18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਹਰਿੰਦਰ ਸਿੰਘ ਢੀਂਡਸਾ ਵਲੋਂ ਉੱਤਰੀ ਹਲਕੇ ਦੇ ਅਹੁਦੇਦਾਰਾਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 20-02-2026
ਜਲੰਧਰ, 19 ਫਰਵਰੀ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀ ਵੱਲ ਲਿਜਾਣ ਲਈ ਵਰਕਰਾਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਜਲੰਧਰ ਵਿਖੇ ਸੀਨੀਅਰ ਅਕਾਲੀ ਆਗੂ ਤੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿਚ ਪਰਮਜੀਤ ਸਿੰਘ ਰੇਰੂ, ਰਣਜੀਤ ਸਿੰਘ ਰਾਣਾ, ਅਵਤਾਰ ਸਿੰਘ ਘੁੰਮਣ ਤੇ ਹੋਰ ਸੀਨੀਅਰ ਅਕਾਲੀ ਆਗੂ ਹਾਜ਼ਰ ਸਨ | ਇਸ ਮੌਕੇ ਉੱਤਰੀ ਹਲਕੇ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਕਿਹਾ ਕਿ ਮਿਸ਼ਨ 2027 ਨੂੰ ਮੁੱਖ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਤੇ ਮਜ਼ਬੂਤੀ ਲਈ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾਵੇਗਾ | ਆਉਣ ਵਾਲੇ ਦਿਨਾਂ ਵਿੱਚ ਬੀ.ਸੀ. ਵਿੰਗ, ਮੁਸਲਿਮ ਵਿੰਗ ਕ੍ਰਿਸਚਨ ਵਿੰਗ ਤੇ ਯੂਥ ਅਕਾਲੀ ਦਲ ਦੇ ਨਾਲ ਨਾਲ ਵਾਰਡ ਪ੍ਰਧਾਨ ਬੂਥ ਪ੍ਰਧਾਨ ਤੇ ਬੂਥ ਕਮੇਟੀਆਂ ਬਣਾ ਕੇ ਪਾਰਟੀ ਨੂੰ ਮਜ਼ਬੂਤੀ ਦਿੱਤੀ ਜਾਵੇਗੀ | ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਵਲੋਂ ਸਰਕਲ ਨਾਗਰਾ ਦਾ ਪ੍ਰਧਾਨ ਕਰਤਾਰ ਸਿੰਘ ਗਿੱਲ, ਮਕਸੂਦਾਂ ਸਰਕਲ ਦਾ ਪ੍ਰਧਾਨ ਜਥੇਦਾਰ ਮੇਜਰ ਸਿੰਘ ਕਾਹਲੋਂ, ਰੇਰੂ ਸਰਕਲ ਦਾ ਪ੍ਰਧਾਨ ਜਥੇਦਾਰ ਹਕੀਕਤ ਸਿੰਘ ਸੈਣੀ, ਇੰਡਸਟਰੀ ਏਰੀਆ ਦਾ ਪ੍ਰਧਾਨ ਜਗਦੀਪ ਸਿੰਘ ਵਿਰਦੀ, ਸੋਢਲ ਏਰੀਏ ਦਾ ਪ੍ਰਧਾਨ ਸਤਿੰਦਰ ਸਿੰਘ ਪੀਤਾ, ਕਿਸ਼ਨਪੁਰਾ ਸਰਕਲ ਦਾ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਖਾਲਸਾ, ਪ੍ਰਤਾਪ ਬਾਗ ਸਰਕਲ ਦਾ ਪ੍ਰਧਾਨ ਪਰਮਿੰਦਰ ਸਿੰਘ ਭਾਟੀਆ, ਸੰਤੋਖਪੁਰਾ ਸਰਕਲ ਦਾ ਪ੍ਰਧਾਨ ਮਹਿੰਦਰ ਸਿੰਘ ਜੰਬਾ, ਨੀਲਾ ਮਹਿਲ ਸਰਕਲ ਦਾ ਪ੍ਰਧਾਨ ਸਤਪਾਲ ਸਿੰਘ ਨੀਲਾਮਹਿਲ ਨੂੰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਬਣਾਏ ਗਏ ਸੀਨੀਅਰ ਮੀਤ ਪ੍ਰਧਾਨਾਂ 'ਚ ਠੇਕੇਦਾਰ ਰਘਵੀਰ ਸਿੰਘ, ਦਲਜੀਤ ਸਿੰਘ ਲੰਮਾ ਪਿੰਡ, ਸੁਰਿੰਦਰ ਸਿੰਘ ਐਸਟੀ, ਜਥੇਦਾਰ ਚਰਨ ਸਿੰਘ ਮਕਸੂਦਾਂ, ਅਮਰੀਕ ਸਿੰਘ ਬਸਰਾ, ਅਵਤਾਰ ਸਿੰਘ ਸੈਂਬੀ ਸ਼ਾਮਿਲ ਹਨ ਜਦਕਿ ਮੀਤ ਪ੍ਰਧਾਨਾਂ 'ਚ ਫੁਮਣ ਸਿੰਘ ਲੰਮਾ ਪਿੰਡ, ਤਰਲੋਕ ਸਿੰਘ, ਅਰਵਿੰਦਰ ਸਿੰਘ ਬੱਬੂ ਹੈਰੀ, ਸੁਰਿੰਦਰ ਸਿੰਘ ਨਾਮਧਾਰੀ, ਗੁਰਮੀਤ ਸਿੰਘ ਲਾਟੀ, ਸੁਰਿੰਦਰ ਸਿੰਘ ਸ਼ਿੰਦਾ, ਠੇਕੇਦਾਰ ਪਰਮਜੀਤ ਸਿੰਘ, ਰਕੇਸ਼ ਕੁਮਾਰ ਲੱਕੀ, ਬਲਜੀਤ ਸਿੰਘ ਸੈਣੀ, ਰਣਜੀਤ ਸਿੰਘ ਘੁੰਮਣ, ਅੰਗਰੇਜ਼ ਸਿੰਘ ਗੁਰਾਇਆ, ਤਰਸੇਮ ਸਿੰਘ ਘੁੰਮਣ, ਵਿਕਰਮਜੀਤ ਸਿੰਘ ਕੇਸੀ, ਜਸਵੀਰ ਸਿੰਘ ਮਾਹਲ, ਰਜਿੰਦਰ ਸਿੰਘ ਭਾਟ, ਅਮਨਦੀਪ ਸਿੰਘ, ਸਤਨਾਮ ਸਿੰਘ ਵਿਕੀ, ਆਕਾਸ਼ ਦੀਪ ਭਗਤ ਸਿੰਘ ਲਏ ਗਏ ਹਨ | ਇਸ ਮੌਕੇ ਕੁਲਵੀਰ ਸਿੰਘ ਜੀ.ਐਮ. ਕਲੇਬ, ਤੇਜਿੰਦਰ ਸਿੰਘ ਉਬੀ, ਰਾਜਕੁਮਾਰ ਜੈਸਵਾਲ, ਹਰਵਿੰਦਰ ਸਿੰਘ ਭਾਟੀਆ, ਅਵਤਾਰ ਸਿੰਘ ਬੈਂਸ, ਅਰਜਨ ਸਿੰਘ ਸੰਜੇ ਗਾਂਧੀ ਨਗਰ, ਕਰਮਵੀਰ ਸਿੰਘ ਸਾਬੀ ਤੇ ਪਰਵਿੰਦਰ ਸਿੰਘ ਬੱਬਲੂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ | ਜਥੇਬੰਦਕ ਸਕੱਤਰਾਂ 'ਚ ਰਣਵੀਰ ਸਿੰਘ ਬੱਲ, ਨਿਸ਼ਾਨ ਸਿੰਘ, ਲਾਲ ਚੰਦ, ਸਰਿੰਦਰ ਸਿੰਘ ਰਾਜ, ਸੁਖਬੀਰ ਸਿੰਘ ਮਾਣਕ, ਜੀ.ਐਸ. ਕਾਲਾ, ਪਿ੍ਤਪਾਲ ਸਿੰਘ ਕਾਕਾ, ਵਰਿੰਦਰ ਕੁਮਾਰ ਬੇਦੀ, ਮੇਜਰ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ ਗੋਲਡੀ ਸ਼ਾਮਿਲ ਹਨ | ਇਸੇ ਤਰ੍ਹਾਂ ਸੰਯੁਕਤ ਸਕੱਤਰਾਂ 'ਚ ਹਰਭਜਨ ਸਿੰਘ ਸੁੱਚੀ ਪਿੰਡ, ਜਸਪਾਲ ਸਿੰਘ ਵਿਨੇ ਨਗਰ, ਕੁਲਦੀਪ ਸਿੰਘ ਸੋਨੂੰ, ਗੁਰਸ਼ਰਨ ਸਿੰਘ ਮੱਕੜ, ਅਵਤਾਰ ਸਿੰਘ ਸਨੀ, ਬਲਵੀਰ ਸਿੰਘ ਬਸਰਾ, ਮਹਿੰਦਰ ਸਿੰਘ ਲੰਮਾ ਪਿੰਡ, ਅਰਵਿੰਦਰ ਸਿੰਘ ਬੇਦੀ, ਕੁਲਵਿੰਦਰ ਸਿੰਘ ਲਿਆ ਗਿਆ ਹੈ | ਬਣਾਏ ਗਏ ਸਕੱਤਰਾਂ 'ਚ ਬਹਾਦਰ ਸਿੰਘ ਗਾਂਧੀ ਨਗਰ, ਸੁਰਿੰਦਰ ਪਾਲ ਸਿੰਘ ਭੱਪਾ, ਕਰਨੈਲ ਸਿੰਘ ਸੁੱਚੀ ਪਿੰਡ, ਤਜਿੰਦਰ ਸਿੰਘ ਰਿੰਕਾ, ਜਸਵੀਰ ਸਿੰਘ ਬੱਬੂ ਸ਼ਾਮਿਲ ਹਨ | ਮੁੱਖ ਬੁਲਾਰਾ ਗੁਰਚਰਨ ਸਿੰਘ ਤੇ ਪ੍ਰੈਸ ਸਕੱਤਰ ਨਰਿੰਦਰ ਕੁਮਾਰ ਨਿਕੂ ਨੂੰ ਬਣਾਇਆ ਗਿਆ ਹੈ | ਇਸ ਦੇ ਨਾਲ ਵਰਕਿੰਗ ਕਮੇਟੀ ਵਿੱਚ ਅਰਵਿੰਦਰ ਸਿੰਘ ਕਾਲਰਾ, ਬਲਵਿੰਦਰ ਸਿੰਘ ਲਾਲੀ, ਕਮਲਜੀਤ ਸਿੰਘ, ਬਹਾਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਬਿੰਦਾ, ਜਸਵਿੰਦਰ ਸਿੰਘ ਤੇ ਤਰਸੇਮ ਸਿੰਘ ਨੂੰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਸਾਥੀਆਂ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕਰਨ ਦੀ ਮੰਗ ਅਗਲੀ ਖ਼ਬਰ ਨਾਜਾਇਜ਼ ਹਥਿਆਰਾਂ ਸਮੇਤ ਨੌਜਵਾਨ ਗਿ੍ਫਤਾਰ
Ad Position 24