09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਨਗਰ ਨਿਗਮ ਨੇ ਹੈਲਪਿੰਗ ਹੈਂਡਸ ਗਰੁੱਪ ਦੀ ਮਦਦ ਨਾਲ ਤੇਜਲੀ ਸਕੂਲ ਵਿਖੇ ਵੱਖ - ਵੱਖ ਮੁਕਾਬਲੇ ਕਰਵਾਏ

ਯਮੁਨਾਨਗਰ, 8 ਅਗਸਤ (ਗੁਰਦਿਆਲ ਸਿੰਘ ਨਿਮਰ)-ਆਜ਼ਾਦੀ ਦਿਵਸ ਅਤੇ ਸਫਾਈ ਦੇ ਅੰਮ੍ਰਿਤ ਮਹਾਂਉਤਸਵ ਨੂੰ ਮਨਾਉਣ ਦੇ ਉਦੇਸ਼ ਤਹਿਤ ਨਗਰ ਨਿਗਮ ਅਤੇ ਹੈਲਪਿੰਗ ਹੈਂਡਸ ਗਰੁੱਪ ਵਲੋਂ ਤੇਜਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੇਂਟਿੰਗ, ਸਲੋਗਨ, ਲੇਖ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ‘ਚ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨਾ ਅਤੇ ਸਫਾਈ, ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਜਾਗਰੂਕਤਾ ਵਧਾਉਣਾ ਸੀ।

Ad Position 21
No active advertisement
ਪ੍ਰੋਗਰਾਮ ਦੌਰਾਨ ਬੂਟੇ ਲਗਾਉਂਦੇ ਹੋਏ ਮਹਿਮਾਨ, ਸਕੂਲ ਦੇ ਸਟਾਫ਼ ਮੈਂਬਰ ਅਤੇ ਐਨ. ਸੀ. ਸੀ. ਕੈਡਿਟ। ਤਸਵੀਰ : ਨਿਮਰ 09-08-2026
ਯਮੁਨਾਨਗਰ, 8 ਅਗਸਤ (ਗੁਰਦਿਆਲ ਸਿੰਘ ਨਿਮਰ)-ਆਜ਼ਾਦੀ ਦਿਵਸ ਅਤੇ ਸਫਾਈ ਦੇ ਅੰਮ੍ਰਿਤ ਮਹਾਂਉਤਸਵ ਨੂੰ ਮਨਾਉਣ ਦੇ ਉਦੇਸ਼ ਤਹਿਤ ਨਗਰ ਨਿਗਮ ਅਤੇ ਹੈਲਪਿੰਗ ਹੈਂਡਸ ਗਰੁੱਪ ਵਲੋਂ ਤੇਜਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੇਂਟਿੰਗ, ਸਲੋਗਨ, ਲੇਖ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ‘ਚ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨਾ ਅਤੇ ਸਫਾਈ, ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਜਾਗਰੂਕਤਾ ਵਧਾਉਣਾ ਸੀ। ਇਸ ਮੌਕੇ ਨਗਰ ਨਿਗਮ ਦੇ ਆਈ. ਈ. ਸੀ. ਮਾਹਿਰ ਆਕਾਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ 2026 ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੁੱਖ ਤੌਰ ‘ਤੇ ਸ੍ਰੋਤ ‘ਤੇ ਰਹਿੰਦ-ਖੂੰਹਦ ਨੂੰ ਵੱਖ ਕਰਨ ਦੀ ਮਹੱਤਤਾ, ਸਿੰਗਲ-ਯੂਜ਼ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਸਫਾਈ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਮੁੱਚੇ ਵਿਦਿਆਰਥੀਆਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ ਅਤੇ ਸਫਾਈ ਬਣਾਈ ਰੱਖਣ ਦਾ ਪ੍ਰਣ ਵੀ ਦਿਵਾਇਆ। ਇਸ ਮੌਕੇ ਹੈਲਪਿੰਗ ਹੈਂਡਸ ਗਰੁੱਪ ਦੇ ਡਾ. ਨਰਿੰਦਰ ਸਿੰਘ ਸਾਈਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ‘ਚ ਸਰਗਰਮ ਭੂਮਿਕਾ ਨ ਿਭਾਉਣ ਲਈ ਉਤਸ਼ਾਹਿਤ ਕੀਤਾ, ਜਦਕਿ ਡਾ. ਵਿਭਾ ਗੁਪਤਾ ਨੇ ਨਸ਼ਾ ਮੁਕਤੀ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਸੋਸ਼ਲ ਮੀਡੀਆ ਇੰਚਾਰਜ ਮੁਕਤਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਸਕੂਲ ਪ੍ਰਿੰ. ਡਾ. ਉਮੇਸ਼ ਪ੍ਰਤਾਪ ਵਤਸ ਨੇ ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਰਾਇੰਗ ਦੇ ਮੁਕਾਬਲੇ ‘ਚ 11ਵੀਂ ਜਮਾਤ ਦੀ ਵਿਦਿਆਰਥਣ ਸਵਾਤੀ ਪਹਿਲੇ, 9ਵੀਂ ਜਮਾਤ ਦੀ ਵਿਦਿਆਰਥਣ ਪ੍ਰਿਆ ਦੂਜੇ ਅਤੇ 8ਵੀਂ ਜਮਾਤ ਦੀ ਵਿਦਿਆਰਥਣ ਸਵਾਸਤਿਕਾ ਤੀਜੇ ਸਥਾਨ ‘ਤੇ ਰਹੀ। ਪ੍ਰੋਗਰਾਮ ਦੇ ਅੰਤ ‘ਚ ਵੱਖ-ਵੱਖ ਮੁਕਾਬਲਿਆਂ ‘ਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਉਪਹਾਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ‘ਚ ਡਰਾਇੰਗ ਅਧਿਆਪਕ ਨਵਨੀਤ ਸ਼ਰਮਾ, ਡਾ. ਨਰਿੰਦਰ ਸਿੰਘ ਸਾਈਂ ਤੇ ਮੁਕਤਾ ਸਮੇਤ ਸਕੂਲ ਦੇ ਸਮੁੱਚੇ ਸਟਾਫ਼ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀ ਸੰਬੰਧੀ ਸੁਣਵਾਈ ਲਈ ਨੋਟਿਸ ਮਿਲਣ ’ ਤੇ ਵੋਟਰਾਂ ਨੂੰ ਨਿਰਧਾਰਤ ਮਿਤੀ ’ ਤੇ ਪਹੁੰਚਣਾ ਚਾਹੀਦਾ ਹੈ - ਜ਼ਿਲ੍ਹਾ ਚ... ਅਗਲੀ ਖ਼ਬਰ ਜ਼ਿਲ੍ਹਾ ਨਿਵਾਸੀਆਂ ਨੂੰ ਹਰ ਘਰ ਤਿਰੰਗਾ ਅਭਿਆਨ ’ ਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ - ਡੀ . ਸੀ .
Ad Position 24