2026 ਵਿਚ 90 ਫੀਸਦੀ ਨੰਬਰ ਹਾਸਿਲ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਏਗਾ -ਮੋਹਨਜੀਤ ਸਿੰਘ ਪਾਣੀਪਤ
ਕਰਨਾਲ /ਪਾਣੀਪਤ ,18 ਸਤੰਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪਾਣੀਪਤ ਤੋਂ ਮੈਂਬਰ ਮੋਹਨਜੀਤ ਸਿੰਘ ਪਾਣੀਪਤ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਿੱਖ ਮਿਸ਼ਨਰੀ ਕਾਲਜ ਰਜਿਸਟਰ ਸਰਕਲ ਪਾਨੀਪਤ ਵਲੋਂ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਿੰਘ ਸਭਾ ਮਾਡਲ ਟਾਊਨ ਪਾਣੀਪਤ ਦੇ ਸਹਿਯੋਗ ਨਾਲ 26 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਿੰਘ ਸਭਾ ਮਾਡਲ ਟਾਊਨ ਵਿਖੇ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਨਮਾਨ ਸਮਾਗਮ ਵਿਚ ਕਵਿਤਾ, ਕੀਰਤਨ, ਲੈਕਚਰ ਤੇ ਵਾਰਤਾਲਾਪ ਧਾਰਮਿਕ ਮੁਕਾਬਲੇ ਦੀਆਂ ਉਹ ਟੀਮਾਂ ਜਿਨਾਂ ਨੇ ਪਹਿਲਾਂ ਪਾਣੀਪਤ ਫਿਰ ਹਰਿਆਣਾ ਜ਼ੋਨ ਵਿਚ ਪਹਿਲੇ ਸਥਾਨ ’ਤੇ ਰਹੀਆਂ ਹਨ ਅਤੇ ਬਾਅਦ ਵਿਚ 15 ਜ਼ੋਨਾਂ ਵਿਚ ਲੁਧਿਆਣਾ ਵਿਖੇ ਇੰਟਰ ਜ਼ੋਨਲ ਮੁਕਾਬਲੇ ਵਿਚ ਹਰਿਆਣਾ ਦਾ ਨਾਮ ਉੱਚਾ ਕੀਤਾ ਹੈ ਅਤੇ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ ਉਨਾਂ ਦਾ ਸਨਮਾਨ ਕੀਤਾ ਜਾਏਗਾ।
ਕਰਨਾਲ /ਪਾਣੀਪਤ ,18 ਸਤੰਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪਾਣੀਪਤ ਤੋਂ ਮੈਂਬਰ ਮੋਹਨਜੀਤ ਸਿੰਘ ਪਾਣੀਪਤ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਿੱਖ ਮਿਸ਼ਨਰੀ ਕਾਲਜ ਰਜਿਸਟਰ ਸਰਕਲ ਪਾਨੀਪਤ ਵਲੋਂ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਿੰਘ ਸਭਾ ਮਾਡਲ ਟਾਊਨ ਪਾਣੀਪਤ ਦੇ ਸਹਿਯੋਗ ਨਾਲ 26 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਿੰਘ ਸਭਾ ਮਾਡਲ ਟਾਊਨ ਵਿਖੇ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਨਮਾਨ ਸਮਾਗਮ ਵਿਚ ਕਵਿਤਾ, ਕੀਰਤਨ, ਲੈਕਚਰ ਤੇ ਵਾਰਤਾਲਾਪ ਧਾਰਮਿਕ ਮੁਕਾਬਲੇ ਦੀਆਂ ਉਹ ਟੀਮਾਂ ਜਿਨਾਂ ਨੇ ਪਹਿਲਾਂ ਪਾਣੀਪਤ ਫਿਰ ਹਰਿਆਣਾ ਜ਼ੋਨ ਵਿਚ ਪਹਿਲੇ ਸਥਾਨ ’ਤੇ ਰਹੀਆਂ ਹਨ ਅਤੇ ਬਾਅਦ ਵਿਚ 15 ਜ਼ੋਨਾਂ ਵਿਚ ਲੁਧਿਆਣਾ ਵਿਖੇ ਇੰਟਰ ਜ਼ੋਨਲ ਮੁਕਾਬਲੇ ਵਿਚ ਹਰਿਆਣਾ ਦਾ ਨਾਮ ਉੱਚਾ ਕੀਤਾ ਹੈ ਅਤੇ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ ਉਨਾਂ ਦਾ ਸਨਮਾਨ ਕੀਤਾ ਜਾਏਗਾ। ਇਸ ਦੇ ਨਾਲ ਹੀ 2026 ਵਿਚ ਦਸਵੀਂ ਅਤੇ ਬਾਰਵੀਂ ਕਲਾਸਾਂ ਵਿਚੋਂ 90 ਫੀਸਦੀ ਅਤੇ ਇਸ ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੇ ਸਾਬਤ ਸੂਰਤ ਸਿੱਖ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਏਗਾ। ਸਨਮਾਨ ਸਮਾਗਮ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਕਥਾਵਾਚਕ ਗਿਆਨੀ ਸਿਮਰਨਜੀਤ ਸਿੰਘ ਪੰਜੋਖੋਰਾ ਸਾਹਿਬ ਅਤੇ ਕਵੀਸ਼ਰੀ ਜਥਾ ਭਾਈ ਗੁਰਮੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤ ਵਿਚ ਹਾਜ਼ਰੀ ਭਰਨਗੇ। ।