09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਟੋਹਾਣਾ ਵਿਖੇ ਡਾਕਖਾਨੇ ਦੇ ਬਾਹਰੋਂ ਮੋਟਰਸਾਈਕਲ ਚੋਰੀ

ਟੋਹਾਣਾ, 8 ਸਤੰਬਰ (ਮਨਜੀਤ ਸਿੰਘ)- ਟੋਹਾਣਾ ਦੇ ਰੇਲਵੇ ਰੋਡ ’ਤੇ ਸਥਿਤ ਡਾਕਖਾਨੇ ਦੇ ਬਾਹਰੋਂ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਚੋਰੀ ਦੀ ਇਹ ਵਾਰਦਾਤ ਡਾਕਖਾਨੇ ਦੇ ਬਾਹਰ ਲੱਗੇ ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਟੋਹਾਣਾ, 8 ਸਤੰਬਰ (ਮਨਜੀਤ ਸਿੰਘ)- ਟੋਹਾਣਾ ਦੇ ਰੇਲਵੇ ਰੋਡ ’ਤੇ ਸਥਿਤ ਡਾਕਖਾਨੇ ਦੇ ਬਾਹਰੋਂ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਚੋਰੀ ਦੀ ਇਹ ਵਾਰਦਾਤ ਡਾਕਖਾਨੇ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹੈਦਰਵਾਲਾ ਵਾਸੀ ਅਨਿਲ ਕੁਮਾਰ ਕਿਸੇ ਕੰਮ ਲਈ ਟੋਹਾਣਾ ਡਾਕਖਾਨੇ ਵਿੱਚ ਆਇਆ ਸੀ। ਉਸ ਨੇ ਆਪਣਾ ਮੋਟਰਸਾਈਕਲ ਡਾਕਖਾਨੇ ਦੀ ਕੰਧ ਦੇ ਬਾਹਰ ਖੜ੍ਹਾ ਕੀਤਾ ਅਤੇ ਕੰਮ ਲਈ ਅੰਦਰ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਬਾਹਰ ਆਇਆ ਤਾਂ ਮੋਟਰਸਾਈਕਲ ਉੱਥੋਂ ਗਾਇਬ ਸੀ। ਮੋਟਰਸਾਈਕਲ ਦੀ ਭਾਲ ਦੌਰਾਨ ਜਦੋਂ ਡਾਕਖਾਨੇ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਦੇਖੀ ਗਈ ਤਾਂ ਇੱਕ ਵਿਅਕਤੀ ਮੋਟਰਸਾਈਕਲ ਕੋਲ ਆਉਂਦਾ ਦਿਖਾਈ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਨਕਲੀ ਚਾਬੀ ਦੀ ਵਰਤੋਂ ਕਰਕੇ ਮੋਟਰਸਾਈਕਲ ਚਾਲੂ ਕੀਤਾ ਅਤੇ ਉੱਥੋਂ ਫਰਾਰ ਹੋ ਗਿਆ। ਸੀ.ਸੀ.ਟੀ.ਵੀ. ਫੁਟੇਜ ਵਿੱਚ ਮੋਟਰਸਾਈਕਲ ਚੋਰ ਨੇ ਆਪਣਾ ਮੂੰਹ ਅਤੇ ਸਿਰ ਪੂਰੀ ਤਰ੍ਹਾਂ ਬੰਨ੍ਹਿਆ ਹੋਇਆ ਹੈ, ਜਿਸ ਕਾਰਨ ਉਸ ਦੀ ਪਛਾਣ ਕਰਨੀ ਮੁਸ਼ਕਲ ਹੋ ਰਹੀ ਹੈ। ਵਾਰਦਾਤ ਸਬੰਧੀ ਅਨਿਲ ਕੁਮਾਰ ਵੱਲੋਂ ਥਾਣਾ ਸਿਟੀ ਟੋਹਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਚੋਰ ਦੀ ਪਛਾਣ ਕਰਨ ਅਤੇ ਮੋਟਰਸਾਈਕਲ ਬਰਾਮਦ ਕਰਨ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿਹਤ ਜਾਗਰੂਕਤਾ ਮੁਹਿੰਮ ਤੇ ਵਿਸ਼ੇਸ਼ ਸਿਖਲਾਈ ਮੀਟਿੰਗ 10 ਨੂੰ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਈ. ਵੀ. ਐਮ. ਗੁਦਾਮ ਦਾ ਕੀਤਾ ਭੌਤਿਕ ਨਿਰੀਖਣ
Ad Position 24