ਚੰਡੀਗੜ੍ਹ, 16 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਪੰਜਾਬ ਪੁਲਿਸ ਅਕੈਡਮੀ, ਫ਼ਿਲੌਰ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਰਿਵਿਊ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਚਰਚਾ ਕੀਤੀ..
ਨਸ਼ਿਆਂ ਖਿਲਾਫ਼ ਇਹ ਲੜਾਈ ਇਕੱਲੀ ਪੁਲਿਸ ਦੀ ਨਹੀਂ, ਸਗੋਂ ਇਹ ਸਾਡੀ ਸਾਰਿਆਂ ਦੀ ਇਕ 'ਲੋਕ ਲਹਿਰ' ਬਣਨੀ ਚਾਹੀਦੀ ਹੈ.. ਅਸੀਂ ਪੁਲਿਸ ਨੂੰ ਬਿਨ੍ਹਾਂ ਕਿਸੇ ਸਿਫ਼ਾਰਿਸ਼ ਦੇ ਕੰਮ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੈ.. ਪੁਲਿਸ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਡੀ.ਐਸ.ਪੀ. (DSPs) ਵਾਸਤੇ 117 ਨਵੀਆਂ ਗੱਡੀਆਂ ਮਨਜ਼ੂਰ ਕੀਤੀਆਂ ਨੇ.. ਗੁਰੂਆਂ-ਪੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਅਸੀਂ ਕਦੇ ਨਸ਼ਿਆਂ ਦਾ ਕਲੰਕ ਨਹੀਂ ਲੱਗਣ ਦੇਣਾ.. ਆਓ ਰਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਇਨਸਾਫ਼ ਵਾਲਾ 'ਰੰਗਲਾ ਪੰਜਾਬ' ਮੁੜ ਸਿਰਜੀਏ।