23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਮੋ ਕ੍ਰਿਕਟ ਲੀਗ ਵਿਚ ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਤਰੁਣ ਭੰਡਾਰੀ ਨੇ ਖਿਡਾਰੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ

ਨਾਰਾਇਣਗੜ੍ਹ/ਯਮੁਨਾਨਗਰ, 22 ਸਤੰਬਰ (ਪੀ ਸਿੰਘ, ਗੁਰਦਿਆਲ ਸਿੰਘ ਨਿਮਰ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਰਾਜਨੀਤਿਕ ਸਕੱਤਰ ਤਰੁਣ ਭੰਡਾਰੀ ਨਾਰਾਇਣਗੜ੍ਹ ਦੇ ਬਲੂ ਬੈੱਲਸ ਸਕੂਲ ਕ੍ਰਿਕਟ ਮੈਦਾਨ ਵਿਖੇ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਦੁਆਰਾ ਕਰਵਾਏ ਗਏ ਨਮੋ ਕ੍ਰਿਕਟ ਲੀਗ-2026 ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਸਹੁੰ ਚੁਕਾਈ।

Ad Position 21
No active advertisement
ਅਜੀਤ ਡੈਸਕ 23-09-2026
ਨਾਰਾਇਣਗੜ੍ਹ/ਯਮੁਨਾਨਗਰ, 22 ਸਤੰਬਰ (ਪੀ ਸਿੰਘ, ਗੁਰਦਿਆਲ ਸਿੰਘ ਨਿਮਰ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਰਾਜਨੀਤਿਕ ਸਕੱਤਰ ਤਰੁਣ ਭੰਡਾਰੀ ਨਾਰਾਇਣਗੜ੍ਹ ਦੇ ਬਲੂ ਬੈੱਲਸ ਸਕੂਲ ਕ੍ਰਿਕਟ ਮੈਦਾਨ ਵਿਖੇ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਦੁਆਰਾ ਕਰਵਾਏ ਗਏ ਨਮੋ ਕ੍ਰਿਕਟ ਲੀਗ-2026 ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਸਹੁੰ ਚੁਕਾਈ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਗੁਪਤਾ ਵੀ ਮੌਜੂਦ ਸਨ। ਇਸ ਮੌਕੇ ‘ਤੇ ਬਲੂ ਬੈੱਲਜ਼ ਸਕੂਲ ਦੇ ਪ੍ਰਿੰ. ਰਾਜੀਵ ਮਹਿਤਾ ਅਤੇ ਗੁਲਸ਼ਨ ਮਹਿਤਾ ਨੇ ਮੁੱਖ ਮਹਿਮਾਨ ਤਰੁਣ ਭੰਡਾਰੀ ਦਾ ਫੁੱਲਾਂ ਦਾ ਗੁਲਦਸਤਾ ਅਤੇ ਪੱਗ ਭੇਟ ਕਰਕੇ ਸਵਾਗਤ ਕੀਤਾ। ਪ੍ਰਬੰਧਕੀ ਕਮੇਟੀ ਦੇ ਮੈਂਬਰ ਅੰਸ਼ੁਲ ਵਾਲੀਆ, ਅਕਸ਼ੈ ਕੌਸ਼ਿਕ, ਹਨੀ ਸੈਣੀ, ਇਮਰਾਨ, ਰਮਨ ਵਾਲੀਆ, ਪ੍ਰਿੰਸ ਸਿੰਘ, ਐਂਥਨੀ ਅਤੇ ਸੰਦੀਪ ਸੈਣੀ ਨੇ ਵੀ ਫੁੱਲਾਂ ਦੇ ਗੁਲਦਸਤਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਤਰੁਣ ਭੰਡਾਰੀ ਨੇ ਖੁਦ ਬੱਲੇਬਾਜ਼ੀ ਵਿਚ ਹੱਥ ਅਜ਼ਮਾਇਆ ਅਤੇ ਖਿਡਾਰੀਆਂ ਨਾਲ ਕ੍ਰਿਕਟ ਖੇਡਿਆ ਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਉਹ ਖਿਡਾਰੀਆਂ ਨੂੰ ਮਿਲਣ ਲਈ ਮੈਦਾਨ ਵਿਚ ਗਏ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਤਰੁਣ ਭੰਡਾਰੀ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ‘ਕ੍ਰਿਕਟ ਨੂੰ ਹਾਂ, ਨਸ਼ਿਆਂ ਨੂੰ ਨਹੀਂ’ ਦੇ ਸੰਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ ‘ਤੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਲੀਗ ਵਿਚ 50,000 ਤੋਂ ਵੱਧ ਨੌਜਵਾਨ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਹਰਿਆਣਾ ਅਤੇ ਗੁਆਂਢੀ ਰਾਜਾਂ ਵਿਚ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਜੋ ਵੀ ਨਸ਼ਿਆਂ ਤੋਂ ਬਚਦਾ ਹੈ ਅਤੇ ਮੈਦਾਨ ਵਿਚ ਸਖ਼ਤ ਮਿਹਨਤ ਕਰਦਾ ਹੈ, ਪਸੀਨਾ ਵਹਾਉਂਦਾ ਹੈ ਅਤੇ ਟੀਚੇ ਨਿਰਧਾਰਤ ਕਰਦਾ ਹੈ, ਉਹ ਜ਼ਿੰਦਗੀ ਵਿਚ ਜ਼ਰੂਰ ਸਫਲ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਰਾਜ ਦੇ ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ ਵਿਚ ਤਗਮੇ ਜਿੱਤ ਕੇ ਹਰਿਆਣਾ ਦਾ ਮਾਣ ਦੁਨੀਆ ਵਿਚ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਵਿਚ ਨਸ਼ਿਆਂ ਵਿਰੁੱਧ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆ ਜਾ ਰਹੀਆਂ ਹਨ । ਇਸ ਸੰਬੰਧ ਵਿਚ ਨਮੋ ਕ੍ਰਿਕਟ ਲੀਗ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀ ਹੈ ਅਤੇ ਨਸ਼ਿਆਂ ਵਿਰੁੱਧ ਸਕਾਰਾਤਮਕ ਸੰਦੇਸ਼ ਫੈਲਾ ਰਹੀ ਹੈ। ਨਮੋ ਕ੍ਰਿਕਟ ਲੀਗ 2026 ਨੌਜਵਾਨਾਂ ਨੂੰ ਖੇਡਾਂ ਅਨੁਸ਼ਾਸਨ, ਏਕਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਦਾ ਪ੍ਰਣ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ੋਨਾਂ ਦੀਆਂ 32 ਜੇਤੂ ਟੀਮਾਂ 28 ਸਤੰਬਰ ਤੋਂ 4 ਅਕਤੂਬਰ ਤੱਕ ਪੰਚਕੂਲਾ ਵਿਚ ਹੋਣ ਵਾਲੇ ਮੈਚਾਂ ਵਿਚ ਹਿੱਸਾ ਲੈਣਗੀਆਂ। ਉਨ੍ਹਾਂ ਪ੍ਰਬੰਧਕ ਕਮੇਟੀ, ਖਿਡਾਰੀਆਂ ਅਤੇ ਇਸ ਸਮਾਗਮ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਨਮੋ ਕ੍ਰਿਕਟ ਲੀਗ 2026 ਵਿਚ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 21 ਲੱਖ ਰੁ., ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 11 ਲੱਖ ਰੁ., ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 5 ਲੱਖ ਰੁ. ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 2.5 ਲੱਖ ਰੁ. ਮਿਲਣਗੇ। ਇਸ ਤੋਂ ਇਲਾਵਾ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸੇ ਤਰ੍ਹਾਂ ਜ਼ੋਨਲ ਪੱਧਰ ‘ਤੇ, ਪਹਿਲੀ ਟੀਮ ਨੂੰ 31,000 ਰੁ. ਅਤੇ ਉਪ ਜੇਤੂ ਨੂੰ 21,000 ਰੁਪਏ ਮਿਲਣਗੇ। ਇਸ ਤੋਂ ਇਲਾਵਾ ਜ਼ੋਨਲ ਪੱਧਰ ‘ਤੇ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਨੂੰ ਇਨਾਮ ਦਿੱਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਯੋਗਾ ਵਰਕਸ਼ਾਪ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਵੀਪ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਵੋਟਰ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ
Ad Position 24