23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਟੋਹਾਣਾ ਦੇ ਸ੍ਰੀ ਗਣੇਸ਼ ਉਤਸਵ ਵਿਚ ਗੂੰਜੇ ਗਣਪਤੀ ਬੱਪਾ ਦੇ ਜੈਕਾਰੇ

ਟੋਹਾਣਾ, 22 ਸਤੰਬਰ (ਮਨਜੀਤ ਸਿੰਘ)- ਸ੍ਰੀ ਗਣੇਸ਼ ਮੰਦਰ ਸਭਾ ਟੋਹਾਣਾ ਵੱਲੋਂ ਕਰਵਾਏ ਜਾ ਰਹੇ ਸ੍ਰੀ ਗਣੇਸ਼ ਉਤਸਵ ਦੇ ਸੱਤਵੇਂ ਦਿਨ ਸਮਾਜਸੇਵੀ ਵਿਕਰਮ ਗਰਗ ਅਤੇ ਕਨ੍ਹੱਈਆ ਲਾਲ ਅਰੋੜਾ ਨੇ ਪਰਿਵਾਰ ਸਮੇਤ ਸ੍ਰੀ ਗਣੇਸ਼ ਦੀ ਵਿਧੀਵਤ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਵਿੱਚ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਸ਼ਰਧਾਲੂਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸ੍ਰੀ ਗਣੇਸ਼ ਦੇ ਦਰਸ਼ਨ ਕੀਤੇ।

Ad Position 21
No active advertisement
ਅਜੀਤ ਡੈਸਕ 23-09-2026
ਟੋਹਾਣਾ, 22 ਸਤੰਬਰ (ਮਨਜੀਤ ਸਿੰਘ)- ਸ੍ਰੀ ਗਣੇਸ਼ ਮੰਦਰ ਸਭਾ ਟੋਹਾਣਾ ਵੱਲੋਂ ਕਰਵਾਏ ਜਾ ਰਹੇ ਸ੍ਰੀ ਗਣੇਸ਼ ਉਤਸਵ ਦੇ ਸੱਤਵੇਂ ਦਿਨ ਸਮਾਜਸੇਵੀ ਵਿਕਰਮ ਗਰਗ ਅਤੇ ਕਨ੍ਹੱਈਆ ਲਾਲ ਅਰੋੜਾ ਨੇ ਪਰਿਵਾਰ ਸਮੇਤ ਸ੍ਰੀ ਗਣੇਸ਼ ਦੀ ਵਿਧੀਵਤ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਵਿੱਚ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਸ਼ਰਧਾਲੂਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸ੍ਰੀ ਗਣੇਸ਼ ਦੇ ਦਰਸ਼ਨ ਕੀਤੇ। ਇਸ ਦੌਰਾਨ ਸ੍ਰੀ ਗਣੇਸ਼ ਮਹਿਲਾ ਮੰਡਲ ਦੀਆਂ ਮੈਂਬਰਾਂ ਵੱਲੋਂ ਮਨਮੋਹਕ ਭਜਨਾਂ ਦੀ ਪੇਸ਼ਕਾਰੀ ਕੀਤੀ ਗਈ। ਭਜਨਾਂ ਅਤੇ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਮੰਦਰ ਪਰਿਸਰ ਗੂੰਜ ਉੱਠਿਆ। ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂ ਭਗਤੀ ਰੰਗ ਵਿੱਚ ਰੰਗੇ ਨਜ਼ਰ ਆਏ। ਧਾਰਮਿਕ ਸਮਾਗਮ ਦੇ ਅੰਤ ਵਿੱਚ ਸ੍ਰੀ ਗਣੇਸ਼ ਜੀ ਮਹਾਰਾਜ ਦੀ ਆਰਤੀ ਕੀਤੀ ਗਈ। ਆਰਤੀ ਉਪਰੰਤ ਸ਼ਰਧਾਲੂਆਂ ਨੂੰ ਲੱਡੂ, ਮੋਦਕ ਅਤੇ ਲੰਗਰ ਦਾ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪਵਨ ਅਸੀਜਾ, ਸਕੱਤਰ ਰੋਸ਼ਨ ਜਿੰਦਲ, ਅਮਿਤ, ਸ਼ੰਕਰ ਚਾਵਲਾ , ਇੰਦਰਭਾਨ ਖੱਟਰ, ਕਮਲ ਜੈਨ, ਪਵਨ ਗੋਇਲ, ਅਚਿਤ ਸਿੰਗਲਾ, ਸ਼ੰਕਰ ਮਿੱਤਲ, ਪੁਜਾਰੀ ਬ੍ਰਿਜ ਗੋਪਾਲ ਪਾਂਡੇ ਸਮੇਤ ਸ੍ਰੀ ਗਣੇਸ਼ ਮਹਿਲਾ ਮੰਡਲ ਦੀਆਂ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਵਲੋਂ ਖੂਨਦਾਨ ਕੈਂਪ 27 ਨੂੰ ਅਗਲੀ ਖ਼ਬਰ ਸੇਵਾ ਸੰਕਲਪ ਅਭਿਆਨ ਅਤੇ ਪੋਸ਼ਣ ਮਹੀਨੇ ਤਹਿਤ ਆਂਗਣਵਾੜੀ ਸੈਂਟਰ ਸ਼ਕਰਪੁਰਾ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24