13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੁਲਿਸ ਨੇ ਮੰਗੋਲਪੁਰੀ ਮਾਮਲਾ ਨੂੰ ਸੁਲਝਾਇਆ, ਦੋ ਦੋਸ਼ੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 23-01-2026
ਨਵੀਂ ਦਿੱਲੀ, 22 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਦੀ ਅਪਰਾਧ ਸਾਖ਼ਾ ਨੇ ਮੰਗੋਲਪੁਰੀ ਇਲਾਕੇ ਵਿਚ ਹੋਈ ਸਨਸਨੀਖੇਜ਼ ਹੱਤਿਆ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ | ਪੁਲਿਸ ਨੇ ਇਸ ਮਾਮਲੇ ਵਿਚ 19 ਸਾਲ ਦੇ ਨੌਜਵਾਨ ਅਤੇ ਇਕ ਨਾਬਾਲਗ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੋਸ਼ੀਆਂ ਕੋਲੋਂ ਖ਼ੂਨ ਦੇ ਨਾਲ ਲਥਪਥ ਚਾਕੂ ਅਤੇ ਅਪਰਾਧ ਸਮੇਂ ਪਹਿਨੇ ਹੋਏ ਕੱਪੜੇ ਵੀ ਬਰਾਮਦ ਕੀਤੇ ਹਨ | 21 ਜਨਵਰੀ ਨੂੰ ਮੰਗੋਲਪੁਰੀ ਦੇ ਪਾਰਕ ਵਿਚ 22 ਸਾਲ ਦੇ ਆਕਾਸ਼ ਉਰਫ਼ ਅੱਕੂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ | ਇਸ ਤੋਂ ਬਾਅਦ ਪੁਲਿਸ ਨੇ ਮੋਹਿਤ ਉਰਫ਼ ਨੋਡੀ ਅਤੇ ਇਕ ਨਾਬਾਲਗ ਨੂੰ ਗਿ੍ਫ਼ਤਾਰ ਕੀਤਾ ਹੈ | ਮੋਹਿਤ ਦਿੱਲੀ ਯੂਨੀਵਰਸਿਟੀ ਵਿਚ ਦੂਜੇ ਸਾਲ ਦਾ ਵਿਦਿਆਰਥੀ ਹੈ | ਪੂਰੀ ਵਾਰਦਾਤ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ, ਜੋ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋਈ | ਸੀ.ਸੀ.ਟੀ.ਵੀ. ਵਿਚ ਇਹ ਨਜ਼ਰ ਆ ਰਿਹਾ ਹੈ ਇਕ ਗਲੀ ਵਿਚ ਘਰ ਦੇ ਬਾਹਰ ਆਕਾਸ਼ 'ਤੇ ਤਿੰਨ-ਚਾਰ ਅਪਰਾਧੀ ਅਚਾਨਕ ਹਮਲਾ ਕਰਦੇ ਹਨ | ਆਕਾਸ਼ ਜਦ ਤੱਕ ਕੁਝ ਸਮਝਦਾ ਤਦ ਤੱਕ ਉਸ 'ਤੇ ਅੰਨ੍ਹੇਵਾਹ ਚਾਕੂ ਨਾਲ ਵਾਰ ਕੀਤਾ ਗਿਆ | ਫਿਰ ਅਪਰਾਧੀ ਪੈਦਲ ਹੀ ਗਲੀ ਵਿਚੋਂ ਬਾਹਰ ਨਿਕਲ ਗਏ |
ਡੀ.ਸੀ.ਪੀ. ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਪੁਲਿਸ ਪੁੱਛਗਿੱਛ ਵਿਚ ਹੱਤਿਆ ਦੇ ਪਿੱਛੇ ਵੱਡੀ ਵਜ੍ਹਾ ਸਾਹਮਣੇ ਆਈ ਹੈ ਜਿਸ ਵਿਚ ਮਿ੍ਤਕ ਆਕਾਸ਼ ਨੇ ਪਿਛਲੇ ਸਾਲ ਸਤੰਬਰ ਵਿਚ ਸਲਮਾਨ ਨਾਂਅ ਦੇ ਇਕ ਵਿਅਕਤੀ ਦੇ ਘਰ ਵਿਚ ਅੱਗ ਲਗਾ ਦਿੱਤੀ ਸੀ | ਸਲਮਾਨ ਇਨ੍ਹਾਂ ਦੋਸ਼ੀਆਂ ਦਾ ਦੋਸਤ ਸੀ | ਆਕਾਸ਼ ਇਲਾਕੇ ਦੇ ਅਪਰਾਧੀਆਂ ਅਤੇ ਲੜਕਿਆਂ ਵਿਚ ਆਪਣੀ ਧੌਂਸ ਜਮਾਉਂਦਾ ਸੀ ਅਤੇ ਉਨ੍ਹਾਂ ਨਾਲ ਬਦਤਮੀਜ਼ੀ ਕਰਦਾ ਸੀ | ਜਿਸ ਤੋਂ ਬਾਅਦ 20 ਜਨਵਰੀ ਦੀ ਰਾਤ ਸਾਰੇ ਦੋਸ਼ੀਆਂ ਨੇ ਮਿਲ ਕੇ ਸ਼ਰਾਬ ਪੀਤੀ ਅਤੇ ਆਕਾਸ਼ ਨੂੰ ਮਾਰਨ ਦੀ ਯੋਜਨਾ ਬਣਾਈ | ਅਗਲੇ ਦਿਨ ਮੌਕਾ ਮਿਲਦੇ ਹੀ ਉਸਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ | ਡੀ.ਸੀ.ਪੀ. ਕ੍ਰਾਈਮ ਪੰਕਜ ਕੁਮਾਰ ਦੇ ਨਿਰਦੇਸ਼ਨ ਅਤੇ ਏ.ਸੀ.ਪੀ. ਅਸ਼ੋਕ ਸ਼ਰਮਾ ਦੀ ਨਿਗਰਾਨੀ ਹੇਠ ਇੰਸਪੈਕਟਰ ਪੁਖਰਾਜ ਸਿੰਘ ਦੀ ਟੀਮ ਨੇ ਤਕਨੀਕੀ ਜਾਂਚ ਅਤੇ ਮੁਖਬਰਾਂ ਦੀ ਮਦਦ ਨਾਲ ਛਾਪੇਮਾਰੀ ਕੀਤੀ ਅਤੇ ਪੁਲਿਸ ਨੇ ਦੋਸ਼ੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੋਂ ਗਿ੍ਫ਼ਤਾਰ ਕਰ ਲਿਆ | ਇਸ ਮਾਮਲੇ ਵਿਚ ਫ਼ਿਲਹਾਲ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਇਗਨੂ ਵਿਖੇ ਮੈਗਾ ਨੌਕਰੀ ਮੇਲਾ 27 ਨੂੰ ਅਗਲੀ ਖ਼ਬਰ ਪ੍ਰਕਿਰਤੀ ਦੀ ਸੁੰਦਰਤਾ ਨੂੰ ਦਰਸਾਉਂਦੀ ਹੈ ਕਲਾ - ਪਰਮਜੀਤ ਸਿੰਘ ਪੰਮਾ
Ad Position 24