28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਬਰਤਾਨੀਆ ’ ਚ ਪੱਕੀ ਰਿਹਾਇਸ਼ ਲਈ ‘ ਪੰਜ ਸਾਲਾ ’ ਨਿਯਮ ਬਰਕਰਾਰ ਰੱਖਣ ਦੀ ਮੰਗ

ਗਲਾਸਗੋ, 28 ਨਵੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨਵੀ ਸਰਕਾਰ ਵਲੋਂ ਪਰਵਾਸੀਆਂ ਨੂੰ ਪੱਕੀ ਰਿਹਾਇਸ਼ (ਆਈ. ਐੱਲ.

Ad Position 21
No active advertisement
ਅਜੀਤ ਡੈਸਕ 29-11-2026
ਗਲਾਸਗੋ, 28 ਨਵੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨਵੀ ਸਰਕਾਰ ਵਲੋਂ ਪਰਵਾਸੀਆਂ ਨੂੰ ਪੱਕੀ ਰਿਹਾਇਸ਼ (ਆਈ.ਐੱਲ.ਆਰ.) ਦੇਣ ਲਈ ਨਿਰਧਾਰਤ ਸਮਾਂ ਪੰਜ ਸਾਲ ਤੋਂ ਵਧਾ ਕੇ ਦਸ ਸਾਲ ਕਰਨ ਦੀਆਂ ਤਜਵੀਜ਼ਾਂ ਵਿਰੁੱਧ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿਖੇ ਸਕਾਟਿਸ਼ ਸੰਸਦ ਸਾਹਮਣੇ ਭਾਰਤੀ ਪਰਵਾਸੀ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਪਹਿਲਾਂ ਤੋਂ ਬਰਤਾਨੀਆ ਵਿਚ ਰਹਿ ਰਹੇ ਪਰਵਾਸੀਆਂ ਲਈ ਪੰਜ ਸਾਲਾਂ ਵਾਲਾ ਨਿਯਮ ਬਰਕਰਾਰ ਰੱਖਣ ਦੀ ਮੰਗ ਕੀਤੀ। ਇਸ ਰੋਸ ਪ੍ਰਦਰਸ਼ਨ ਵਿਚ ਸਕਾਟਲੈਂਡ ਦੀ ਭਾਈਚਾਰਕ ਦੇਖਭਾਲ ਮੰਤਰੀ ਐਲਿਸਨ ਥਿਊਲਿਸ, ਸਕਾਟਿਸ਼ ਸੰਸਦ ਮੈਂਬਰ ਮਾਰਟਿਨ ਡੇਅ, ਪੌਲੀਨ ਸਟੈਫਰਡ, ਕਿਊ ਮਣੀਵੰਨਨ ਤੇ ਮੈਗੀ ਚੈਪਮੈਨ ਤੋਂ ਇਲਾਵਾ ਮੁਲਾਜ਼ਮ ਜਥੇਬੰਦੀ ‘ਯੂਨੀਸਨ’ ਦੇ ਸੱਤ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੁਹਿੰਮ ਨੂੰ ਯੂਨੀਸਨ ਤੇ ਪਰਵਾਸੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾ ‘ਮਾਈਗ੍ਰੈਂਟ ਵਾਇਸ’ ਵੱਲੋਂ ਵੀ ਹਮਾਇਤ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਹੁਤ ਸਾਰੇ ਪਰਵਾਸੀ ਆਪਣੇ ਵਤਨ ’ਚ ਨੌਕਰੀਆਂ ਛੱਡ ਕੇ, ਜਾਇਦਾਦਾਂ ਵੇਚ ਕੇ ਤੇ ਵੱਡੀਆਂ ਰਕਮਾਂ ਖ਼ਰਚ ਕਰਕੇ ਪੰਜ ਸਾਲਾਂ ਬਾਅਦ ਪੱਕੀ ਰਿਹਾਇਸ਼ ਮਿਲਣ ਦੀ ਉਮੀਦ ਨਾਲ ਬਰਤਾਨੀਆ ਆਏ ਸਨ। ਹੁਣ ਉਡੀਕ ਦਾ ਸਮਾਂ ਦੁੱਗਣਾ ਕਰਨ ਨਾਲ ਉਨ੍ਹਾਂ ਨੂੰ ਵੀਜ਼ਾ ਫ਼ੀਸਾਂ ਤੇ ਸਿਹਤ ਸੇਵਾਵਾਂ ਲਈ ਹਜ਼ਾਰਾਂ ਪੌਂਡ ਵਾਧੂ ਖ਼ਰਚਣੇ ਪੈ ਸਕਦੇ ਹਨ। ਉਨ੍ਹਾਂ ਸਿਹਤ ਤੇ ਸਮਾਜਿਕ ਦੇਖਭਾਲ ਖੇਤਰ ਵਿਚ ਕੰਮ ਕਰ ਰਹੇ ਸਪਾਂਸਰਸ਼ਿਪ ਤੇ ਡਿਪੈਂਡੈਂਟ ਵੀਜ਼ਾ ਧਾਰਕਾਂ ਲਈ ਵੱਖੋ-ਵੱਖਰੇ ਨਿਯਮਾਂ ਉੱਪਰ ਵੀ ਇਤਰਾਜ਼ ਪ੍ਰਗਟਾਇਆ। ਬਰਤਾਨਵੀ ਗ੍ਰਹਿ ਵਿਭਾਗ ਅਨੁਸਾਰ ਨਵੀਂ ਪ੍ਰਣਾਲੀ ਵਿਚ ਪਰਵਾਸੀਆਂ ਦੇ ਆਰਥਿਕ ਯੋਗਦਾਨ, ਸਮਾਜਿਕ ਏਕੀਕਰਨ ਅਤੇ ਪਰਵਾਸ ਨਿਯਮਾਂ ਦੀ ਪਾਲਣਾ ਨੂੰ ਵਧੇਰੇ ਮਹੱਤਤਾ ਦਿੱਤੀ ਜਾਵੇਗੀ। ਦੂਜੇ ਪਾਸੇ ਮੁਹਿੰਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਕੋਈ ਵਿਸ਼ੇਸ਼ ਰਿਆਇਤ ਨਹੀਂ, ਸਗੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਕਿ ਨਵੇਂ ਨਿਯਮ ਭਵਿੱਖ ਵਿਚ ਆਉਣ ਵਾਲੇ ਪਰਵਾਸੀਆਂ ਲਈ ਲਾਗੂ ਕੀਤੇ ਜਾਣ ਤੇ ਪਹਿਲਾਂ ਤੋਂ ਬਰਤਾਨੀਆ ਵਿਚ ਰਹਿ ਰਹੇ ਪਰਿਵਾਰਾਂ ਲਈ ਪੰਜ ਸਾਲਾਂ ਵਾਲਾ ਨਿਯਮ ਬਰਕਰਾਰ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ’ ਚ ਭਾਰਤ ਪਛੜਿਆ ਅਗਲੀ ਖ਼ਬਰ 33ਵੀਆਂ ਕਮਲਜੀਤ ਖੇਡਾਂ ਇਸ ਸਾਲ ਮੁਲਤਵੀ
Ad Position 24