18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

‘ ਸੁਰਾਂ ਤੋਂ ਸੇਵਾ ਤੱਕ’ ਵਿਸ਼ੇਸ਼ ਪ੍ਰੋਗਰਾਮ 20 ਨੂੰ

ਕਰਨਾਲ, 18 ਸਤੰਬਰ (ਗੁਰਮੀਤ ਸਿੰਘ ਸੱਗੂ)- ਐਸ. ਕੇ.

Ad Position 21
No active advertisement
ਅਜੀਤ ਡੈਸਕ 19-09-2026
ਕਰਨਾਲ, 18 ਸਤੰਬਰ (ਗੁਰਮੀਤ ਸਿੰਘ ਸੱਗੂ)- ਐਸ. ਕੇ. ਆਰ. ਐਸ. ਚਾਹਤ ਕੇਰੋਕੇ ਕਲੱਬ ਵਲੋਂ ਕਰਨਾਲ ਵਿਚ ਇਕ ਵਿਲੱਖਣ ਪਹਿਲ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ 20 ਸਤੰਬਰ ਨੂੰ ਮੀਨਾ ਪੈਲੇਸ ਵਿਚ ਕਰਵਾਇਆ ਜਾਵੇਗਾ, ਜਿਸ ਨੂੰ ‘ਸੁਰਾਂ ਤੋਂ ਸੇਵਾ ਤੱਕ’ ਨਾਮ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਆਪਣੇ ਪਰਿਵਾਰਾਂ ਵਲੋਂ ਠੁਕਰਾਏ ਗਏ ਬਜ਼ੁਰਗਾਂ ਅਤੇ ਐਮ. ਡੀ. ਡੀ. ਬਾਲ ਭਵਨ ਦੇ ਬੱਚਿਆਂ ਨੂੰ ਸੱਦਾ ਦਿੱਤਾ ਗਿਆ ਹੈ। ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣ ਵਾਲੇ ਇਸ ਰੰਗਾਰੰਗ ਪ੍ਰੋਗਰਾਮ ਵਿਚ ਇਕ ਪਾਸੇ ਹਾਸ਼ੀਏ ’ਤੇ ਧੱਕੇ ਗਏ ਬਜ਼ੁਰਗ ਆਪਣਾ ਦਰਦ ਸਾਂਝਾ ਕਰਨਗੇ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਐਮ. ਡੀ . ਡੀ. ਬਾਲ ਭਵਨ ਦੇ ਵਿਦਿਆਰਥੀ ਵੀ ਇਥੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਇਹ ਜਾਣਕਾਰੀ ਅਰੁਣ ਰਾਜਪਾਲ, ਕਿਰਨ ਚੱਢਾ ਤੇ ਰੰਜਨਾ ਭਸੀਨ ਨੇ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਮੇਅਰ ਰੇਨੂ ਵਾਲਾ ਗੁਪਤਾ ਤੇ ਮੁੱਖ ਮੰਤਰੀ ਦੇ ਸਾਬਕਾ ਓ. ਐਸ. ਡੀ . ਸੰਜੇ ਬਠਲਾ ਹੋਣਗੇ। ਪ੍ਰੋਗਰਾਮ ਵਿਚ ਜੈਪੁਰ, ਚੰਡੀਗੜ੍ਹ, ਪਾਣੀਪਤ, ਦਿੱਲੀ, ਹਿਸਾਰ ਤੇ ਕੁਰੂਕਸ਼ੇਤਰ ਤੋਂ ਕਲਾਕਾਰ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਨੋਦ ਵਰਮਾ ਦੇ ਨਾਲ ਮਿਲ ਕੇ ਲਗਭਗ ਚਾਰ ਸਾਲ ਪਹਿਲਾਂ ਇਹ ਕਲੱਬ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਕਲੱਬ ਲੋਕਾਂ ਵਿਚ ਸੰਗੀਤ ਰਾਹੀਂ ਖੁਸ਼ੀਆਂ ਵੰਡਣ ਦੇ ਨਾਲ-ਨਾਲ ਸੇਵਾ ਦੇ ਕੰਮ ਵੀ ਕਰਦਾ ਹੈ। ਕਲੱਬ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵਿਚ ਆਰਥਿਕ ਸਹਾਇਤਾ, ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਤੇ ਇਲਾਜ ਲਈ ਸਹਾਇਤਾ ਵਰਗੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਸੁਭਦਰਾ ਓਲਡ ਏਜ ਹੋਮ ਦੇ ਬਜ਼ੁਰਗ ਵੀ ਭਾਗ ਲੈ ਰਹੇ ਹਨ। ਇਸ ਪ੍ਰੋਗਰਾਮ ਰਾਹੀਂ ਇਕ ਮਹੱਤਵਪੂਰਨ ਸਮਾਜਿਕ ਪਹਿਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਯਮੁਨਾਨਗਰ ਵਿਚ ਸਹਿਕਾਰੀ ਜਾਗਰੂਕਤਾ ਮੁਹਿੰਮ ਚਲਾਈ ਅਗਲੀ ਖ਼ਬਰ ਕਰਨਾਲ ’ਚ ਕਾਂਗਰਸੀ ਆਗੂਆਂ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀ ਭੇਟ
Ad Position 24