ਭਾਰਤ - ਪਾਕਿ ਕ੍ਰਿਕਟ ਉਦੋਂ ਸ਼ੁਰੂ ਹੋਵੇਗੀ ਜਦੋਂ ਸਰਕਾਰ ਦੂਰੀ ਘਟਾਉਣ ਦਾ ਫੈਸਲਾ ਕਰੇਗੀ - ਨਵਜੋਤ ਸਿੰਘ ਸਿੱਧੂ
ਦੁਬਈ, 25 ਨਵੰਬਰ (ਏਜੰਸੀ)-ਭਾਰਤ ਦੇ ਸਾਬਕਾ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ ਇਸ ਸਵਾਲ ’ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਕਿ ਕੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਰੁਕੇ ਹੋਏ ਕ੍ਰਿਕਟ ਸਬੰਧ ਬਹਾਲ ਹੋਣੇ ਚਾਹੀਦੇ ਹਨ ਜਾਂ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪੂਰਾ ਮਾਮਲਾ ਸਿਆਸੀ ਹੈ ਅਤੇ ਇਸ ਬਾਰੇ ਫੈਸਲਾ ਸਿਰਫ਼ ਸਰਕਾਰ ਹੀ ਲੈ ਸਕਦੀ ਹੈ।
ਦੁਬਈ, 25 ਨਵੰਬਰ (ਏਜੰਸੀ)-ਭਾਰਤ ਦੇ ਸਾਬਕਾ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ ਇਸ ਸਵਾਲ ’ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਕਿ ਕੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਰੁਕੇ ਹੋਏ ਕ੍ਰਿਕਟ ਸਬੰਧ ਬਹਾਲ ਹੋਣੇ ਚਾਹੀਦੇ ਹਨ ਜਾਂ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪੂਰਾ ਮਾਮਲਾ ਸਿਆਸੀ ਹੈ ਅਤੇ ਇਸ ਬਾਰੇ ਫੈਸਲਾ ਸਿਰਫ਼ ਸਰਕਾਰ ਹੀ ਲੈ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ 2012-13 ਤੋਂ ਬਾਅਦ ਕੋਈ ਦੁਵੱਲੀ ਲੜੀ ਨਹੀਂ ਖੇਡੀ ਗਈ। ਕਾਂਗਰਸ ਪਾਰਟੀ ਨਾਲ ਜੁੜੇ ਅਤੇ ‘ਡੀ.ਪੀ. ਵਰਲਡ ਆਈ.ਐਲ.ਟੀ.20’ ਲੀਗ ਵਿਚ ਕੁਮੈਂਟਰੀ ਕਰ ਰਹੇ ਸਿੱਧੂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਿਆਸੀ ਮਾਮਲੇ ਸਿਆਸੀ ਹੀ ਹੁੰਦੇ ਹਨ। ਮੇਰਾ ਕਹਿਣਾ ਹੈ ਕਿ ਸਿਆਸੀ ਪੱਧਰ ’ਤੇ ਜੋ ਵੀ ਫੈਸਲਾ ਲਿਆ ਜਾਣਾ ਹੈ, ਉਹ ਸਰਕਾਰ ਹੀ ਲਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਦੋਵਾਂ ਦੇਸ਼ਾਂ ਨੂੰ ਆਪਣੇ ਦੁਵੱਲੇ ਕ੍ਰਿਕਟ ਸੰਬੰਧ ਬਹਾਲ ਕਰਨੇ ਚਾਹੀਦੇ ਹਨ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਦੋਂ ਉਹ ਫੈਸਲਾ ਕਰਨਗੇ ਕਿ ਦੋਵਾਂ ਦੇਸ਼ਾਂ ਵਿਚਲੀਆਂ ਦੂਰੀਆਂ ਘਟਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਉਹ ਕਹਿਣਗੇ ਕਿ ਕ੍ਰਿਕਟ ਨੂੰ ਸ਼ਾਮਿਲ ਕਰੋ। ਇਹੋ ਇਸ ਦਾ ਤਰੀਕਾ ਹੈ ਅਤੇ ਮੇਰੇ ਵੱਲੋਂ ਤੁਹਾਡੇ ਲਈ ਇਹੋ ਜਵਾਬ ਹੈ।