25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਬਰਤਾਨੀਆ ’ਚ ਬਿਜਲੀ ਅਤੇ ਗੈਸ ਦੇ ਬਿੱਲਾਂ ’ਚ 26 ਫ਼ੀਸਦੀ ਵਾਧੇ ਦਾ ਐਲਾਨ

ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੱਖਾਂ ਪਰਿਵਾਰਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਊਰਜਾ ਨਿਯਾਮਕ ਸੰਸਥਾ ਆਫਜੈੱਮ ਨੇ 1 ਜਨਵਰੀ 2027 ਤੋਂ ਬਿਜਲੀ ਅਤੇ ਗੈਸ ਦੀਆਂ ਕੀਮਤਾਂ ਦੀ ਨਿਰਧਾਰਤ ਸੀਮਾ ਵਿਚ 26 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 26-11-2026
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੱਖਾਂ ਪਰਿਵਾਰਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਊਰਜਾ ਨਿਯਾਮਕ ਸੰਸਥਾ ਆਫਜੈੱਮ ਨੇ 1 ਜਨਵਰੀ 2027 ਤੋਂ ਬਿਜਲੀ ਅਤੇ ਗੈਸ ਦੀਆਂ ਕੀਮਤਾਂ ਦੀ ਨਿਰਧਾਰਤ ਸੀਮਾ ਵਿਚ 26 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਨਾਲ ਆਮ ਘਰੇਲੂ ਖਪਤ ਦੇ ਆਧਾਰ ’ਤੇ ਸਾਲਾਨਾ ਬਿੱਲ 1,723 ਪੌਂਡ ਤੋਂ ਵਧ ਕੇ 2,166 ਪੌਂਡ ਹੋ ਜਾਵੇਗਾ। ਈਰਾਨ ਨਾਲ ਜੰਗ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਗੈਸ ਦੀਆਂ ਥੋਕ ਕੀਮਤਾਂ ਵਿਚ ਹੋਏ ਭਾਰੀ ਵਾਧੇ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਨਵੀਆਂ ਦਰਾਂ 31 ਮਾਰਚ 2027 ਤੱਕ ਲਾਗੂ ਰਹਿਣਗੀਆਂ, ਜਿਸ ਤੋਂ ਬਾਅਦ ਆਫਜੈੱਮ ਵੱਲੋਂ ਮੁੜ ਕੀਮਤਾਂ ਦੀ ਸਮੀਖਿਆ ਕੀਤੀ ਜਾਵੇਗੀ। ਇਹ ਵਾਧਾ ਤਕਰੀਬਨ ਦੋ ਕਰੋੜ ਪਰਿਵਾਰਾਂ ਨੂੰ ਪ੍ਰਭਾਵਿਤ ਕਰੇਗਾ, ਜਦਕਿ ਨਿਰਧਾਰਤ ਦਰਾਂ (ਫਿਕਸਡ ਟੈਰਿਫ਼) ਵਾਲੇ ਕਰੀਬ ਇੱਕ ਕਰੋੜ ਪਰਿਵਾਰ ਇਸ ਵਾਧੇ ਤੋਂ ਫਿਲਹਾਲ ਬਚੇ ਰਹਿਣਗੇ। ਜ਼ਿਕਰਯੋਗ ਹੈ ਕਿ 2,166 ਪੌਂਡ ਸਾਲਾਨਾ ਬਿੱਲ ਦੀ ਵੱਧ ਤੋਂ ਵੱਧ ਸੀਮਾ ਨਹੀਂ ਹੈ। ਖਪਤਕਾਰਾਂ ਨੂੰ ਬਿਜਲੀ ਅਤੇ ਗੈਸ ਦੀ ਅਸਲ ਵਰਤੋਂ ਅਨੁਸਾਰ ਭੁਗਤਾਨ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਕਿਆਂਪੋ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 29 ਨੂੰ ਅਗਲੀ ਖ਼ਬਰ ਕੈਲਗਰੀ ’ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਲਬਰਟਾ ਸਰਕਾਰ ਵਲੋਂ ਫੂਡ ਬੈਂਕ ਨੂੰ 50 ਹਜ਼ਾਰ ਡਾਲਰ ਦੇ...
Ad Position 24