ਨਗਰ ਪਾਲਿਕਾ ਕਰਮਚਾਰੀਆਂ ਦੀ ਹੜਤਾਲ 13 ਵੇਂ ਦਿਨ ਵੀ ਰਹੀ ਜਾਰੀ ਦੋ ਘੰਟੇ ਗੇਟ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ
ਕਾਲਾਂਵਾਲੀ/ਸਿਰਸਾ, 18 ਅਗਸਤ (ਭੁਪਿੰਦਰ ਪੰਨੀਵਾਲੀਆ)- ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਕਰਮਚਾਰੀ ਯੂਨੀਅਨ ਅਤੇ ਫਾਇਰ ਸਰਵਿਸ ਕਰਮਚਾਰੀਆਂ ਵੱਲੋਂ ਨਗਰ ਪਾਲਿਕਾ ਦਫਤਰ ਵਿਖੇ ਕੀਤੀ ਜਾ ਰਹੀ ਹੜਤਾਲ 13ਵੇਂ ਦਿਨ ਵੀ ਜਾਰੀ ਰਹੀ। ਹੜਤਾਲੀ ਕਰਮਚਾਰੀਆਂ ਨੇ ਨਗਰ ਪਾਲਿਕਾ ਦਫਤਰ ਵਿਖੇ ਧਰਨਾ ਦੇ ਕੇ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਨਗਰ ਪਾਲਿਕਾ ਦਫਤਰ ਦਾ ਮੁੱਖ ਗੇਟ ਵੀ ਦੋ ਘੰਟੇ ਲਈ ਬੰਦ ਕਰ ਦਿੱਤਾ।
ਕਾਲਾਂਵਾਲੀ/ਸਿਰਸਾ, 18 ਅਗਸਤ (ਭੁਪਿੰਦਰ ਪੰਨੀਵਾਲੀਆ)- ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਕਰਮਚਾਰੀ ਯੂਨੀਅਨ ਅਤੇ ਫਾਇਰ ਸਰਵਿਸ ਕਰਮਚਾਰੀਆਂ ਵੱਲੋਂ ਨਗਰ ਪਾਲਿਕਾ ਦਫਤਰ ਵਿਖੇ ਕੀਤੀ ਜਾ ਰਹੀ ਹੜਤਾਲ 13ਵੇਂ ਦਿਨ ਵੀ ਜਾਰੀ ਰਹੀ। ਹੜਤਾਲੀ ਕਰਮਚਾਰੀਆਂ ਨੇ ਨਗਰ ਪਾਲਿਕਾ ਦਫਤਰ ਵਿਖੇ ਧਰਨਾ ਦੇ ਕੇ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਨਗਰ ਪਾਲਿਕਾ ਦਫਤਰ ਦਾ ਮੁੱਖ ਗੇਟ ਵੀ ਦੋ ਘੰਟੇ ਲਈ ਬੰਦ ਕਰ ਦਿੱਤਾ। ਹੜਤਾਲੀ ਕਰਮਚਾਰੀਆਂ ਨੇ ਨਗਰ ਪਾਲਿਕਾ ਦਫਤਰ ਦਾ ਮੁੱਖ ਗੇਟ ਵੀ ਦੋ ਘੰਟੇ ਲਈ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ’ਤੇ ਨਗਰ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਿਕੰਦਰ ਅਟਵਾਲ, ਰਘੂਵੀਰ ਸਿੰਘ, ਸੋਨੂੰ, ਰਵੀਸ਼, ਦੀਪਕ ਕੁਮਾਰ, ਕ੍ਰਿਸ਼ਨ ਕੁਮਾਰ, ਸੂਰਜ ਕੁਮਾਰ, ਜੋਤੀ ਕੁਮਾਰ, ਦੇਵੀ ਰਾਣੀ, ਸ਼ਸ਼ੀ ਕਿਰਨ, ਫਾਇਰਫਾਈਟਰ ਬਲਦੇਵ ਸਿੰਘ, ਹੈਪੀ ਸਿੰਘ, ਨ ਰਿੰਦਰਵੀਰ ਸਿੰਘ ਅਤੇ ਬਲਵੰਤ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਠੇਕਾ ਪ੍ਰਣਾਲੀ ਖਤਮ ਕਰਨਾ, ਅਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਅਤੇ 13 ਮਈ ਨੂੰ ਹੋਏ ਸਮਝੌਤੇ ਨੂੰ ਲਾਗੂ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀ 13 ਦਿਨਾਂ ਦੀ ਹੜਤਾਲ ਤੋਂ ਬਾਅਦ, ਸਰਕਾਰ ਅਤੇ ਕਰਮਚਾਰੀਆਂ ਵਿਚਕਾਰ ਆਪਸੀ ਸਮਝੌਤਾ ਹੋਇਆ ਸੀ। ਇਸ ਸਮੇਂ ਦੌਰਾਨ ਸਰਕਾਰ ਸਾਰੀਆਂ ਮੰਗਾਂ ਮੰਨਣ ਲਈ ਸਹਿਮਤ ਹੋ ਗਈ ਸੀ। ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਕਰਮਚਾਰੀਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਜਿਸ ਦੇ ਨਤੀਜੇ ਵਜੋਂ ਕਰਮਚਾਰੀਆਂ ਨੇ ਆਪਣੀ ਹੜਤਾਲ ਮੁੜ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਸੱਦੇ ’ਤੇ ਹੜਤਾਲ 21 ਅਗਸਤ ਤੱਕ ਜਾਰੀ ਰਹੇਗੀ।