ਲੰਡਨ ’ਚ 15 ਸਾਲਾ ਸਿੱਖ ਬੱਚੇ ’ਤੇ ਹਮਲਾ
ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੂਰਬੀ ਲੰਡਨ ਦੇ ਇਲਫੋਰਡ ਦੇ ਗੁੱਡਮੇਜ਼ ਇਲਾਕੇ ’ਚ 15 ਸਾਲਾ ਸਿੱਖ ਬੱਚੇ ’ਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਬੱਚਾ ਜ਼ਖ਼ਮੀ ਹਾਲਤ ਵਿਚ ਮਿਲਿਆ ਹੈ।
ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੂਰਬੀ ਲੰਡਨ ਦੇ ਇਲਫੋਰਡ ਦੇ ਗੁੱਡਮੇਜ਼ ਇਲਾਕੇ ’ਚ 15 ਸਾਲਾ ਸਿੱਖ ਬੱਚੇ ’ਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਬੱਚਾ ਜ਼ਖ਼ਮੀ ਹਾਲਤ ਵਿਚ ਮਿਲਿਆ ਹੈ। ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਗਈ ਅਪੀਲ ਅਨੁਸਾਰ ਗੁਰਜੋਤ ਸਿੰਘ ਨਾਮ ਦੇ ਬੱਚੇ ਨੇ ਈ.ਐੱਲ-3 ਬੱਸ ਵਿਚ ਸਫ਼ਰ ਕੀਤਾ ਸੀ, ਜਿਸ ਤੋਂ ਬਾਅਦ ਉਹ ਗੁੱਡਮੇਜ਼ ਇਲਾਕੇ ਵਿਚੋਂ ਬੇਹੋਸ਼ ਮਿਲਿਆ। ਅਪੀਲ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਵਿਚ ਗੁਰਜੋਤ ਦੇ ਚਿਹਰੇ ਤੇ ਮੂੰਹ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਹਾਲਾਂਕਿ ਇਹ ਸੱਟਾਂ ਕਿਵੇਂ ਲੱਗੀਆਂ ਅਤੇ ਘਟਨਾ ਕਿਹੜੇ ਹਾਲਾਤ ਵਿਚ ਵਾਪਰੀ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਘਟਨਾ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਇਲਾਕੇ ਦੇ ਲੋਕਾਂ ਨੂੰ ਸੀ.ਸੀ.ਟੀ.ਵੀ. ਫੁਟੇਜ ਤੇ ਹੋਰ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ। ਖ਼ਾਸ ਕਰਕੇ ਈ.ਐੱਲ-3 ਬੱਸ ਦੇ ਰਸਤੇ ਅਤੇ ਗੁੱਡਮੇਜ਼ ਇਲਾਕੇ ਵਿਚ ਸੰਬੰਧਿਤ ਸਮੇਂ ਦੌਰਾਨ ਮੌਜੂਦ ਲੋਕਾਂ ਦੀ ਮਦਦ ਮਹੱਤਵਪੂਰਨ ਹੋ ਸਕਦੀ ਹੈ।