28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਤਾਜ ਮਹੱਲ ਦੀ ਸੰਗਮਰਮਰ ਦੀ ਸਿਲ ਬਰਤਾਨੀਆ ਵਿਚ ਹੋਵੇਗੀ ਨਿਲਾਮ

ਲੰਡਨ, 28 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਾਜ ਮਹੱਲ ਦੀ ਇਕ ਸੰਗਮਰਮਰ ਦੀ ਸਿਲ, ਜਿਸ ਨੂੰ ਬਰਤਾਨਵੀ ਰਾਜ ਦੌਰਾਨ ਈਸਟ ਇੰਡੀਆ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣੇ ਨਾਲ ਲੈ ਲਿਆ ਸੀ ਤੇ ਜੋ ਪਿਛਲੇ 200 ਸਾਲਾਂ ਤੋਂ ਵੱਧ ਸਮੇਂ ਤੋਂ ਉਸ ਦੇ ਪਰਿਵਾਰ ਕੋਲ ਸੁਰੱਖਿਅਤ ਰਿਹਾ ਹੈ, 9 ਦਸੰਬਰ ਨੂੰ ਬਰਤਾਨੀਆ ਵਿਚ ਨਿਲਾਮੀ ਲਈ ਰੱਖੀ ਜਾਵੇਗੀ। ਕਰਨਲ ਪੋਨੋਲ ਫਿਪਸ (1780-1858), ਜੋ ਆਗਰਾ ਵਿਚ ਇਤਿਹਾਸਕ ਇਮਾਰਤਾਂ ਦੇ ਬਰਤਾਨਵੀ ਸੁਪਰਡੈਂਟ ਸਨ ਤੇ ਤਾਜ ਮਹੱਲ ਸਮੇਤ ਹੋਰ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਦਾ ਕੰਮ ਦੇਖਦੇ ਸਨ, ਨੂੰ ਇਹ ਸੰਗਮਰਮਰ ਦੀ ਸਿਲ ਤਾਜ ਮਹੱਲ ਦੇ ਹੇਠਾਂ ਬਣੇ ਇਕ ਭੂਮੀਗਤ ਕਮਰੇ ਵਿਚੋਂ ਮਿਲੀ ਸੀ।

Ad Position 21
No active advertisement
ਤਾਜ ਮਹੱਲ ਦੀ ਸੰਗਮਰਮਰ ਦੀ ਸਿਲ। 29-11-2026
ਲੰਡਨ, 28 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਾਜ ਮਹੱਲ ਦੀ ਇਕ ਸੰਗਮਰਮਰ ਦੀ ਸਿਲ, ਜਿਸ ਨੂੰ ਬਰਤਾਨਵੀ ਰਾਜ ਦੌਰਾਨ ਈਸਟ ਇੰਡੀਆ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣੇ ਨਾਲ ਲੈ ਲਿਆ ਸੀ ਤੇ ਜੋ ਪਿਛਲੇ 200 ਸਾਲਾਂ ਤੋਂ ਵੱਧ ਸਮੇਂ ਤੋਂ ਉਸ ਦੇ ਪਰਿਵਾਰ ਕੋਲ ਸੁਰੱਖਿਅਤ ਰਿਹਾ ਹੈ, 9 ਦਸੰਬਰ ਨੂੰ ਬਰਤਾਨੀਆ ਵਿਚ ਨਿਲਾਮੀ ਲਈ ਰੱਖੀ ਜਾਵੇਗੀ। ਕਰਨਲ ਪੋਨੋਲ ਫਿਪਸ (1780-1858), ਜੋ ਆਗਰਾ ਵਿਚ ਇਤਿਹਾਸਕ ਇਮਾਰਤਾਂ ਦੇ ਬਰਤਾਨਵੀ ਸੁਪਰਡੈਂਟ ਸਨ ਤੇ ਤਾਜ ਮਹੱਲ ਸਮੇਤ ਹੋਰ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਦਾ ਕੰਮ ਦੇਖਦੇ ਸਨ, ਨੂੰ ਇਹ ਸੰਗਮਰਮਰ ਦੀ ਸਿਲ ਤਾਜ ਮਹੱਲ ਦੇ ਹੇਠਾਂ ਬਣੇ ਇਕ ਭੂਮੀਗਤ ਕਮਰੇ ਵਿਚੋਂ ਮਿਲੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸਿਲ ਮੁਰੰਮਤ ਦੇ ਕੰਮ ਲਈ ਰੱਖੀ ਗਈ ਸੀ। ਉਨ੍ਹਾਂ ਦੇ ਪੁੱਤਰ ਦੀਆਂ ਯਾਦਾਂ ਅਨੁਸਾਰ, ਉਨ੍ਹਾਂ ਨੂੰ ਇਹ ਸਿਲ ਆਪਣੇ ਕੋਲ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਹ ਸੰਗਮਰਮਰ ਦੇ ਉਨ੍ਹਾਂ 2 ਪੈਨਲਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਫਿਪਸ ਨੇ 1816 ਵਿਚ ਆਗਰਾ ਵਿਚ ਆਪਣਾ ਕਾਰਜਕਾਲ ਖ਼ਤਮ ਹੋਣ ਸਮੇਂ ਤਾਜ ਮਹੱਲ ਤੋਂ ਇਕੱਠਾ ਕੀਤਾ ਸੀ। ਉਸ ਸਮੇਂ ਇਕ ਵਾਰ ਉਨ੍ਹਾਂ ਨੂੰ ਤਾਜ ਮਹੱਲ ਇਸ ਲਈ ਭੇਜਿਆ ਗਿਆ ਸੀ ਤਾਂ ਜੋ ਇਕ ਅੰਗਰੇਜ਼ ਔਰਤ ਨੂੰ ਸਟੀਲ ਦੇ ਕਾਂਟੇ ਨਾਲ ਸੰਗਮਰਮਰ ਵਿਚੋਂ ਅਕੀਕ ਦੇ ਪੱਥਰ ਕੱਢਣ ਤੋਂ ਰੋਕਿਆ ਜਾ ਸਕੇ। ਇਹ ਸਿਲ ਆਇਤਾਕਾਰ ਆਕਾਰ ਵਿਚ ਕੱਟੀ ਹੋਈ ਹੈ, ਜਿਸ ਦੇ ਕੋਨੇ ਤਿਰਛੇ ਕੱਟੇ ਹੋਏ ਹਨ। ਇਸ ਉੱਤੇ ਨੱਕਾਸ਼ੀ ਕੀਤੀ ਗਈ ਹੈ ਤੇ ਪਾਲਿਸ਼ ਕੀਤੇ ਤੇ ਚਪਟੇ ਕੀਤੇ ਅਕੀਕ, ਜੈਸਪਰ, ਚੈਲਸੀਡੋਨੀ ਤੇ ਹੋਰ ਅਰਧ-ਕੀਮਤੀ ਸਿਲ ਜੜੇ ਹੋਏ ਹਨ। ਇਸ ਸਿਲ ਦੇ ਆਲੇ-ਦੁਆਲੇ ਬਣੀਆ ਫੁੱਲਾਂ ਦਾ ਹਾਸ਼ੀਆ ਤਾਜ ਮਹੱਲ ਵਿਚ ਸ਼ਾਹਜਹਾਂ ਦੀ ਮਜ਼ਾਰ ਦੇ ਉੱਪਰਲੇ ਸਮਤਲ ਹਿੱਸੇ ਦੇ ਕਿਨਾਰਿਆਂ ਉੱਤੇ ਬਣੇ ਹਾਸ਼ੀਏ ਨਾਲ ਮਿਲਦਾ-ਜੁਲਦਾ ਹੈ। 55.8 ਸੈਂਟੀਮੀਟਰ x 45.2 ਸੈਂਟੀਮੀਟਰ x 3 ਸੈਂਟੀਮੀਟਰ ਆਕਾਰ ਵਾਲੇ ਇਸ ਸੰਗਮਰਮਰ ਦੀ ਸਿਲ ਦੀ ਲੰਡਨ ਸਥਿਤ ਨਿਲਾਮੀ ਕੰਪਨੀ ਲਿਓਨ ਐਂਡ ਟਰਨਬੁੱਲ ਵਲੋਂ ਨਿਲਾਮੀ ਕੀਤੀ ਜਾਵੇਗੀ। ਇਹ ਇਸਲਾਮਿਕ ਤੇ ਭਾਰਤੀ ਕਲਾ ਦੀ ਨਿਲਾਮੀ ਦਾ ਖ਼ਾਸ ਆਕਰਸ਼ਣ ਹੋਵੇਗਾ। ਇਸ ਦੀ ਕੀਮਤ 20,000 ਤੋਂ 30,000 ਪੌਂਡ (ਲਗਭਗ 24 ਲੱਖ ਤੋਂ 36 ਲੱਖ ਰੁਪਏ) ਦੇ ਵਿਚਕਾਰ ਲੱਗਣ ਦਾ ਅਨੁਮਾਨ ਹੈ। ਲਿਓਨ ਐਂਡ ਟਰਨਬੁੱਲ ਦੇ ਇਸਲਾਮਿਕ ਤੇ ਭਾਰਤੀ ਕਲਾ ਵਿਭਾਗ ਦੀ ਮੁਖੀ ਕ੍ਰਿਸਟੀਨਾ ਸੈਨੇ ਨੇ ਕਿਹਾ ਕਿ ਇੰਨੇ ਵਿਸਤ੍ਰਿਤ ਇਤਿਹਾਸ ਵਾਲੀ ਤੇ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ਵਿਚੋਂ ਇਕ ਨਾਲ ਜੁੜੀ ਵਸਤੂ ਦੀ ਨਿਲਾਮੀ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਗੱਲ ਆਪਣੇ ਆਪ ਵਿਚ ਬੇਹੱਦ ਅਸਾਧਾਰਨ ਹੈ ਕਿ ਇਕ ਸੀਨੀਅਰ ਬਰਤਾਨਵੀ ਅਧਿਕਾਰੀ ਵਲੋਂ ਆਪਣੇ ਦੇਸ਼ ਲਿਜਾਏ ਜਾਣ ਤੋਂ 210 ਸਾਲ ਬਾਅਦ ਇਹ ਵਸਤੂ ਮੁੜ ਸਾਹਮਣੇ ਆਈ ਹੈ ਤੇ ਅੱਜ ਵੀ ਉਸੇ ਪਰਿਵਾਰ ਕੋਲ ਮੌਜੂਦ ਹੈ।
Ad Position 22
No active advertisement
ਪਿਛਲੀ ਖ਼ਬਰ 33ਵੀਆਂ ਕਮਲਜੀਤ ਖੇਡਾਂ ਇਸ ਸਾਲ ਮੁਲਤਵੀ ਅਗਲੀ ਖ਼ਬਰ 25 ਹਜ਼ਾਰ ਤੋਂ ਵੱਧ ਲੋਕਾਂ ਦੀ ਮਦਦ ਕਰਨ ਵਾਲੀ ਰੁਪਿੰਦਰ ਸੰਧੂ ਕੌਮੀ ਪੁਰਸਕਾਰ ਲਈ ਨਾਮਜ਼ਦ
Ad Position 24