23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਰਾਜ ਮਿਊਜ਼ਿਕ ਅਕੈਡਮੀ ਵਲੋਂ ਸਮਾਗਮ ਕਰਵਾਇਆ

ਟੋਰਾਂਟੋ, 23 ਨਵੰਬਰ (ਹਰਜੀਤ ਸਿੰਘ ਬਾਜਵਾ)-ਇੱਥੋਂ ਦੇ ਜੰਮੇ-ਪਲੇ ਬੱਚਿਆਂ ਨੂੰ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਨਾਲ ਜੋੜਨ ਦੇ ਉਪਰਾਲੇ ਤਹਿਤ ਰਾਜ ਮਿਊਜ਼ਿਕ ਅਕੈਡਮੀ ਵਲੋਂ ਉੱਘੇ ਸੰਗੀਤਕਾਰ ਤੇ ਕਵੀਸ਼ਰ ਉਸਤਾਦ ਰਾਜਿੰਦਰ ਸਿੰਘ ਰਾਜ ਦੀ ਅਗਵਾਈ ਹੇਠ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਤੇ ਉਹਨਾਂ ਵਿਚਲੀ ਕਲਾ ਨੂੰ ਉਜਾਗਰ ਕਰਨ ਤਹਿਤ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ‘ਰਾਈਜ਼ਿੰਗ ਸਟਾਰ 2026’ ਬੈਨਰ ਹੇਠ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਰਾਜਿੰਦਰ ਸਿੰਘ ਰਾਜ ਨੇ ਆਖਿਆ ਕਿ ਇਹ ਨੌਜਵਾਨ ਸਾਡਾ ਭਵਿੱਖ ਹਨ ਤੇ ਇਹਨਾਂ ਨੂੰ ਆਪਣੇ ਵਿਰਸੇ ਅਤੇ ਧਾਰਮਿਕ ਸਿੱਖਿਆ ਰਾਹੀਂ ਗੁਰਬਾਣੀ ਨਾਲ ਜੋੜਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ।

Ad Position 21
No active advertisement
ਅਜੀਤ ਡੈਸਕ 24-11-2026
ਟੋਰਾਂਟੋ, 23 ਨਵੰਬਰ (ਹਰਜੀਤ ਸਿੰਘ ਬਾਜਵਾ)-ਇੱਥੋਂ ਦੇ ਜੰਮੇ-ਪਲੇ ਬੱਚਿਆਂ ਨੂੰ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਨਾਲ ਜੋੜਨ ਦੇ ਉਪਰਾਲੇ ਤਹਿਤ ਰਾਜ ਮਿਊਜ਼ਿਕ ਅਕੈਡਮੀ ਵਲੋਂ ਉੱਘੇ ਸੰਗੀਤਕਾਰ ਤੇ ਕਵੀਸ਼ਰ ਉਸਤਾਦ ਰਾਜਿੰਦਰ ਸਿੰਘ ਰਾਜ ਦੀ ਅਗਵਾਈ ਹੇਠ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਤੇ ਉਹਨਾਂ ਵਿਚਲੀ ਕਲਾ ਨੂੰ ਉਜਾਗਰ ਕਰਨ ਤਹਿਤ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ‘ਰਾਈਜ਼ਿੰਗ ਸਟਾਰ 2026’ ਬੈਨਰ ਹੇਠ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਰਾਜਿੰਦਰ ਸਿੰਘ ਰਾਜ ਨੇ ਆਖਿਆ ਕਿ ਇਹ ਨੌਜਵਾਨ ਸਾਡਾ ਭਵਿੱਖ ਹਨ ਤੇ ਇਹਨਾਂ ਨੂੰ ਆਪਣੇ ਵਿਰਸੇ ਅਤੇ ਧਾਰਮਿਕ ਸਿੱਖਿਆ ਰਾਹੀਂ ਗੁਰਬਾਣੀ ਨਾਲ ਜੋੜਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਉਹਨਾਂ ਸਮਾਗਮ ਵਿਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸ਼ੁੱਭ ਇੱਛਾਵਾਂ ਵੀ ਭੇਟ ਕੀਤੀਆਂ, ਜਦੋਂ ਕਿ ਬੀਬੀ ਅਮਰਜੀਤ ਕੌਰ ਰਾਜ ਨੇ ਸਾਰਿਆਂ ਨੂੰ ਹੀ ਜੇਤੂ ਹੋਣ ਦੀ ਅਸੀਸ ਦੇ ਕੇ ਹੱਲਾਸ਼ੇਰੀ ਦਿੱਤੀ। ਇਸ ਮੌਕੇ ਸਟੇਜ ਦੀ ਜ਼ਿੰਮੇਵਾਰੀ ਰਵਨੀਤ ਸਿੰਘ ਰਾਜ ਨੇ ਵਧੀਆ ਢੰਗ ਨਾਲ ਨਿਭਾਈ, ਜਦੋਂ ਕਿ ਗਗਨਦੀਪ ਰਾਜ ਨੇ ਸਾਜ਼ਾਂ ’ਤੇ ਸਾਥ ਨਿਭਾਇਆ। ਇਸ ਦੌਰਾਨ ਜਿੱਥੇ ਬੀਬਾ ਪਵਨਵੀਰ ਕੌਰ ਰਾਜ ਤੇ ਜਸਗੋਬਿੰਦ ਕੌਰ ਰਾਜ ਦਾ ਪੂਰਨ ਸਾਥ ਰਿਹਾ, ਉੱਥੇ ਹੀ ਮਹਿਮਾਨ ਕਲਾਕਾਰਾਂ ਵਜੋਂ ਹੀਰਾ ਧਾਰੀਵਾਲ ਤੇ ਵਿਨੋਦ ਹਰਪਾਲਪੁਰੀ ਨੇ ਵੀ ਆਪਣੀ ਹਾਜ਼ਰੀ ਲੁਆਈ। ਸਮਾਗਮ ਦੀ ਸ਼ੁਰੂਆਤ ਅਰਦਾਸ ਅਤੇ ਧਾਰਮਿਕ ਸ਼ਬਦ ਨਾਲ ਹੋਈ। ਉਪਰੰਤ ਛੋਟੇ ਬੱਚਿਆਂ ਅਤੇ ਨੌਜਵਾਨਾਂ ਅਭੀ, ਅਮਨਦੀਪ ਸਿੰਘ, ਅਗੰਮ ਸਿੰਘ ਭੰਮਰਾ, ਦੀਪਾ ਬਜਾਜ, ਆਇਸ਼ਾ ਖਾਨ, ਸੰਦੀਪ ਸਿੰਘ, ਜਸਮੀਤ ਕੌਰ ਗਿੱਲ, ਅਵਨੀਤ ਕੌਰ ਔਜਲਾ, ਜਸਵਿੰਦਰ ਸਿੰਘ, ਕਰਨਵੀਰ ਬੈਨੀਪਾਲ, ਕਰਨਵੀਰ ਉੱਪਲ, ਲਵਪ੍ਰੀਤ ਕੌਰ, ਯਸ਼ੀਕਾ, ਪ੍ਰਭਲੀਨ, ਪ੍ਰਿੰਸਪਾਲ ਐਰੀ, ਦੀ ਪ੍ਰਿੰਸ, ਰਾਜੀਵ ਟੰਡਨ, ਛੀਨਾ ਟੰਡਨ, ਸਮਰਥ ਸਿੰਘ, ਸਾਨਾ ਲਹਿਲ, ਸੰਦੀਪ ਸਿੰਘ, ਛਿੰਦਾ ਜੇ, ਸੁਖਮਨ ਸਿੰਘ, ਬਿਬੇਕ ਸਿੰਘ, ਰੇਹਾਤ ਕੌਰ, ਦਿਲਮਾਨ ਸਿੰਘ ਔਜ਼ਲਾ, ਅਕਾਸ਼ਦੀਪ ਸਿੰਘ, ਰਾਜਿੰਦਰ ਭੁੱਲਰ, ਅੰਮ੍ਰਿਤ ਸਿੱਧੂ, ਲਵ ਕੋਟਲੀ ਆਦਿ ਨੇ ਆਪੋ-ਆਪਣੇ ਅੰਦਾਜ਼ ਵਿਚ ਵਧੀਆ ਪੇਸ਼ਕਾਰੀਆਂ ਦਿੱਤੀਆਂ। ਇਸ ਦੌਰਾਨ ਨੌਜਵਾਨਾਂ ਵਲੋਂ ਭੰਗੜਾ ਵੀ ਪਾਇਆ ਗਿਆ ਅਤੇ ਅੰਤ ਵਿਚ ਰਾਜਿੰਦਰ ਸਿੰਘ ਰਾਜ ਨੇ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵੈਨਕੂਵਰ ਦੇ ਮੁਅੱਤਲ ਪੁਲਿਸ ਅਧਿਕਾਰੀ ਕੈਲ ਦੁਸਾਂਝ ਦੀ ਤਨਖ਼ਾਹ ਬੰਦ ਅਗਲੀ ਖ਼ਬਰ ਲਾਹੌਰ ਕਾਨਫਰੰਸ ’ ਚ ਡਾ . ਰੰਧਾਵਾ ਦੀ ‘ ਆਪ ਬੀਤੀ ’, ਸਤਨਾਮ ਮਾਣਕ ਦੀ ‘ ਅਹਿਸਾਸ ’ ਤੇ ਭੌਰਾ ਦੀ ‘ ਪੰਜਾਬੀ ਰੂਟਸ ..’...
Ad Position 24