28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੀਨੀਅਰ ਰਾਸ਼ਟਰੀ ਗਤਕਾ ਮੁਕਾਬਲੇ ਲਈ ਹਰਿਆਣਾ ਦੇ 80 ਖਿਡਾਰੀ ਤੇ ਕੋਚ ਰਵਾਨਾ

ਰਤੀਆ, 27 ਸਤੰਬਰ (ਬੇਅੰਤ ਕੌਰ ਮੰਡੇਰ)- ਕਸ਼ਮੀਰ ਦੇ ਸ੍ਰੀਨਗਰ ਵਿਖੇ ਹੋਣ ਵਾਲੇ ਸੀਨੀਅਰ ਰਾਸ਼ਟਰੀ ਗਤਕਾ ਮੁਕਾਬਲੇ ਲਈ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 80 ਖਿਡਾਰੀ ਅਤੇ ਅਧਿਕਾਰਤ ਕੋਚ ਸਥਾਨਕ ਗੁਰੂ ਨਾਨਕ ਡਿਫੈਂਸ ਐਂਡ ਸਪੋਰਟਸ ਅਕੈਡਮੀ ਤੋਂ ਰਵਾਨਾ ਹੋ ਗਏ ਹਨ। ਰਾਸ਼ਟਰੀ ਪੱਧਰ ਦਾ ਗਤਕਾ ਮੁਕਾਬਲਾ 29 ਸਤੰਬਰ ਤੋਂ 1 ਅਕਤੂਬਰ ਤੱਕ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇਨਡੋਰ ਸਪੋਰਟਸ ਕੰਪਲੈਕਸ ਵਿਖੇ ਹੋਵੇਗਾ।

Ad Position 21
No active advertisement
ਅਜੀਤ ਡੈਸਕ 28-09-2026
ਰਤੀਆ, 27 ਸਤੰਬਰ (ਬੇਅੰਤ ਕੌਰ ਮੰਡੇਰ)- ਕਸ਼ਮੀਰ ਦੇ ਸ੍ਰੀਨਗਰ ਵਿਖੇ ਹੋਣ ਵਾਲੇ ਸੀਨੀਅਰ ਰਾਸ਼ਟਰੀ ਗਤਕਾ ਮੁਕਾਬਲੇ ਲਈ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 80 ਖਿਡਾਰੀ ਅਤੇ ਅਧਿਕਾਰਤ ਕੋਚ ਸਥਾਨਕ ਗੁਰੂ ਨਾਨਕ ਡਿਫੈਂਸ ਐਂਡ ਸਪੋਰਟਸ ਅਕੈਡਮੀ ਤੋਂ ਰਵਾਨਾ ਹੋ ਗਏ ਹਨ। ਰਾਸ਼ਟਰੀ ਪੱਧਰ ਦਾ ਗਤਕਾ ਮੁਕਾਬਲਾ 29 ਸਤੰਬਰ ਤੋਂ 1 ਅਕਤੂਬਰ ਤੱਕ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇਨਡੋਰ ਸਪੋਰਟਸ ਕੰਪਲੈਕਸ ਵਿਖੇ ਹੋਵੇਗਾ। ਗੁਰਜੀਤ ਸਿੰਘ ਰਤੀਆ, ਟੈਕਨੀਕਲ ਬਲਤੇਜ ਸਿੰਘ ਸਿਰਸਾ, ਟੈਕਨੀਕਲ ਗੁਰਧਿਆਨ ਸਿੰਘ, ਡੈਮੋ ਕੋਚ ਪ੍ਰਭਸ਼ਰਨ ਸਿੰਘ ਟੋਹਾਣਾ, ਫਾਈਟ ਕੋਚ ਸੁਖਚੈਨ ਸਿੰਘ ਫ਼ਤਿਹਾਬਾਦ, ਸਹਾਇਕ ਟੀਟੂ ਗਿੱਲ ਫ਼ਤਿਹਾਬਾਦ, ਟੀਮ ਮੈਨੇਜਰ ਰਣਜੀਤ ਕੌਰ ਹਿਸਾਰ, ਸਹਾਇਕ ਗੁਰਵੰਸ਼ ਸਿੰਘ ਉਕਲਾਣਾ, ਕੋਚ ਸੰਪਤ ਸਿੰਘ ਸਿਰਸਾ, ਸਹਾਇਕ ਜੀਤ ਕੌਰ ਏਲਨਾਬਾਦ, ਮੀਡੀਆ ਇੰਚਾਰਜ ਅਵੀ ਸਿੰਘ ਫ਼ਤਿਹਾਬਾਦ ਦੀ ਅਗਵਾਈ ਹੇਠ ਹਰਿਆਣਾ ਦੀ ਟੀਮ 80 ਗਤਕਾ ਖਿਡਾਰੀਆਂ ਨਾਲ ਰਵਾਨਾ ਹੋਈ ਹੈ। ਹਰਿਆਣਾ ਟੀਮ ਨੂੰ ਭਾਜਪਾ ਰਤੀਆ ਸ਼ਹਿਰ ਦੇ ਪ੍ਰਧਾਨ ਅੰਕਿਤ ਸਿੰਗਲਾ ਅਤੇ ਗਤਕਾ ਐਸੋਸੀਏਸ਼ਨ ਦੇ ਚੇਅਰਮੈਨ ਸਵਰਨ ਸਿੰਘ ਰਤੀਆ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਜਸਬੀਰ ਕੌਰ, ਸਰਪੰਚ ਪਲਵਿੰਦਰ ਸਿੰਘ ਹਾਂਸਪੁਰ, ਸਰਪੰਚ ਯਾਦਵਿੰਦਰ ਸਿੰਘ, ਡਾਇਰੈਕਟਰ ਮਲਕੀਤ ਸਿੰਘ ਸੰਧੂ, ਰਮਨਦੀਪ ਕੌਰ ਫ਼ਤਿਹਾਬਾਦ, ਗੁਰੂ ਨਾਨਕ ਡਿਫੈਂਸ ਐਂਡ ਸਪੋਰਟਸ ਅਕੈਡਮੀ ਦੇ ਮੁੱਖ ਕੋਚ ਸੁਮਿਤ ਕੁਮਾਰ ਜੀਂਦ, ਪ੍ਰੋਫੈਸਰ ਬਨਵਾਰੀ ਲਾਲ ਰਾਜਸਥਾਨ, ਪ੍ਰੋਫੈਸਰ ਅਨੁਜ ਕੁਮਾਰ ਰਾਜਸਥਾਨ, ਕਸ਼ਮੀਰ ਸਿੰਘ ਲਾਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਤੋਂ ਬਾਅਦ ਬੂਥ ਨੰਬਰ 34 ’ਤੇ 82 ਵੋਟਰਾਂ ਦੀ ਹੋਈ ਤਸਦੀਕ ਅਗਲੀ ਖ਼ਬਰ ਰਸੂਲਪੁਰ ਵਿੱਚ ‘ਆਂਗਨ ਕਾ ਮਿਲਨ’ ਪ੍ਰੋਗਰਾਮ ਆਯੋਜਿਤ
Ad Position 24