28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਸਤਨਾਮ ਸਿੰਘ ਮਾਣਕ ਦੀ ਪੁਸਤਕ ‘ ਅਹਿਸਾਸ ’ ਹੋਈ ਲੋਕ ਅਰਪਣ

ਲਾਹੌਰ, 28 ਨਵੰਬਰ (ਐਸ. ਅਸ਼ੋਕ ਭੌਰਾ)-ਲਾਹੌਰ ਦੇ ਗੱਦਾਫੀ ਸਟੇਡੀਅਮ ਵਿਖੇ ਸਥਿਤ ਪਿਲਾਕ ਆਡੀਟੋਰੀਅਮ ’ਚ ਚੱਲ ਰਹੀ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਕਾਵਿ-ਪੁਸਤਕ ‘ਅਹਿਸਾਸ’ ਲੋਕ ਅਰਪਣ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 29-11-2026
ਲਾਹੌਰ, 28 ਨਵੰਬਰ (ਐਸ. ਅਸ਼ੋਕ ਭੌਰਾ)-ਲਾਹੌਰ ਦੇ ਗੱਦਾਫੀ ਸਟੇਡੀਅਮ ਵਿਖੇ ਸਥਿਤ ਪਿਲਾਕ ਆਡੀਟੋਰੀਅਮ ’ਚ ਚੱਲ ਰਹੀ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਕਾਵਿ-ਪੁਸਤਕ ‘ਅਹਿਸਾਸ’ ਲੋਕ ਅਰਪਣ ਕੀਤੀ ਗਈ । ਇਸ ਮੌਕੇ ’ਤੇ ਬੋਲਦਿਆਂ ਪੰਜਾਬੀ ਦੇ ਯੁੱਗ ਸ਼ਾਇਰ ਬਾਬਾ ਨਜ਼ਮੀ ਨੇ ਕਿਹਾ ਕਿ ਇਸ ਗੱਲ ਦਾ ਤਾਂ ਅਹਿਸਾਸ ਸੀ ਕਿ ਸਤਨਾਮ ਸਿੰਘ ਮਾਣਕ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ‘ਅਹਿਸਾਸ’ ਪੜ੍ਹ ਕੇ ਇਹ ਵੀ ਮਾਣ ਹੋਇਆ ਕਿ ਮਾਣਕ ਪੰਜਾਬੀ ਕਾਵਿ ਜਗਤ ਵਿਚ ਵੀ ਸਮਰੱਥ ਸ਼ਾਇਰ ਵਜੋਂ ਸਥਾਪਿਤ ਹੋ ਗਏ ਹਨ । ‘ਅਹਿਸਾਸ’ ’ਚ ਮਾਣਕ ਨੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੇ ਸੱਚਾਈ ਨੂੰ ਬਾਖੂਬੀ ਪੇਸ਼ ਕੀਤਾ ਹੈ। ਪ੍ਰਚਾਰ ਪੰਜਾਬੀ ਤੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਅਹਿਮਦ ਰਜਾ ਪੰਜਾਬੀ ਨੇ ਇਸ ਪੁਸਤਕ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਅਗਲੇ ਵਰ੍ਹੇ ਇਸੇ ਕਾਨਫਰੰਸ ਦੌਰਾਨ ਇਸ ਨੂੰ ਸ਼ਾਹਮੁਖੀ ’ਚ ਜਾਰੀ ਕਰਨ ਦੀ ਖੁਸ਼ੀ ਲਵਾਂਗੇ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਮਾਣਕ ਪਿਛਲੇ ਕਰੀਬ 2 ਦਹਾਕਿਆਂ ਤੋਂ ਵਾਹਘਾ- ਅਟਾਰੀ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਇਸ ਖਿੱਤੇ ’ਚ ਸ਼ਾਂਤੀ ਦਾ ਪੈਗਾਮ ਦੇ ਕੇ ਦੋਵਾਂ ਮੁਲਕਾਂ ਵਿਚਕਾਰ ਅਮਨ ਸ਼ਾਂਤੀ ਤੇ ਦੋਸਤੀ ਵਧਾਉਣ ਦੇ ਯਤਨ ਕਰ ਰਹੇ ਹਨ। ਡਾ. ਨਬੀਲਾ ਰਹਿਮਾਨ ਨੇ ਕਿਹਾ ਕਿ ਮਾਣਕ ਦੀ ਇਹ ਕਾਵਿ ਪੁਸਤਕ ਸਾਂਝੇ ਪੰਜਾਬ ਦਾ ਵਧੀਆ ਕਾਵਿ ਰੂਪ ਹੈ। ਲਹਿੰਦੇ ਪੰਜਾਬ ਦੇ ਨਾਮੀ ਸ਼ਾਇਰ ਅਫਜਲ ਸ਼ਾਇਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਕਿ ਮਾਣਕ ਨੇ ਪੱਤਰਕਾਰੀ ਦੇ ਨਾਲ ਨਾਲ ਸ਼ਾਇਰੀ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ’ਤੇ ਅਮਰੀਕਾ ਤੋਂ ਪੁੱਜੇ ਰਾਜਿੰਦਰ ਸਿੰਘ ਟਾਂਡਾ, ਗੁਰਪ੍ਰੀਤ ਸਿੰਘ ਧੁੱਗਾ ਤੇ ਹੋਰ ਉੱਘੀਆਂ ਸ਼ਖਸੀਅਤਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਖ਼ਰੀਦੋ-ਫ਼ਰੋਖ਼ਤ ’ਚ ਧੋਖਾਧੜੀ ਦੇ ਦੋਸ਼ਾਂ ਤਹਿਤ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਰਤੀ ਮਹਿਲਾ ਹਾਕੀ ਟੀਮ ਤੀਜੀ ਵਾਰ ਬਣੀ ਚੈਂਪੀਅਨ
Ad Position 24