23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਗੋਲਡਨ ਸਟਾਰ ਮਲਕੀਤ ਸਿੰਘ ਐੱਮ . ਬੀ . ਈ . ਵਲੋਂ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਗੀਤ ‘ ਬਾਬਾ ਨਾਨਕ ’ ਰਿਲੀਜ਼

ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕੀ ਦੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਐਮ. ਬੀ.

Ad Position 21
No active advertisement
ਅਜੀਤ ਡੈਸਕ 24-11-2026
ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕੀ ਦੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਐਮ.ਬੀ.ਈ. ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵਾਂ ਧਾਰਮਿਕ ਗੀਤ ‘ਬਾਬਾ ਨਾਨਕ’ ਰਿਲੀਜ਼ ਕੀਤਾ ਗਿਆ ਹੈ। ‘ਹਰ ਥਾਂ ਵਰਸੇ ਨਾਨਕ ਜੀ ਤੇਰੀ ਰਹਿਮਤ ਦਾ ਨੂਰ’ ਵਰਗੇ ਭਾਵਪੂਰਤ ਬੋਲਾਂ ਨਾਲ ਸਜਿਆ ਇਹ ਗੀਤ ਗੁਰੂ ਨਾਨਕ ਦੇਵ ਜੀ ਦੀ ਰਹਿਮਤ, ਮਨੁੱਖਤਾ ਨਾਲ ਪਿਆਰ ਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਸਮਰਪਿਤ ਹੈ। ਗੀਤ ’ਚ ਅਰਦਾਸਾਂ, ਦੁਆਵਾਂ ਤੇ ਸਮਾਜ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣ ਦਾ ਵਿਸ਼ੇਸ਼ ਸੰਦੇਸ਼ ਦਿੱਤਾ ਗਿਆ ਹੈ। ਗੀਤਕਾਰ ਹਰਵਿੰਦਰ ਓਹੜਪੁਰੀ ਦੀ ਪ੍ਰਭਾਵਸ਼ਾਲੀ ਲਿਖਤ, ਸੰਗੀਤਕਾਰ ਗੁਰਮੀਤ ਸਿੰਘ ਦੀਆਂ ਸੁਰੀਲੀਆਂ ਧੁਨਾਂ ਅਤੇ ਮਲਕੀਤ ਸਿੰਘ ਦੀ ਦਮਦਾਰ ਤੇ ਭਾਵਪੂਰਤ ਆਵਾਜ਼ ਨੇ ਇਸ ਧਾਰਮਿਕ ਰਚਨਾ ਨੂੰ ਵਿਲੱਖਣ ਰੰਗ ਦਿੱਤਾ ਹੈ। ਬਾਬਾ ਨਾਨਕ ਮਿਊਜ਼ਿਕ ਸਿਨੇ ਡਿਵੋਸ਼ਨਲ ਤੇ ਰਿੱਕੀ ਤੇਜੀ ਦੀ ਪੇਸ਼ਕਸ਼ ਹੇਠ ਜਾਰੀ ਕੀਤਾ ਗਿਆ ਇਹ ਗੀਤ ਅਤੇ ਇਸ ਦਾ ਵੀਡੀਓ ਕੇਵਲ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਜੀਵਨ ਦੀ ਸੇਧ ਲੈਣ ਦੀ ਪ੍ਰੇਰਨਾ ਵੀ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ’ ਚ ਹਿੰਸਕ ਘਟਨਾਵਾਂ ਨੇ ਮਚਾਈ ਦਹਿਸ਼ਤ ਅਗਲੀ ਖ਼ਬਰ ਹੇਜ਼ ਵਿਖੇ ਅਕਾਸ਼ ਰੇਡੀਓ ਵਲੋਂ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਕਰਵਾਇਆ
Ad Position 24