06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲੋਕ ਚੇਤਨਾ ਮੰਚ ਵਲੋਂ ਅਧਿਆਪਕ ਦਿਵਸ ਮੌਕੇ 3 ਅਧਿਆਪਕਾਂ ਦਾ ਸਨਮਾਨ

ਰਤੀਆ, 6 ਸਤੰਬਰ (ਬੇਅੰਤ ਕੌਰ ਮੰਡੇਰ)- ਅਧਿਆਪਕ ਦਿਵਸ ਮੌਕੇ ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਥਾਨਕ ਗਲੋਬਲ ਸਟਾਰ ਲਾਇਬ੍ਰੇਰੀ ਵਿਖੇ ਲੈਕਚਰਾਰ ਸਤਪਾਲ ਸਿੰਘ ਢਿੱਲੋਂ, ਲੈਕਚਰਾਰ ਚਰਨਜੀਤ ਸਿੰਘ ਤੇ ਬੁਲਾਰਾ ਸ਼ਸ਼ੀ ਬਾਲਾ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਮੰਚ ਦੇ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਔਜਲਾ ਨੇ ਕੀਤੀ।

Ad Position 21
repet_subhas-goyals [Copy P29]
ਰਤੀਆ ਵਿਖੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਮੰਚ ਦੇ ਅਹੁਦੇਦਾਰ। ਤਸਵੀਰ : ਬੇਅੰਤ ਕੌਰ ਮੰਡੇਰ 07-09-2026
ਰਤੀਆ, 6 ਸਤੰਬਰ (ਬੇਅੰਤ ਕੌਰ ਮੰਡੇਰ)- ਅਧਿਆਪਕ ਦਿਵਸ ਮੌਕੇ ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਥਾਨਕ ਗਲੋਬਲ ਸਟਾਰ ਲਾਇਬ੍ਰੇਰੀ ਵਿਖੇ ਲੈਕਚਰਾਰ ਸਤਪਾਲ ਸਿੰਘ ਢਿੱਲੋਂ, ਲੈਕਚਰਾਰ ਚਰਨਜੀਤ ਸਿੰਘ ਤੇ ਬੁਲਾਰਾ ਸ਼ਸ਼ੀ ਬਾਲਾ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਮੰਚ ਦੇ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਔਜਲਾ ਨੇ ਕੀਤੀ। ਮੰਚ ਦੇ ਚੇਅਰਮੈਨ ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਅਧਿਆਪਕ ਦਾ ਸਨਮਾਨ ਕਰਨਾ ਪੂਰੇ ਸਮਾਜ ਦਾ ਸਨਮਾਨ ਹੈ। ਉਨ੍ਹਾਂ ਦੱਸਿਆ ਕਿ ਮੰਚ 1990 ਤੋਂ ਹਰ ਸਾਲ ਅਧਿਆਪਕ ਸਨਮਾਨ ਸਮਾਰੋਹ ਦਾ ਕਰਵਾਉਂਦਾ ਆ ਰਿਹਾ ਹੈ। ਹੁਣ ਤੱਕ ਮੰਚ ਨੇ ਖੇਤਰ ਦੇ 84 ਗਿਆਨਵਾਨ ਅਤੇ ਸਮਰਪਿਤ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਹੈ। ਮੰਚ ਦੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਚਿੱਤਰਕਾਰ ਨੇ ਸਮਾਰੋਹ ਦਾ ਸੰਚਾਲਨ ਕੀਤਾ ਤੇ ਮੰਚ ਦੀਆਂ ਗਤੀਵਿਧੀਆਂ ਤੇ ਕੰਮ ਬਾਰੇ ਰਿਪੋਰਟ ਪੇਸ਼ ਕੀਤੀ। ਹਰਪ੍ਰੀਤ ਸਿੰਘ ਭੁੱਲਰ ਨੇ ਸਨਮਾਨਿਤ ਸ਼ਖ਼ਸੀਅਤ ਸ਼ਸ਼ੀ ਬਾਲਾ ਲਈ ਪ੍ਰਸ਼ੰਸਾ ਪੱਤਰ ਪੜਿਆ ਜਦਕਿ ਹੈਪੀ ਸਿੰਘ ਸੇਠੀ ਨੇ ਲੈਕਚਰਾਰ ਸਤਪਾਲ ਸਿੰਘ ਢਿੱਲੋਂ ਅਤੇ ਬੁਲਾਰੇ ਚਰਨਜੀਤ ਸਿੰਘ ਦੇ ਸਨਮਾਨ ’ਚ ਪ੍ਰਸ਼ੰਸਾ ਪੱਤਰ ਪੇਸ਼ ਕੀਤੇ। ਤਿੰਨਾਂ ਸਨਮਾਨਿਤ ਅਧਿਆਪਕਾਂ ਨੂੰ ਮੰਚ ਦੁਆਰਾ ਸ਼ਾਲ, ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ ਸ਼ਾਸਤਰੀ ਸੁਰੇਂਦਰ ਸਿੰਘ ਬੋਲਾ, ਐਡਵੋਕੇਟ ਹਰਮਨ ਸਿੰਘ ਢਿੱਲੋਂ, ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ, ਰਾਜਵੀਰ ਕੌਰ, ਨੀਲਮ ਰਾਣੀ, ਡਾਇਰੈਕਟਰ ਬੇਅੰਤ ਕੌਰ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਵਿਕਰਮ ਸੈਣੀ, ਮਨਦੀਪ, ਖ਼ੁਸ਼ਬੂ, ਕੁਸ਼ਬ ਗੋਇਲ, ਅਸਮੀਤ, ਨਰਿੰਦਰ, ਕੇਸ਼ਵ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੇ ਹੱਕਾਂ ਦੀ ਆਵਾਜ਼ ਵਿਧਾਨ ਸਭਾ ’ਚ ਹਮੇਸ਼ਾ ਬੁਲੰਦ ਕਰਦਾ ਰਹਾਂਗਾ-ਪਰਮਵੀਰ ਸਿੰਘ ਟੋਹਾਣਾ ਵਿਧਾਇਕ ਨ... ਅਗਲੀ ਖ਼ਬਰ ਹੜਤਾਲ ਦੇ 32ਵੇਂ ਦਿਨ ਵੀ ਮੰਗਾਂ ਨਾ ਮੰਨੇ ਜਾਣ ਤੋਂ ਸਫ਼ਾਈ ਕਰਮਚਾਰੀਆਂ ’ਚ ਰੋਸ
Ad Position 24