09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡਿਪਟੀ ਕਮਿਸ਼ਨਰ ਪ੍ਰੀਤੀ ਨੇ ਈ. ਵੀ. ਐਮ. ਗੁਦਾਮ ਦਾ ਕੀਤਾ ਭੌਤਿਕ ਨਿਰੀਖਣ

ਯਮੁਨਾਨਗਰ, 8 ਸਤੰਬਰ (ਗੁਰਦਿਆਲ ਸਿੰਘ ਨਿਮਰ) - ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਜ਼ਿਲ੍ਹਾ ਸਕੱਤਰੇਤ ਕੰਪਲੈਕਸ ਵਿਚ ਸਥਿਤ ਈ. ਵੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਯਮੁਨਾਨਗਰ, 8 ਸਤੰਬਰ (ਗੁਰਦਿਆਲ ਸਿੰਘ ਨਿਮਰ) - ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਜ਼ਿਲ੍ਹਾ ਸਕੱਤਰੇਤ ਕੰਪਲੈਕਸ ਵਿਚ ਸਥਿਤ ਈ. ਵੀ. ਐਮ. ਗੋਦਾਮ ਦਾ ਮਹੀਨਾਵਾਰ ਭੌਤਿਕ ਨਿਰੀਖਣ ਕੀਤਾ। ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਚੋਣ ਡਿਪਟੀ ਤਹਿਸੀਲਦਾਰ ਯਮੁਨਾਨਗਰ ਨੂੰ ਨਿਰਦੇਸ਼ ਦਿੱਤੇ ਕਿ ਉਹ ਈ. ਵੀ. ਐਮ. ਵੇਅਰਹਾਊਸ ਸੰਬੰਧੀ ਭਾਰਤ ਦੇ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਇਸ ਮੌਕੇ ਈ. ਵੀ. ਐਮ. ਵੇਅਰਹਾਊਸ ਦੇ ਮਾਸਿਕ ਭੌਤਿਕ ਨਿਰੀਖਣ ਦੌਰਾਨ, ਸੀ. ਟੀ. ਐਮ. ਪੀਯੂਸ਼ ਗੁਪਤਾ, ਡੀ. ਪੀ. ਆਰ. ਓ. ਡਾ. ਮਨੋਜ ਕੁਮਾਰ, ਚੋਣ ਡਿਪਟੀ ਤਹਿਸੀਲਦਾਰ ਪ੍ਰਸ਼ਾਂਤ ਕੁਮਾਰ, ਇਨੈਲੋ ਦੇ ਜਸਬੀਰ, ਆਮ ਆਦਮੀ ਪਾਰਟੀ ਦੇ ਵਿਕਾਸ ਗਾਬਾ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਚੋਣ ਦਫ਼ਤਰ ਦੇ ਸਟਾਫ਼ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਵਿਖੇ ਡਾਕਖਾਨੇ ਦੇ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਕਾਬੂ ਕਾਫੀ ਮਾਤਰਾ ਵਿਚ ਘਰੇਲੂ ਸਾਮਾਨ ਬਰਾਮਦ
Ad Position 24