04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਖੂਨਦਾਨ ਕੈਂਪ ਵਿੱਚ 60 ਯੂਨਿਟ ਖੂਨ ਕੀਤਾ ਇਕੱਤਰ

Ad Position 21
No active advertisement
ਅਜੀਤ ਡੈਸਕ 03-03-2026
ਸਿਰਸਾ, 2 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਸਥਿਤ ਫਰੈਂਡਜ਼ ਪਬਲਿਕ ਸਕੂਲ ਦੇ ਸੰਸਥਾਪਕ ਮਰਹੂਮ ਰਾਜੇਂਦਰ ਗਰੋਵਰ ਸੈਨ ਦੇ ਜਨਮ ਦਿਨ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਿਸ ਵਿੱਚ 60 ਯੂਨਿਟ ਖੂਨ ਇਕੱਤਰ ਹੋਇਆ | ਕੈਂਪ 'ਚ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਸਕੂਲ ਸਟਾਫ ਨੇ ਵੀ ਖੂਨਦਾਨ ਕੀਤਾ | ਇਹ ਖੂਨਦਾਨ ਕੈਂਪ ਵਰਦਾਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਾਇਆ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਨਿਕਲੇਸ਼ ਸੈਨ ਨੇ ਸਾਰੇ ਖੂਨ ਦਾਨੀਆਂ ਦਾ ਧੰਨਵਾਦ ਕੀਤਾ | ਅੰਤ ਵਿੱਚ ਸਕੂਲ ਪ੍ਰਬੰਧਨ ਨੇ ਸਾਰੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਪ੍ਰਬੰਧਨ ਨੇ ਵਰਦਾਨ ਚੈਰੀਟੇਬਲ ਟਰੱਸਟ ਨੂੰ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ | ਇਸ ਮੌਕੇ ਸਕੂਲ ਸਟਾਫ ਮੈਂਬਰ ਮਨਦੀਪ ਕੁਮਾਰ, ਸ਼ੇਰ ਸਿੰਘ, ਵਿਨੀਤ ਕੁਮਾਰ ਸਿੰਘ, ਸੁਰੇਂਦਰ ਪਾਲ, ਜਸਬੀਰ ਕੁਮਾਰ ਸਮੇਤ ਪਿੰਡ ਦੇ ਪਤਵੰਤੇ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਚੋਣਾਂ ਵਾਸਤੇ ਸਾਡੀ ਪਾਰਟੀ ਪੂਰੀ ਤਰ੍ਹਾਂ ਤਿਆਰ - ਕਾਲਕਾ, ਕਾਹਲੋਂ ਅਗਲੀ ਖ਼ਬਰ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂਅ ਸੌਂਪਿਆ...
Ad Position 24