬਰਾਲਾ, ਕਾਲਾ ਪਹਿਲਵਾਨ, ਗਣੇਸ਼ ਸੈਣੀ, ਮਨੀਸ਼ ਸ਼ਰਮਾ, ਸੰਦੀਪ ਸ਼ਰਮਾ, ਜੀਵਨ ਬਾਂਸਲ, ਅਮਿਤ ਮਹਿਤਾ, ਸੁਨਾਮ ਸਿੰਘ, ਡਾ. ਸਵੀਟੀ ਮਹਿਤਾ, ਕੰਚਨ ਭਾਟੀਆ, ਸੀਮਾ ਖੱਟਰ, ਗੀਤਾ ਮਹਿਤਾ ਸਮੇਤ ਪਾਰਟੀ ਵਰਕਰ ਤੇ ਪਤਵੰਤੇ ਹਾਜ਼ਰ ਸਨ।