19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਮਲਾ ਵਿਖੇ ‘ ਵੰਦੇ ਮਾਤਰਮ ’ ਅਤੇ ਤਿਰੰਗੇ ਦੀ ਮਹਿਮਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ

ਯਮੁਨਾਨਗਰ, 18 ਅਗਸਤ (ਗੁਰਦਿਆਲ ਸਿੰਘ ਨਿਮਰ)- ਵੰਦੇ ਮਾਤਰਮ’ ਅਤੇ ‘ਹਰ ਘਰ ਵਿੱਚ ਤਿਰੰਗਾ’ ਮੁਹਿੰਮ ਦੇ ਹਿੱਸੇ ਵਜੋਂ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਮਲਾ ਵਿਖੇ ਐਨ. ਐਸ.

Ad Position 21
No active advertisement
ਅਜੀਤ ਡੈਸਕ 19-08-2026
ਯਮੁਨਾਨਗਰ, 18 ਅਗਸਤ (ਗੁਰਦਿਆਲ ਸਿੰਘ ਨਿਮਰ)- ਵੰਦੇ ਮਾਤਰਮ’ ਅਤੇ ‘ਹਰ ਘਰ ਵਿੱਚ ਤਿਰੰਗਾ’ ਮੁਹਿੰਮ ਦੇ ਹਿੱਸੇ ਵਜੋਂ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਮਲਾ ਵਿਖੇ ਐਨ. ਐਸ. ਐਸ. ਵਲੰਟੀਅਰਾਂ ਦੁਆਰਾ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿਚ ‘ਵੰਦੇ ਮਾਤਰਮ’ ਦੇ ਇਤਿਹਾਸ ਅਤੇ ਵਿਕਾਸ ਤੇ ਤਿਰੰਗੇ ਦਾ ਇਤਿਹਾਸ, ਮਹੱਤਵ ਅਤੇ ਮਹਿਮਾ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਨੂੰ ਆਕਰਸ਼ਕ ਢੰਗ ਨਾਲ ਪੇਸ਼ ਕੀਤਾ ਗਿਆ, ਜਿਸਨੂੰ ਤਸਵੀਰਾਂ, ਲੇਖਾਂ, ਟੈਕਸਟ ਅਤੇ ਕਹਾਣੀਆਂ ਰਾਹੀਂ ਪੇਸ਼ ਕੀਤਾ ਗਿਆ। ਇਹ ਪੇਸ਼ਕਾਰੀ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਰਿਚਾ ਖਰਬੰਦਾ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਸੀ। ਇਸ ਮੌਕੇ ‘ਤੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰ. ਸ਼੍ਰੀ ਸੰਜੀਵ ਸਹਿਗਲ ਨੇ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਰਾਸ਼ਟਰੀ ਝੰਡੇ ਦੇ ਸਤਿਕਾਰ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਲਗਭਗ 45 ਐਨ. ਐਸ. ਐਸ. ਵਲੰਟੀਅਰਾਂ ਨੇ ਪ੍ਰਦਰਸ਼ਨੀ ਤਿਆਰ ਕਰਨ ਵਿਚ ਸਰਗਰਮ ਭੂਮਿਕਾ ਨਿਭਾਈ। ਐਨ. ਐਸ. ਐਸ. ਵਲੰਟੀਅਰਾਂ ਰਾਧਿਕਾ, ਅਭਿਗਿਆਨ, ਪ੍ਰਤੀਕਸ਼ਾ, ਅਭਿਮਨਿਊ, ਰੀਆ ਅਤੇ ਵੰਸ਼ਿਕਾ ਨੇ ਪ੍ਰਦਰਸ਼ਨੀ ਵਿਚ ਪੇਸ਼ ਕੀਤੀਆਂ ਗਈਆਂ ਤਸਵੀਰਾਂ, ਲੇਖਾਂ, ਟੈਕਸਟ ਅਤੇ ਕਹਾਣੀਆਂ ਰਾਹੀਂ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਵੰਦੇ ਮਾਤਰਮ ਅਤੇ ਤਿਰੰਗੇ ਦੇ ਇਤਿਹਾਸ ਤੇ ਵਿਕਾਸ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਸਰਲ ਢੰਗ ਨਾਲ ਸਮਝਾਉਣ ਵਿਚ ਮੁੱਖ ਭੂਮਿਕਾ ਨਿਭਾਈ। ਇਸ ਦੌਰਾਨ ਪੌਲੀਟੈਕਨਿਕ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਪ੍ਰਦਰਸ਼ਨੀ ਵਿਚ ਪੇਸ਼ ਕੀਤੀ ਗਈ ਜਾਣਕਾਰੀ ਨੂੰ ਧਿਆਨ ਦੇਖਿਆ ਅਤੇ ਵੰਦੇ ਮਾਤਰਮ ਤੇ ਤਿਰੰਗੇ ਦੇ ਇਤਿਹਾਸ ਤੇ ਮਹੱਤਵ ਬਾਰੇ ਜਾਣਿਆ। ਸਾਰਿਆਂ ਨੇ ਪ੍ਰਦਰਸ਼ਨੀ ਨਾਲ ਸੈਲਫੀ ਲੈ ਕੇ ਆਪਣੀ ਭਾਗੀਦਾਰੀ ਦਾ ਪ੍ਰਗਟਾਵਾ ਵੀ ਕੀਤਾ। ਪ੍ਰਿੰ. ਸੰਜੀਵ ਸਹਿਗਲ ਨੇ ਐਨ. ਐਸ. ਐਸ. ਵਲੰਟੀਅਰਾਂ ਅਤੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਰਿਚਾ ਖਰਬੰਦਾ ਦੁਆਰਾ ਕੀਤੇ ਗਏ ਸ਼ਲਾਘਾਯੋਗ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਆਪਣੇ ਰਚਨਾਤਮਕ ਅਤੇ ਰਾਸ਼ਟਰੀ ਕਾਰਜ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।ਇਸ ਪਹਿਲ ਦਾ ਉਦੇਸ਼ ਦੇਸ਼ ਭਗਤੀ, ਰਾਸ਼ਟਰੀ ਮਾਣ ਅਤੇ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ।
Ad Position 22
No active advertisement
ਪਿਛਲੀ ਖ਼ਬਰ ‘ਇਕ ਨਾਮ ਇਕ ਪੌਦਾ’ ਮੁਹਿੰਮ ਤਹਿਤ ਕਿਸਾਨਾਂ ਨੂੰ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਅਗਲੀ ਖ਼ਬਰ ਕੋਰਸ ਪੂਰਾ ਹੋਣ ’ਤੇ ਔਰਤਾਂ ਨੂੰ ਵੰਡੇ ਗਏ ਸਰਟੀਫਿਕੇਟ
Ad Position 24