18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਹੀਨਾਵਾਰ ਮੀਟਿੰਗ ਸਫਲਤਾਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 20-02-2026
ਟੋਹਾਣਾ/ਜਾਖ਼ਲ, 19 ਫ਼ਰਵਰੀ (ਮਨਜੀਤ ਸਿੰਘ) - ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਹੀਨੇਵਾਰ ਮੀਟਿੰਗ ਭਾਟੀਆ ਧਰਮਸ਼ਾਲਾ (ਨਹਿਰ ਨਜ਼ਦੀਕ) ਟੋਹਾਣਾ ਵਿਖੇ ਪੂਰੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਭਰਪੂਰ ਹੋਈ | ਕਈ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਅਨੁਭਵੀ ਸਵਾਸਥ ਮਿੱਤਰਾਂ ਨਾਲ ਭਰੇ ਪੰਡਾਲ ਦੀ ਇਸ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਟਰੱਸਟ ਦੇ ਪ੍ਰਦੇਸ਼ ਪ੍ਰੈੱਸ ਪ੍ਰਵਕਤਾ ਰਘੁਬੀਰ ਜਾਂਗੜਾ ਵਲੋਂ ਮੰਚ 'ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ, ਮੁੱਖ ਸਲਾਹਕਾਰ ਜਗਮੋਹਨ ਅਰੋੜਾ ਪ੍ਰਦੇਸ਼, ਉਪ ਪ੍ਰਧਾਨ ਬਲਵਾਨ ਸੈਣੀ, ਟੋਹਾਣਾ ਬਲਾਕ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਟੋਹਾਣਾ ਬਲਾਕ ਸਕੱਤਰ ਰਮਨਦੀਪ ਸਿੰਘ ਢੇਰ, ਰਤੀਆ ਬਲਾਕ ਪ੍ਰਧਾਨ ਭਰਤ ਸਿੰਘ ਮੰਘੇੜਾ, ਸੁਖਵਿੰਦਰ ਸਿੰਘ ਤਲਵਾੜੀ ਨੂੰ ਸੱਦਾ ਦਿੱਤਾ | ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਸੂਬਾ ਪ੍ਰਧਾਨ ਡਾ: ਅਜਾਇਬ ਸਿੰਘ ਫਤਿਹਪੁਰੀ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ: ਗੁਰਦੀਪ ਸਿੰਘ ਢਿੱਲੋਂ ਰੱਤਾਥੇਹ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੀਟਿੰਗ ਵਿਚ ਗੁਰੂ ਜੰਭੇਸ਼ਵਰ ਮਲਟੀ ਸਪੈਸ਼ਲਿਟੀ ਹਸਪਤਾਲ ਆਦਮਪੁਰ ਮੰਡੀ ਰੋਡ ਅਗਰੋਹਾ ਤੋਂ ਡਾ: ਰਿਸ਼ਕਤਿਜ ਬਿਸ਼ਨੋਈ (ਐੱਮ.ਐੱਸ.) ਗੁਰਦੇ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਵਲੋਂ ਪਹੁੰਚੇ ਅਨੁਭਵੀ ਸਵਾਸਥ ਮਿੱਤਰਾਂ ਨੂੰ ਸਿਹਤ ਅਤੇ ਗੁਰਦੇ ਦੀਆਂ ਬਿਮਾਰੀਆਂ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ | ਇਸ ਮੀਟਿੰਗ ਵਿਚ ਅਨੁਭਵੀ ਸਵਾਸਥ ਚੈਰੀਟੇਬਲ ਟਰੱਸਟ ਹਰਿਆਣਾ ਦੇ ਸਾਥੀਆਂ ਨੂੰ ਫ਼ੀਲਡ ਵਿਚ ਆ ਰਹੀਆਂ ਸਮੱਸਿਆਵਾਂ ਉੱਪਰ ਵਿਚਾਰ ਵਟਾਂਦਰਾ ਕਰਨ ਬਾਅਦ ਨਵੀਂ ਰਣਨੀਤੀ ਤਿਆਰ ਕੀਤੀ ਗਈ | ਉਕਤ ਆਗੂਆਂ ਨੇ ਟਰੱਸਟ ਦੇ ਸਾਰੇ ਮੈਂਬਰਾਂ ਦਾ ਵੱਡੀ ਗਿਣਤੀ ਵਿਚ ਪਹੁੰਚਣ ਲਈ ਧੰਨਵਾਦ ਕੀਤਾ | ਗੁਰੂ ਜੰਭੇਸ਼ਵਰ ਮਲਟੀ ਸਪੈਸ਼ਲਿਟੀ ਹਸਪਤਾਲ ਆਦਮਪੁਰ ਮੰਡੀ ਰੋਡ ਅਗਰੋਹਾ ਦੇ ਡਾਕਟਰਾਂ ਦੀ ਟੀਮ ਨੂੰ ਟਰੱਸਟ ਦੇ ਮੈਂਬਰਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਰੱਸਟ ਦੇ ਸਰਪ੍ਰਸਤ ਦਿਲਬਾਗ ਸਿੰਘ ਦੀਵਾਨਾ, ਸੂਬਾ ਉਪ ਪ੍ਰਧਾਨ ਬਲਵਾਨ ਸੈਣੀ, ਸੂਬਾ ਸਲਾਹਕਾਰ ਜਗਮੋਹਨ ਅਰੋੜਾ, ਪ੍ਰੈਸ ਪ੍ਰਵਕਤਾ ਰਘਬੀਰ ਜਾਂਗੜਾ, ਮਨਜੀਤ ਸਿੰਘ ਟੋਹਾਣਾ, ਜ਼ਿਲ੍ਹਾ ਫਤਿਹਾਬਾਦ ਕਮੇਟੀ ਦੇ ਉਪ ਪ੍ਰਧਾਨ ਮਹਾਂਵੀਰ ਧਾਰਸੂਲ, ਉਕਲਾਨਾ ਬਲਾਕ ਪ੍ਰਧਾਨ ਜੋਰਾ ਸਿੰਘ ਸਮੈਣ, ਭੂਨਾ ਬਲਾਕ ਪ੍ਰਧਾਨ ਰਾਮ ਸਿੰਘ ਬੁਵਾਨ, ਬਲਾਕ ਜਾਖ਼ਲ ਪ੍ਰਧਾਨ ਵਿਨੋਦ ਕੁਮਾਰ ਮਿਓਾਦ, ਰਤੀਆ ਬਲਾਕ ਪ੍ਰਧਾਨ ਭਰਤ ਸਿੰਘ ਮੰਘੇੜਾ, ਬਲਾਕ ਜਨਰਲ ਸਕੱਤਰ ਰਮਨਦੀਪ ਸਿੰਘ ਢੇਰ, ਸੰਜੀਵ ਭਾਟੀਆ ਲਲੋਦਾ, ਸੁਖਵਿੰਦਰ ਤਲਵਾੜੀ, ਸੰਜੀਵ ਭਾਟੀਆ ਲਲੋਦਾ, ਸੁਰਿੰਦਰ ਅੱਕਾਂਵਾਲੀ, ਜਗਤ ਰਾਮ ਨੜੈਲ, ਜਗਸੀਰ ਅਮਾਨੀ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਅਤੇ ਟਰੱਸਟ ਦੇ ਅਹੁਦੇਦਾਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਹਥਿਆਰਾਂ ਸਮੇਤ ਨੌਜਵਾਨ ਗਿ੍ਫਤਾਰ ਅਗਲੀ ਖ਼ਬਰ ਸਿਖਲਾਈ ਤੇ ਰੁਜ਼ਗਾਰ ਸੈੱਲ ਨੇ ਦੋ ਰੋਜ਼ਾ ਵਰਕਸ਼ਾਪ ਕਰਵਾਈ
Ad Position 24